ਪਠਾਨਕੋਟ, 29 ਜਨਵਰੀ (ਰਾਜਿੰਦਰ ਰਾਜਨ ਬਿੳਰੋ ਚੀਫ) -ਚੀਨ ਵਿੱਚ ਤੇਜੀ ਨਾਲ ਫੈਲ ਰਹੇ ਜਾਨਲੇਵਾ ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆਂ ਵਿੱਚ ਜਿਆਦਾਤਰ ਦੇਸ਼ ਅਲਰਟ ਹੋ ਗਏ ਹਨ। ਇਸ ਸੰਬਧੀ ਵਿੱਚ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਚੀਨ ਵਿੱਚ ਇਹ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ । ਉਨ•ਾਂ ਵੱਲੋਂ ਦੱਸਿਆ ਗਿਆ ਕਿ ਇਹ ਬਿਮਾਰੀ ਜਾਨਵਰਾਂ ਦੇ ਸੰਪਰਕ ਵਿਚ ਰਹਿਣ ਵਾਲੇ ਮਨੁੱਖਾਂ ਨੂੰ ਜਲਦੀ ਲਪੇਟੇ ਵਿੱਚ ਲੈਂਦੀ ਹੈ, ਅਤੇ ਉਹ ਮਨੁੱਖ ਇਸ ਨੂੰ ਅੱਗੇ ਫੈਲਾਅ ਦਿੰਦਾ ਹੈ। ਉਨ•ਾਂ ਵੱਲੋਂ ਦੱਸਿਆ ਗਿਆ ਕਿ ਮਰੀਜਾਂ ਲਈ ਵੱਖਰੇ ਵਾਰਡਾਂ ਦਾ ਪ੍ਰਬੰਧ ਕੀਤੀ ਗਿਆ ਹੈ, ਫਲੂ ਕਾਰਨਰ ਬਣਾਏ ਗਏ ਹਨ।
ਰੈਪਿਡ ਰਿਸਪਾਂਸ ਟੀਮ ਨੂੰ ਅਲਰਟ ਤੇ ਰੱਖਿਆ ਗਿਆ ਹੈ। ਉਨ•ਾਂ ਦੱਸਿਆ ਕਿ ਖਾਰਸ਼, ਬੁਖਾਰ, ਖਾਂਸੀ, ਜੁਕਾਮ, ਛਿੱਕਾਂ, ਧਕਾਵਟ,ਸਾਹ ਲੈਣ ਵਿੱਚ ਮੁਸ਼ਕਿਲ ਇਸ ਦੇ ਲੱਛਣ ਹਨ। ਜੇਕਰ ਕਿਸੇ ਵਿਅਕਤੀ ਨੰ ਇਸ ਤਰ•ਾ ਦੇ ਲੱਛਣ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਵਿੱਚ ਸੰਪਰਕ ਕਰਨ, ਤਾਂ ਜੋ ਇਨਫੈਕਸ਼ਨ ਹੋਰ ਕਿਸੇ ਨੂੰ ਨਾ ਫੈਲੇ। ਇਸ ਦੌਰਾਨ ਮਨੁੱਖ ਨੂੰ (ਖੰਘ, ਵਗਦੀ ਨੱਕ ਜਿਹੇ ਲੱਛਣ ਹੋਣ ਵਾਲ ਵਿਅਕਤੀ) ਨੂੰ ਹੱਥ ਮਿਲਾਉਣ ਸਪਰਸ਼ ਕਰਨ ਖੁਲ•ੇ ਵਿੱਚ ਥੁੱਕਣ ਤੋਂ ਗਰੇਜ ਕਰਨ ਚਾਹੀਦਾ ਹੈ। ਇਸ ਦੌਰਾਨ ਡਾ. ਆਦਿਤੀ ਸਲਾਰੀਆ (ਸਹਾਇਕ ਸਿਵਲ ਸਰਜਨ,) ਡਾ. ਭੁਪਿੰਦਰ ਸਿੰਘ ਐਸ.ਐਮ. ਓ ਇੰ. ਸਿਵਲ ਹਸਪਤਾਲ ਪਠਾਨਕੋਟ. ਜਿਲ•ਾ ਐਪੀਡਿਮਾਲੋਜਿਸਟ ਡਾ. ਸਰਬਜੀਤ ਕੌਰ, ਡਾ. ਵਨੀਤਾ ਬੱਲ, ਡਾ. ਸਰਪਾਲ ਸਮੂਹ ਐਸ.ਐਮ.ਓ ਇੰ. ਅਤੇ ਮਾਸ ਮੀਡਿਆ ਅਫਸਰ ਪਠਾਨਕੋਟ ਆਦਿ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp