LATEST : • ਯੂ-ਡਾਇਸ ਡਾਟਾ ਅਨੁਸਾਰ ਹੀ ਕੇਂਦਰ ਅਤੇ ਸੂਬਾ ਸਰਕਾਰਾਂ ਦਿੰਦੀਆਂ ਹਨ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ-ਜਿਲ•ਾ ਸਿੱਖਿਆ ਅਫਸਰ ਸੰਜੀਵ ਗੋਤਮ

 ਯੂ-ਡਾਇਸ ਸਰਵੇ 2019-20 ਦਾ ਕੰਮ 10 ਫਰਵਰੀ ਤੱਕ ਮੁਕੰਮਲ ਕਰਨ ਦੇ ਨਿਰਦੇਸ਼

• ਸਿੱਖਿਆ ਵਿਭਾਗ ਦੇ ਪੋਰਟਲ ਈ-ਪੰਜਾਬ ਸਕੂਲ ਨਾਲ ਲਿੰਕ ਕਰਦੇ ਹੋਏ ਜਿਲ•ੇ ਦੇ 798 ਸਕੂਲਾਂ ਵਿੱਚ ਆਨਲਈਨ ਕਰਵਾਇਆ ਜਾ ਰਿਹਾ ਹੈ ਯੂ-ਡਾਇਸ ਸਰਵੇ–ਮੁਨੀਸ਼ ਗੁਪਤਾ
• ਸੂਬੇ ਦੀ ਸਿੱਖਿਆ ਸੰਬਧੀ ਸਿਹਤ ਨੂੰ ਦਰਸਾਉਂਦੇ ਹਨ ਯੂ-ਡਾਇਸ ਅਕੰੜੇ-

ਪਠਾਨਕੋਟ, 29 ਜਨਵਰੀ-(RAJINDER RAJAN BUREAU CHIEF)-ਯੂ-ਡਾਇਸ (ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ) ਸਰਵੇ ਭਾਰਤ ਸਰਕਾਰ ਵੱਲੋ ਹਰ ਸਾਲ ਸਮੂਹ ਰਾਜਾਂ ਵਿਚ ਕਰਵਾਇਆ ਜਾਦਾਂ ਹੈ। ਇਸ ਸਰਵੇ ਰਾਹੀ ਹਰ ਇੱਕ ਸਕੂਲ (ਸਰਕਾਰੀ/ਏਡਿਡ/ਪ੍ਰਾਈਵੇਟ/ਲੋਕਲ ਬਾਡੀ/ਕੇਂਦਰੀ ਸਕੂਲ ਆਦਿ) ਵਿਚ ਮੋਜੂਦ ਵਿਦਿਆਰਥੀਆਂ ਦੀ ਗਿਣਤੀ, ਅਧਿਆਪਕਾਂ ਦੀ ਗਿਣਤੀ ਅਤੇ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਦੀ ਜਾਣਕਾਰੀ ਇੱਕਤਰ ਕੀਤੀ ਜਾਦੀਂ ਹੈ।

ਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ•ਾ ਸਿੱਖਿਆ ਅਫਸਰ (ਐ.ਸਿ) ਸੰਜੀਵ ਗੋਤਮ ਨੇ ਦੱਸਿਆ ਕਿ ਯੂ-ਡਾਇਸ ਸਰਵੇ ਦੇਸ਼ ਵਿੱਚ ਹਰ ਸਾਲ ਸਕੂਲੀ ਸਿੱਖਿਆ ਸਬੰਧੀ ਨੀਤੀਆਂ ਬਣਾਉਣ ਲਈ ਲੋੜੀਂਦੀ ਜਾਣਕਾਰੀ ਇੱਕਤਰ ਕਰਨ ਲਈ ਕਰਵਾਇਆ ਜਾਂਦਾ ਹੈ ਅਤੇ ਇਸ ਸਰਵੇ ਅਧੀਨ ਰਾਜ ਵਿੱਚ ਚਲ ਰਹੇ ਹਰ ਤਰ•ਾ ਦੇ ਸਕੂਲ ਨੂੰ ਕਵਰ ਕੀਤਾ ਜਾਂਦਾ ਹੈ ਤਾਂ ਜੋ ਕੇਂਦਰ ਤੇ ਸੂਬਾ ਸਰਕਾਰ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੋਜੂਦ ਹਨ ਜਾਂ ਨਹੀ। ਵਧੇਰੇ ਜਾਣਕਾਰੀ ਦਿੰਦੇ ਹੋਏ ਉਨ•ਾ ਨੇ ਦੱਸਿਆ ਕਿ ਸਰਵੇ ਦੇ ਡਾਟਾ ਦੇ ਅਧਾਰ ਤੇ ਹੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੀ ਸਾਂਝੀ ਹਿੱਸੇਦਾਰੀ ਰਾਹੀ ਸਰਕਾਰੀ ਸਕੂਲਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆ ਜਾਦੀਆਂ ਹਨ । ਇਸ ਸਰਵੇ ਦੇ ਆਕੰੜਿਆਂ ਦੇ ਅਧਾਰ ਤੇ ਹੀ ਸਿੱਖਿਆ ਸਬੰਧੀ ਜ਼ਮੀਨੀ ਹਕੀਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋ ਕੇਂਦਰੀ ਸਕੀਮ ਸਮੱਗਰਾਂ ਸਿੱਖਿਆ ਅਭਿਆਨ ਅਧੀਨ ਸਲਾਨਾ ਬਜ਼ਟ ਮਨਜੂਰ ਕੀਤਾ ਜਾਦਾਂ ਹੈ। ਇਸ ਲਈ ਸਮੂਹ ਸਕੂਲਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਸਰਵੇ ਅਧੀਨ ਰਿਕਾਰਡ ਅਨੁਸਾਰ ਡਾਟਾ ਹਰ ਹਾਲਤ ਵਿੱਚ 10 ਫਰਵਰੀ ਤੱਕ ਅਪਡੇਟ ਕੀਤਾ ਜਾਵੇ ਤਾਂ ਜੋ ਡਾਟਾ ਰਾਜ ਸਰਕਾਰ ਰਾਹੀ ਭਾਰਤ ਸਰਕਾਰ ਨੂੰ ਦਿੱਤਾ ਜਾ ਸਕੇ ਅਤੇ ਸਕੂਲਾਂ ਵਿੱਚ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਲਈ ਸਲਾਨਾ ਪਲਾਨ ਤਿਆਰ ਹੋ ਸਕੇ।

ਯੂ-ਡਾਇਸ ਸਰਵੇ ਸਬੰਧੀ ਤਕਨੀਕੀ ਜਾਣਕਾਰੀ ਦਿੰਦੇ ਹੋਏ ਜਿਲਾ ਕੋਆਰਡੀਨੇਟਰ (ਐਮ.ਆਈ.ਐਸ.) ਮੁਨੀਸ਼ ਗੁਪਤਾ ਨੇ ਦੱਸਿਆ ਕਿ ਯੂ-ਡਾਇਸ ਸਰਵੇ ਦੇ ਅੰਕੜੇ ਕਿਸੇ ਵੀ ਸੂਬੇ ਦੀ ਸਿੱਖਿਆ ਸਬੰਧੀ ਸਿਹਤ ਨੂੰ ਦਰਸਾਉਦੇਂ ਹਨ। ਇਨ•ਾ ਅਕੰੜਿਆ ਦੇ ਅਨੁਸਾਰ ਹੀ ਰਾਸ਼ਟਰੀ ਪੱਧਰ ਤੇ ਸਮੂਹ ਸੂਬਿਆਂ ਦੀ ਗਰੋਸ ਇਨਰੋਲਮੈਂਟ ਰੇਸ਼ੋ, ਨੈੱਟ ਇਨਰੋਲਮੈਂਟ ਰੇਸ਼ੋ, ਵਿਦਿਆਰਥੀਆਂ ਦੀ ਡਰਾਪ ਆਊਟ ਰੇਟ , ਟਰਾਂਸੀਸ਼ਨ ਰੇਟ ਅਤੇ ਵਿਦਿਆਰਥੀ ਅਧਿਆਪਕ ਅਨੁਪਾਤ ਦਾ ਮੁਲਾਂਕਣ ਕਰਦੇ ਹੇਏ ਸੂਬਿਆਂ ਦੀ ਰੈਕਿੰਗ ਕੀਤੀ ਜਾਂਦੀ ਹੈ। ਉਨ•ਾ ਦੱਸਿਆ ਕਿ ਸਰਵੇ ਦੋਰਾਨ ਜਿਲ•ਾ ਪਠਾਨਕੋਟ ਦੇ530 ਸਰਕਾਰੀ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ, 9 ਏਡਿਡ, 11 ਕੇਂਦਰੀ ਸਕੂਲ, 5 ਲੋਕਲ ਬਾਡੀ, 243 ਪ੍ਰਾਈਵੇਟ ਸਮੇਤ ਕੁੱਲ 798 ਸਕੂਲਾਂ ਨੂੰ ਕਵਰ ਕੀਤਾ ਜਾ ਰਿਹਾ ਹੈ।ਉਨ•ਾ ਕਿਹਾ ਕਿ ਸਿੱਖਿਆ ਵਿਭਾਗ ਵੱਲੋ ਪਹਿਲਾ ਹੀ ਸਮੂਹ ਸਕੂਲਾਂ ਦਾ ਸਮੁੱਚਾ ਡਾਟਾ ਪੋਰਟਲ ਈ-ਪੰਜਾਬ ਸਕੂਲ ਤੇ ਅਪਡੇਟ ਕਰਵਾਇਆ ਜਾਂਦਾ ਹੈ। ਇਸ ਲਈ ਸਕੂਲਾਂ ਲਈ ਯੂ-ਡਾਇਸ ਦੀ ਆਨਲਾਈਨ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ ਅਤੇ ਇਸਨੂੰ ਵਿਭਾਗ ਦੇ ਪੋਰਟਲ ਈ-ਪੰਜਾਬ ਸਕੂਲ ਨਾਲ ਲਿੰਕ ਕਰ ਦਿੱਤਾ ਗਿਆ ਹੈ ਜਿਸ ਨਾਲ ਸਕੂਲਾਂ ਲਈ ਯੂ-ਡਾਇਸ ਭਰਨਾ ਬਹੁਤ ਹੀ ਸੁਖਾਲਾ ਹੋ ਗਿਆ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply