ਪਠਾਨਕੋਟ: 28 ਜਨਵਰੀ 2020 (RAJINDER RAJAN BUREAU CHIEF ) ਦਸੰਬਰ ਵਿੱਚ ਬੀਜੀ ਕਣਕ ਦੀ ਫਸਲ ਨੂੰ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਪ੍ਰਤੀ ਏਕੜ 90 ਕਿਲੋ ਯੂਰੀਆ ਜਾਂ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ ਤੇ ਬਿਜਾਈ ਤੋਂ 55 ਦਿਨ ਦੇ ਅੰਦਰ ਅੰਦਰ ਵਰਤੋਂ ਕਰ ਲੈਣੀ ਚਾਹੀਦੀ ਹੈ। ਇਹ ਵਿਚਾਰ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਗੰਢੇ ਪਿੰਡੀ ਵਿੱਚ ਕਿਸਾਨ ਨਵਕਿਰਨ ਸਿੰਘ ਦੇ ਖੇਤਾਂ ਵਿਚ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਹੇ ਇਸ ਮੌਕੇ ਓਨਾ ਦੇ ਨਾਲ ਡਾ ਹਰਿੰਦਰ ਸਿੰਘ ਬੈਂਸ, ਡਾ ਪ੍ਰਿਤਪਾਲ ਪਾਲ ਸਿੰਘ, ਰਾਜ ਕੁਮਾਰ ਸਮੇਤ, ਨੌਨਿਹਾਲ ਸਿੰਘ ਰੰਧਾਵਾ ਬੀ ਟੀ ਐਮ, ਦੇਵ ਰਾਜ ਬੇਦੀ ਸਮੇਤ ਹੋਰ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ.ਹਰਤਰਨਪਾਲ ਸਿੰਘ ਨੇ ਕਿਹਾ ਕਿ ਦਸੰਬਰ ਵਿੱਚ ਕਾਸ਼ਤ ਕੀਤੀ ਕਣਕ ਦੀ ਫਸਲ ਨੂੰ ਬਿਜਾਈ ਤੋਂ 55 ਦਿਨਾਂ ਦੇ ਅੰਦਰ-ਅੰਦਰ ਯੂਰੀਆ ਖਾਦ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ ।ਉਨਾ ਕਿਹਾ ਕਿ ਬਿਜਾਈ ਤੋਂ 55 ਦਿਨਾਂ ਬਾਅਦ ਯੂਰੀਆ ਖਾਦ ਵਰਤਣ ਨਾਲ ਕਣਕ ਦੀ ਫਸਲ ਉੱਪਰ ਬਿਮਾਰੀਆਂ ਅਤੇ ਕੀੜਿਆਂ ਦੇ ਹਮਲੇ ਦੀ ਸੰਭਾਵਨਾ ਬਣੀ ਰਹਿੰਦੀ ਹੈ।ਉਨਾ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਣਕ-ਝੋਨੇ ਦੇ ਫਸਲੀ ਚੱਕਰ ਅਪਨਾਉਣ ਅਤੇ ਹੋਰਨਾਂ ਕਾਰਨਾਂ ਕਰਕੇ ਮਿੱਟੀ ਦੀ ਸਿਹਤ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ, ਜਿਸ ਨਾਲ ਮਨੁੱਖ ਅਤੇ ਪਸ਼ੂਆਂ ਦੀ ਸਿਹਤ ਵਿੱਚ ਅਨੇਕਾਂ ਵਿਗਾੜ ਆ ਰਹੇ ਹਨ।ਉਨਾਂ ਕਿਹਾ ਕਿ ਜੇਕਰ ਕਿਸੇ ਕਾਰਨ ਕਣਕ ਦੀ ਬਿਜਾਈ ਜਾਂ ਕਣਕ ਦੀ ਫਸਲ ਖਰਾਬ ਹੋ ਗਈ ਤਾਂ ਬਹਾਰ ਰੁੱਤ ਦੀ ਮੱਕੀ,ਗਰੀ ਰੁੱਤ ਦੇ ਮਾਂਹ ਜਾਂ ਮੂੰਗੀ ਦੀ ਕਾਸਤ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਇਸ ਸਮੇਂ ਜ਼ਿਲਾ ਪਠਾਨਕੋਟ ਵਿਚ ਕਣਕ ਦੀ ਫਸਲ ਦੀ ਹਾਲਤ ਵਧੀਆ ਹੈ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕਿਸਮ ਦੀ ਸਮੱਸਿਆ ਆਵੇ ਤਾਂ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ। ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਫਰਵਰੀ ਦੇ ਪਹਿਲੇ ਪੰਦਰਵਾੜੇ ਦੌਰਾਨ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕਣਕ ਦੀ ਫਸਲ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਕਿਉਂਕਿ ਬੱਦਲਵਾਈ ਅਤੇ ਬਦਲਦੇ ਮੌਸਮ ਕਾਰਨ ਪੀਲੀ ਕੁੰਗੀ ਦਾ ਹਮਲਾ ਹੋ ਸਕਦਾ ਉਹਨਾਂ ਕਿਹਾ ਕਿ ਕਿਸੇ ਵੀ ਖੇਤੀ ਨਾਲ ਸਬੰਧਤ ਮੁਸ਼ਕਿਲ ਦੇ ਹੱਲ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp