ਪਠਾਨਕੋਟ 30 ਜਨਵਰੀ 2020 ( BUREAU CHIEF PATHANKOT ) ਪੰਜਾਬ ਸਕਿਲ ਡਿਵੈਲਪਮੇਂਟ ਮਿਸ਼ਨ ਵੱਲੋ ਚਲਾਈ ਜਾ ਰਹੀ ਸਕੀਮ ਐਨ.ਯੂ.ਐਲ.ਐਮ ਦੇ ਅਧੀਨ ਮਾਨਯੋਗ ਡਿਪਟੀ ਕਮਿਸ਼ਨਰ (ਵਿਕਾਸ) ਸ. ਬਲਰਾਜ ਸਿੰਘ ਦੀ ਪ੍ਰਧਾਨਗੀ ਵਿੱਚ ਰਿਲਾਇਬਲ ਵੋਕੇਸ਼ਨਲ ਸੈਂਟਰ ਸੁਜਾਨਪੁਰ ਵਿੱਚ ਚਲਾਏ ਜਾ ਰਹੇ ਕੋਰਸ ਸੈਲਫ ਇਮਪਲਾਈਡ ਟੈਲਰ, ਐਫ.ਟੀ.ਸੀ.ਪੀ ਦੇ ਬੱਚਿਆਂ ਨੂੰ ਮੁਫਤ ਵਰਦੀਆਂ ਦਿਤੀਆਂ ਗਈਆਂ।
ਮਾਨਯੋਗ ਡਿਪਟੀ ਕਮਿਸ਼ਨਰ (ਵਿ.) ਸ. ਬਲਰਾਜ ਸਿੰਘ ਨੇ ਦੱਸਿਆ ਕਿ ਇਹਨਾਂ ਕੋਰਸਾਂ ਦਾ ਮੰਤਵ ਬੇਰੋਜਗਾਰ ਨੋਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੋਜਗਾਰ ਮੁੱਹਈਆ ਕਰਵਾਉਣਾਂ ਹੈ। ਉਨ•ਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨੋਜਵਾਨ ਲੜਕੇ ਅਤੇ ਲੜਕੀਆਂ ਲਈ ਪਠਾਨਕੋਟ ਵਿੱਚ ਵੱਖ ਵੱਖ ਸੈਂਟਰਾਂ ਰਾਹੀ ਵੱਖ ਵੱਖ ਕੋਰਸ਼ ਕਰਵਾਏ ਜਾ ਰਹੇ ਹਨ ਅਤੇ ਇਹ ਕੋਰਸ ਸਰਕਾਰ ਵੱਲੋਂ ਬਿਲਕੁਲ ਫ੍ਰੀ ਕਰਵਾਏ ਜਾਂਦੇ ਹਨ। ਉਨ•ਾਂ ਦੱਸਿਆ ਕਿ ਜਿੱਥੋ ਹਰੇਕ ਵਿਦਿਆਰਥੀ ਫ੍ਰੀ ਸਿੱਖਿਆ ਪ੍ਰਾਪਤ ਕਰ ਕੇ ਆਪਣਾ ਭਵਿੱਖ ਰੋਸ਼ਨ ਕਰ ਸਕਦਾ ਹੈ। ਜਿਸ ਨਾਲ ਜਿੱਥੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸਣ ਵਧੀਆ ਕਰ ਸਕਦਾ ਹੈ ਉੱਥੇ ਹੀ ਸਵੈ ਰੁਜਗਾਰ ਸਥਾਪਤ ਕਰਕੇ ਆਪਣਾ ਅਤੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰ ਸਕਦਾ ਹੈ। ਉਨ•ਾਂ ਦੱਸਿਆ ਕਿ ਇਹ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਫ੍ਰੀ ਕੋਰਸ ਕਰਵਾਏ ਜਾਂਦੇ ਹਨ ਅਤੇ ਇਨ•ਾਂ ਸੈਂਟਰਾਂ ਤੋਂ 10ਵੀਂ/ਬਾਹਰਵੀਂ ਜਾਂ ਇਸ ਤੋਂ ਉਪਰ ਦੀ ਪੜਾਈ ਕਰ ਚੁੱਕੇ ਨੋਜਵਾਨ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਇਨ•ਾਂ ਸੈਂਟਰਾਂ ਵਿੱਚ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਵਜੀਫਾ ਵੀ ਦਿੱਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਉਪਰੋਕਤ ਕੋਰਸਾਂ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ•ਾ ਰੋਜਗਾਰ ਤੇ ਕਾਰੋਬਾਰ ਦਫਤਰ ਜੋ ਜਿਲ•ਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਕਮਰਾ 352 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੋਕੇ ਤੇ ਸਰਵਸ੍ਰੀ ਗੁਰਮੇਲ ਸਿੰਘ ਜਿਲ•ਾ ਰੁਜਗਾਰ ਅਫਸ਼ਰ ਪਠਾਨਕੋਟ, ਪ੍ਰਦੀਪ ਬੈਂਸ ਬਲਾਕ ਮਿਸ਼ਨ ਮੈਨੇਜਰ ਅਤੇ ਸੂਸ਼ਾਕ ਸਾਵਲ ਸੈਂਟਰ ਇੰਚਾਰਜ ਉਪਸਥਿਤ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp