LATEST : ਵਿਦੇਸ਼ ਮੰਤਰਾਲੇ ਨੇ ਹਾਲ ਹੀ ‘ਚ ਨਵੀਂ ਸੇਵਾ ਸ਼ੁਰੂ ਕੀਤੀ, ਹੁਣ ਸਮੇਂ ਤੋਂ ਪਹਿਲਾਂ ਹੀ ਪਾਸਪੋਰਟ ਰਿਨਿਊਅਲ ਕਰਾ ਸਕੋਗੇ

ਨਵੀਂ ਦਿੱਲੀ: ਹੁਣ ਸਮੇਂ ਤੋਂ ਪਹਿਲਾਂ ਹੀ ਪਾਸਪੋਰਟ ਰਿਨਿਊਅਲ ਕਰਾ ਸਕੋਗੇ। ਵਿਦੇਸ਼ ਮੰਤਰਾਲੇ ਨੇ ਹਾਲ ਹੀ ‘ਚ ਨਵੀਂ ਸੇਵਾ ਸ਼ੁਰੂ ਕੀਤੀ ਹੈ। ਇਸ ‘ਚ ਪਾਸਪੋਰਟ ਧਾਰਕਾਂ ਨੂੰ ਉਨ੍ਹਾਂ ਦੇ ਪਾਸਪੋਰਟ ਦੀ ਐਕਸਪਾਇਰੀ ਡੇਟ ਤੋਂ ਪਹਿਲਾਂ ਦੋ ‘ਰਿਮਾਇੰਡਰ ਮੈਸੇਜ’ ਭੇਜੇ ਜਾਣਗੇ। ਪਹਿਲਾ ਮੈਸੇਜ ਐਕਸਪਾਇਰੀ ਡੇਟ ਤੋਂ ਪਹਿਲਾਂ ਤੇ ਦੂਸਰਾ 7 ਮਹੀਨੇ ਪਹਿਲਾਂ ਭੇਜਿਆ ਜਾਵੇਗਾ। ਇਸ ‘ਚ ਪਾਸਪੋਰਟ ਨੰਬਰ, ਇਸ ਦੀ ਐਕਸਪਾਇਰੀ ਦੀ ਤਰੀਕ ਤੇ ਆਨਲਾਈਨ ਰਿਨਿਊਅਲ ਲਈ ਅਪਲਾਈ ਕਰਨ ਲਈ ਲਿੰਕ ਵੀ ਭੇਜਿਆ ਜਾਵੇਗਾ।

ਸਰਕਾਰੀ ਵੈਬਸਾਈਟ ‘ਤੇ ਜਾਓ। ਹੁਣ ਰਜਿਸਟਰ ‘ਤੇ ਲਿੰਕ ਕਰੋ ਤੇ ਆਪਣਾ ਨਾਂ ਰਜਿਸਟਰ ਕਰੋ। ਲਾਗਇਨ ਆਈਡੀ ਤੇ ਪਾਸਵਾਰਡ ਬਣਾਓ।
ਭਰੀ ਗਈ ਈਮੇਲ ਆਈਡੀ ‘ਤੇ ਇੱਕ ਲਿੰਕ ਭੇਜਿਆ ਜਾਵੇਗਾ, ਉਸ ‘ਤੇ ਕਲਿੱਕ ਕਰਕੇ ਆਪਣਾ ਅਕਾਊਂਟ ਐਕਟਿਵ ਕਰੋ।
ਪਾਸਪੋਰਟ ਸੇਵਾ ਕੇਂਦਰ ਦੇ ਆਨਲਾਈਨ ਪੋਰਟਲ ‘ਚ ਆਪਣੀ ਲਾਗਇਨ ਆਈਡੀ ਤੇ ਪਾਸਵਰਡ ਲਾਗਇਨ ਕਰੋ।
ਹੁਣ ਨਵੇਂ ਪਾਸਪੋਰਟ ਤੇ ਪਾਸਪੋਰਟ ਰਿਨਿਊਅਲ ਦੇ ਆਪਸ਼ਨ ‘ਚੋਂ ਇੱਕ ਚੁਣੋ।
ਫਾਰਮ ਨੂੰ ਡਾਊਨਲੋਡ ਕਰੋ ਤੇ ਜਾਣਕਾਰੀ ਭਰੋ। ਭਰੀ ਜਾਣਕਾਰੀ ਦੀ ਦੁਬਾਰਾ ਚੰਗੀ ਤਰ੍ਹਾਂ ਜਾਂਚ ਕਰੋ।
ਹੁਣ ਫਾਰਮ ਨੂੰ ਅਪਲੋਡ ਕਰ ਦਵੋ। ਆਪਣੇ ਨਜ਼ਦੀਕੀ ਪਾਸਪੋਰਟ ਸੇਵਾ ਕੇਂਦਰ ਨੂੰ ਚੁਣ ਲਵੋ ਤੇ ਆਪਣੀ ਸੁਵਿਧਾ ਮੁਤਾਬਕ ਸਮਾਂ ਚੁਣ ਲਵੋ।
ਪ੍ਰਿੰਟ ਬਟਨ ‘ਤੇ ਕਲਿਕ ਕਰੋ ਤੇ ਐਪਲੀਕੇਸ਼ਨ ਰਿਸਿਪਟ ਜਿਸ ‘ਚ ਏਐਨਆਰ ਨੰਬਰ ਤੇ ਮਿਲਣ ਦਾ ਨੰਬਰ ਹੋਵੇ ਉਸ ਨੂੰ ਪ੍ਰਿੰਟ ਕਰ ਲਵੋ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply