CHANDIGARH/HOSHIARPUR (SURJIT SINGH SAINI) ਸਿੱਖ ਯੂਥ ਆਫ ਪੰਜਾਬ ਅਤੇ ਦਲ ਖਾਲਸਾ ਦੇ ਬਿਆਨ ਤੋਂ ਬਾਦ ਫਿਲਮ ਨਿਰਮਾਤਾ ਨੇ ਇਹ ਸੀਨ ਹਟਾਏ ਜਾਣ ਦਾ ਐਲਾਨ ਕੀਤਾ ਹੈ। ਸਿੱਖ ਯੂਥ ਆਫ ਪੰਜਾਬ ਅਤੇ ਦਲ ਖਾਲਸਾ ਨੇ ਸਿੱਖ ਦੇ ਕਿਰਦਾਰ ‘ਚ ਸਿਗਰਟ ਪੀਂਦਿਆਂ ਦਿਖਾਏ ਜਾਣ ‘ਤੇ ਇਤਰਾਜ਼ ਜਤਾਇਆ ਸੀ । ਫਿਲਮ ਨਿਰਮਾਤਾਵਾਂ ਨੇ ਇਹ ਸੀਨ ਹਟਾਉਣ ਲਈ ਸੈਂਟਰਲ ਬੋਰਡ ਆਫ ਫ਼ਿਲਮ
ਸਰਟੀਫਿਕੇਸ਼ਨ ਕੋਲ ਪਹੁੰਚ ਕੀਤੀ। ਫਿਲਮ ‘ਚੋਂ ਜਿਹੜੇ ਤਿੰਨ ਸੀਨ ਕੱਟੇ ਗਏ ਹਨ ਉਨ੍ਹਾਂ ‘ਚ ਅਭਿਸ਼ੇਕ ਬੱਚਨ ਵੱਲੋਂ ਸਿਗਰਟ ਪੀਣ ਦਾ 29 ਸਕਿੰਟ ਦਾ ਸੀਨ, ਇਕ ਗੁਰਦੁਆਰੇ ‘ਚ ਤਾਪਸੀ ਪੰਨੂੰ ਤੇ ਅਭਿਸ਼ੇਕ ਦੇ ਦਾਖਲ ਹੋਣ ਦਾ ਇਕ ਮਿੰਟ ਦਾ ਸੀਨ ਤੇ ਤਾਪਸੀ ਦੇ ਸਿਗਰਟ ਪੀਣ ਦਾ 11 ਸਕਿੰਟ ਦਾ ਸੀਨ ਸ਼ਾਮਿਲ ਹੈ। ਇਹ ਤਬਦੀਲੀ ਮਹਾਂਨਗਰਾਂ ‘ਚ ਅੱਜ ਤੋਂ ਲਾਗੂ ਕੀਤੀ ਗਈ ਹੈ ਜਦਕਿ ਸ਼ੁੱਕਰਵਾਰ ਤੋਂ ਬਾਅਦ ਸਮੁੱਚੇ ਦੇਸ਼ ‘ਚ ਇਹ ਤਬਦੀਲੀ ਹੋ ਜਾਵੇਗੀ। ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਵੀ ਭਾਈਚਾਰੇ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ।
ਵਿਵਾਦਤ ਫ਼ਿਲਮ ਮਨਮਰਜ਼ੀਆਂ ਜਿਸ ਵਿੱਚ ਸਿੱਖ ਕਿਰਦਾਰ ਨੂੰ ਗਲਤ ਤਰੀਕਿਆਂ ਨਾਲ ਫ਼ਿਲਮਾਇਆ ਗਿਆ ਹੁਸ਼ਿਆਰਪੁਰ ਵਿੱਚ ਇਹ ਫਿਲਮ ਲੱਗਣ ਦੀ ਜਦ ਸਿੱਖ ਜੱਥੇਬੰਦੀਆਂ ਨੂੰ ਖਬਰ ਮਿਲੀ ਉਨ੍ਹਾਂ ਨੇ ਤੁਰੰਤ ਹੀ ਐਕਸ਼ਨ ਲੈਂਦਿਆਂ ਦੇਰ ਰਾਤ ਸਿੱਖ ਯੂਥ ਆਫ ਪੰਜਾਬ ਅਤੇ ਦਲ ਖਾਲਸਾ ਦੇ ਹੁਸ਼ਿਆਰਪੁਰ ਯੂਨਿਟਾਂ ਨੇ ਸਥਾਨਕ ਸਿਨੇਮਾ ਘਰਾਂ ਵਿੱਚ ਜਾ ਕੇ ਸਿਨੇਮਾ ਘਰਾਂ ਦੇ ਮੈਨੇਜਰ ਨੂੰ ਮਿਲੇ ਮੰਗ ਪੱਤਰ ਦੇ ਕੇ ਇਹ ਅਪੀਲ ਕੀਤੀ ਕਿ ਉਹ ਫ਼ਿਲਮ ‘ਮਨਮਰਜ਼ੀਆਂ’ ਦੀ ਸਕਰੀਨਿੰਗ ਤੁਰੰਤ ਬੰਦ ਕਰਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਿੱਖ ਯੂਥ ਆਫ ਪੰਜਾਬ ਦੇ ਜਨਰਲ ਸਕੱਤਰ ਗੁਰਨਾਮ ਸਿੰਘ, ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਹਰਮੋਏ ਅਤੇ ਸਥਾਨਕ ਜਥੇਬੰਦੀਆ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਿਨੇਮਾ ਘਰ ਦੇ ਮੈਨੇਜਰ ਨੇ ਮੰਗ ਪੱਤਰ ਉੱਪਰ ਹਾਂ ਪੱਖੀ ਹੁੰਗਾਰਾ ਭਰਦਿਆਂ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਹੁਣ ਤੋਂ ਇਸ ਫਿਲਮ ਦੀ ਸਕਰੀਨਿੰਗ ਬੰਦ ਕਰ ਦਿੱਤੀ ਗਈ ਹੈ। ਨਾਲ ਹੀ ਸਿਨੇਮਾ ਘਰ ਦੇ ਬਾਹਰ ਲੱਗੇ ਇਸ ਫਿਲਮ ਦੇ ਪੋਸਟਰ ਵੀ ਉਤਾਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ਸੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp