LATEST : ਸੁਖਬੀਰ ਬਾਦਲ ਲਈ ਬੜੀ ਨਿਮੋਸ਼ੀ ਵਾਲੀ ਹਾਲਤ ਬਣ ਗਈ, ਨਾਗਰਿਕਤਾ ਕਾਨੂੰਨ ਦਾ ਹਵਾਲਾ ਦੇ ਕੇ ਬੀਜੇਪੀ ਨਾਲੋਂ ਨਾਤਾ ਤੋੜਿਆ ਸੀ

ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਪਲਟੀਆਂ ਹੈਰਾਨ ਕਰਨ ਵਾਲੀਆਂ ਹਨ। ਇਸ ਦੇ ਨਾਲ ਹੀ ਸੁਖਬੀਰ ਬਾਦਲ ਲਈ ਬੜੀ ਨਿਮੋਸ਼ੀ ਵਾਲੀ ਹਾਲਤ ਬਣ ਗਈ ਹੈ ਕਿਉਂਕਿ ਜਿਸ ਨਾਗਰਿਕਤਾ ਕਾਨੂੰਨ ਦਾ ਹਵਾਲਾ ਦੇ ਕੇ ਬੀਜੇਪੀ ਨਾਲੋਂ ਨਾਤਾ ਤੋੜਿਆ ਸੀ, ਬੁੱਧਵਾਰ ਨੂੰ ਉਸੇ ਕਾਨੂੰਨ ਨਾਲ ਡਟ ਕੇ ਖੜ੍ਹੇ ਨਜ਼ਰ ਆਏ। ਹੁਣ ਸਵਾਲ ਉੱਠ ਰਹੇ ਹਨ ਕਿ ਆਖਰ ਕੀ ਮਜਬੂਰੀਆਂ ਹਨ ਕਿ ਅਕਾਲੀ ਦਲ ਨੇ ਪਹਿਲਾਂ ਬੀਜੇਪੀ ਨੂੰ ਅੱਖਾਂ ਵਿਖਾਈਆਂ ਤੇ ਫਿਰ ਭਗਵੀਂ ਪਾਰਟੀ ਦੇ ਗੋਦ ਵਿੱਚ ਜਾ ਬੈਠੇ।

ਬੀਜੇਪੀ ਤੋਂ ਵੱਖ ਹੋਣ ਦੇ ਐਲਾਨ ਨਾਲ ਦਿੱਲੀ ਇਕਾਈ ਦੋਫਾੜ ਹੋ ਗਈ ਸੀ। ਦਿੱਲੀ ਦੇ ਜ਼ਿਆਦਾਤਰ ਸਿੱਖ ਕਾਰੋਬਾਰੀ ਹਨ ਜੋ ਕੇਂਦਰ ਵਿੱਚ ਬੀਜੇਪੀ ਸਰਕਾਰ ਹੋਣ ਕਰਕੇ ਕਈ ਤਰ੍ਹਾਂ ਦੇ ਕੰਮ ਲੈਂਦੇ ਹਨ। ਜਦੋਂ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਬੀਜੇਪੀ ਨੂੰ ਅੱਖਾਂ ਵਿਖਾਈਆਂ ਤਾਂ ਦਿੱਲੀ ਦੇ ਬਹੁਤੇ ਅਕਾਲੀ ਲੀਡਰ ਹੱਕੇ-ਬੱਕੇ ਰਹਿ ਗਏ।

Advertisements

ਅਕਾਲੀ ਦਲ ਵੱਲੋਂ ਚੋਣਾਂ ਦੇ ਬਾਈਕਾਟ ਮਗਰੋਂ ਵੀ ਦਿੱਲੀ ਦੇ ਕਈ ਵੱਡੇ ਅਕਾਲੀ ਲੀਡਰਾਂ ਨੇ ਬੀਜੇਪੀ ਉਮੀਦਵਾਰਾਂ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਦਿੱਲੀ ‘ਚ ਆਪਣੇ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਭਾਜਪਾ ਦੀ ਲੋੜ ਵੱਧ ਹੈ। ਅਕਾਲੀ ਦਲ ਦੇ ਕੌਂਸਲਰ ਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਖੁੱਲ੍ਹ ਕੇ ਬੀਜੇਪੀ ਦੇ ਹੱਕ ਵਿੱਚ ਉੱਤਰ ਗਏ।

Advertisements

ਦਿੱਲੀ ਗੁਰਦੁਆਰਾ ਕਮੇਟੀ ਦੇ ਉਪ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕੀਤਾ। ਇੱਕ ਰੋਡ ਸ਼ੋਅ ਦੇ ਦੌਰਾਨ ਆਪਣੀ ਕੌਂਸਲਰ ਪਤਨੀ ਗੁਰਜੀਤ ਕੌਰ ਬਾਠ ਨਾਲ ਮਿਲ ਕੇ ਉਨ੍ਹਾਂ ਦੋਵਾਂ ਨੇ ਅਮਿਤ ਸ਼ਾਹ ਨੂੰ ਸਿਰੋਪਾ ਤੇ ਕ੍ਰਿਪਾਨ ਭੇਟ ਕੀਤੀ। ਬਾਠ ਨਾਲ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ ਵੀ ਤਿਲਕ ਵਿਹਾਰ ਵਿੱਚ ਭਾਜਪਾ ਦੇ ਉਮੀਦਵਾਰ ਰਾਜੀਵ ਬੱਬਰ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਮਾਲਵੀਆ ਨਗਰ ਤੋਂ ਕਮੇਟੀ ਮੈਂਬਰ ਓਂਕਾਰ ਸਿੰਘ ਰਾਜਾ ਵੱਲੋਂ ਵੀ ਭਾਜਪਾ ਉਮੀਦਵਾਰ ਸ਼ੈਲੇਂਦਰ ਸਿੰਘ ਮੋਂਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ।

Advertisements

ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਸ਼ੁਰੂ ਤੋਂ ਆਰਪੀ ਸਿੰਘ ਨਾਲ ਜੁਟੇ ਹਨ। ਅਕਾਲੀਆਂ ਦੀ ਕਮਜ਼ੋਰ ਸਿਆਸੀ ਪਕੜ ਵੇਖਦੇ ਹੋਏ ਬੀਜੇਪੀ ਨੇ ਸਿੱਖ ਹਲਕਿਆਂ ਵਿੱਚ ਆਪਣੇ ਸਿੱਖ ਨੇਤਾਵਾਂ ਖਾਸ ਕਰ ਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੇਸ਼ ਕਰ ਦਿੱਤਾ ਹੈ। ਪੁਰੀ ਨੇ 1984 ਦੇ ਕਤਲੇਆਮ ਪੀੜਤਾਂ ਦੀ ਬਸਤੀ ਤਿਲਕ ਵਿਹਾਰ ਵਿੱਚ ਛੋਟੀ ਰੈਲੀ ਕਰਕੇ ਪੂਰੀ ਕਲੋਨੀ ਗੋਦ ਲੈਣ ਦਾ ਐਲਾਨ ਕਰ ਦਿੱਤਾ। ਅਜਿਹੇ ਵਿੱਚ ਸੁਖਬੀਰ ਬਾਦਲ ਨੂੰ ਆਪਣਾ ਵਾਰ ਆਪਣੇ ‘ਤੇ ਭਾਰੂ ਪੈਂਦਾ ਦਿਖਿਆ।

ਹੋਰ ਤਾਂ ਹੋਰ ਅਕਾਲੀ ਦਲ ਦੇ ਪਾਸੇ ਹੁੰਦਿਆਂ ਹੀ ਸਰਨਾ ਤੇ ਜੀਕੇ ਵੀ ਬੀਜੇਪੀ ਪ੍ਰਤੀ ਨਰਮ ਹੋ ਗਏ। ਜੀਕੇ ਨੇ ਤਾਂ ਸਿੱਧੇ ਹੀ ਬੀਜੇਪੀ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਇਸ ਸਭ ਨੂੰ ਵੇਖਦਿਆਂ ਅਕਾਲੀ ਦਲ ਅੰਦਰ ਭੂਚਾਲ ਆ ਗਿਆ। ਪੰਜਾਬ ਦੀ ਲੀਡਰਸ਼ਿਪ ਨੂੰ ਦਿੱਲੀ ਦੇ ਸਿੱਖ ਹੱਥੋਂ ਜਾਂਦੇ ਦਿਖਾਈ ਦਿੱਤੇ। ਇਸ ਨੂੰ ਵੇਖਦਿਆਂ ਸੁਖਬੀਰ ਬਾਦਲ ਨੇ ਹਥਿਆਰ ਸੁੱਟ ਦਿੱਤੇ ਤੇ ਬੜੀ ਨਿਮੋਸੀ ਨਾਲ ਬੀਜੇਪੀ ਦੀ ਹਮਾਇਤ ਦਾ ਐਲਾਨ ਕਰ ਦਿੱਤਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply