ਹੁਸ਼ਿਆਰਪੁਰ, 29 ਜਨਵਰੀ (ADESH ) ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਵਲੋਂ ਦਿੱਤੇ ਹੋਏ ਲਿਖਤੀ ਸੱਦੇ ਤੇ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੀ ਮੀਟਿੰਗ ਮੁੱਖ ਦਫਤਰ ਮੁਹਾਲੀ ਵਿਖੇ ਅਦਾਰੇ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ ਨਾਲ ਹੋਈ। ਮੀਟਿੰਗ ਵਿੱਚ ਮੈਨੇਜਮੈਂਟ ਵਲੋਂ ਜਗਦੀਸ਼ ਆਰੀਆ ਮੰਡਲ ਇੰਜੀਨੀਅਰ (ਅਮਲਾ), ਸ਼ਮੀ ਸਿੰਗਲਾ ਮੰਡਲ ਇੰਜੀਨੀਅਰ, ਆਰ.ਕੇ.ਬਹਿਲ ਵਿੱਤ ਸਲਾਹਕਾਰ ਅਤੇ ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਕਨਵੀਨਰ ਸੁਖਮੰਦਰ ਸਿੰਘ, ਸਤੀਸ਼ ਰਾਣਾ, ਰਾਮਜੀਦਾਸ ਚੌਹਾਨ ਲੋ-ਕਨਵੀਨਰ, ਗੁਰਦੀਪ ਸਿੰਘ, ਪਰਮਜੀਤ ਸਿੰਘ, ਅਮ੍ਰਿਤਪਾਲ ਸਿੰਘ, ਰਾਜ ਕੁਮਾਰ, ਬਲਜੀਤ ਕੌਰ, ਰੀਨਾ ਆਹੂਜਾ ਅਤੇ ਕੁਲਦੀਪ ਕੌਰ ਸ਼ਾਮਿਲ ਹੋਏ।
ਮੀਟਿੰਗ ਵਿੱਚ ਐਕਸ਼ਨ ਕਮੇਟੀ ਵਲੋਂ ਮਾਨਯੋਗ ਚੇਅਰਮੈਨ ਨੂੰ ਪਹਿਲਾਂ ਦਿੱਤੇ ਹੋਏ ਮੰਗ ਪੱਤਰ ਵਿੱਚ ਦਰਜ ਮੰਗਾਂ ਤੇ ਵਿਦਥਾਰ ਪੂਰਵਕ ਗੱਲਬਾਤ ਕੀਤੀ ਗਈ। ਅਦਾਰੇ ਦੇ ਮੁਲਾਜ਼ਮਾਂ ਨੂੰ ਤਨਖਾਹ ਹਰ ਮਹੀਨੇ ਸਮੇਂ ਸਿਰ ਦੇਣ, ਮੈਡੀਕਲ ਬਿੱਲਾਂ ਸਮੇਤ ਹੋਰ ਰਹਿੰਦੇ ਹਰ ਕਿਸਮ ਦੇ ਬਕਾਇਆਂ ਦੀ ਅਦਾਇਗੀ ਜਲਦ ਕਰਨ, ਅਦਾਰੇ ਵਿੱਚ ਸਟਾਫ ਦੀ ਵੱਡੀ ਘਾਟ ਹੋਣ ਕਾਰਣ ਫੀਲਡ ਅਤੇ ਦਫਤਰੀ ਮੁਲਾਜ਼ਮਾਂ ਦੀ ਭਰਤੀ ਕਰਨ, ਦਫਤਰਾਂ ਅਤੇ ਸਟੋਰਾਂ ਦੇ ਪਿਛਲੇ ਸਮੇਂ ਤੋਂ ਰਹਿੰਦੇ ਕਿਰਾਇਆ ਦਾ ਭੁਗਤਾਨ ਕਰਨ, ਫੀਲਡ ਅਤੇ ਦਫਤਰੀ ਦਰਜਾ ਚਾਰ ਮੁਲਾਜ਼ਮਾਂ ਦੀਆਂ ਵਰਦੀਆਂ ਲਈ ਫੰਡ ਜਾਰੀ ਕਰਨ, ਫੀਲਡ ਵਿੱਚ ਅਤੇ ਦਫਤਰਾਂ ਲਈ ਸਟੇਸ਼ਨਰੀ ਅਤੇ ਫਰਨੀਚਰ ਲਈ ਫੰਡ ਜਾਰੀ ਕਰਨ, ਮੁੱਖ ਦਫਤਰ ਦੀ ਬਿਲਡਿੰਗ ਦੀ ਰਿਪੇਅਰ ਕਰਵਾਉਣ ਅਤੇ ਅਦਾਰੇ ਦੀ ਆਪਣੀ ਇਮਾਰਤ ਬਣਾਉਣ, ਅਦਾਰੇ ਦੇ ਮੁਲਾਜ਼ਮਾਂ ਨੂੰ 1-1-2004 ਤੋਂ ਪਹਿਲਾਂ ਵਾਲੀ ਸਰਕਾਰੀ ਪੈਂਨਸ਼ਨ ਦਾ ਲਾਭ ਦੇਣ ਅਤੇ ਸੇਵਾ ਕਾਲ ਵਿੱਚ ਦੋ ਸਾਲ ਦਾ ਵਾਧਾ ਜਲ ਸਰੋਤ ਨਿਗਮ ਦੇ ਮੁਲਾਜ਼ਮਾਂ ਤੇ ਵੀਲਾਗੂ ਕਰਨ ਆਦਿ ਮੰਗਾਂ ਨੂੰ ਐਕਸ਼ਨ ਕਮੇਟੀ ਦੇ ਆਗੂਆਂ ਵਲੋਂ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਚੇਅਰਮੈਨ ਵਲੋਂ ਜੱਥੇਬੰਦੀ ਵਲੋਂ ਪੇਸ਼ ਮੰਗਾਂ ਤੇ ਗੰਭੀਰ ਚਰਚਾ ਕਰਨ ਉਪਰੰਤ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp