ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਵਿਕਾਸ ਨੂੰ  ਸਹੀ ਲੀਹਾਂ ਤੇ ਲਿਆਂਦਾ : ਬਸੰਤ ਸਿੰਘ ਖਾਲਸਾ

 ਬਟਾਲਾ (ਸ਼ਰਮਾ. ਸੰਜੀਵ ਨਈਅਰ )ਸਮੇਂ ਸਮੇਂ ਦੀਆਂ ਸਰਕਾਰਾਂ ਲੀਡਰਾਂ ਅਤੇ ਅਫਸਰਾਂ ਦੀ ਬੇਰੁਖ਼ੀ ਅਤੇ ਗਲਤ ਨੀਤੀਆਂ ਕਾਰਨ ਵਿਕਾਸ ਦੇ ਹਰ ਪੱਖੋਂ ਪੱਛੜ ਚੁੱਕੇ ਬਟਾਲਾ ਨੂੰ ਐਸ ਡੀ , ਐਮ ਤੇ ਕਮਿਸ਼ਨਰ ਨਗਰ ਨਿਗਮ ਬਟਾਲਾ ਸ , ਬਲਵਿੰਦਰ ਸਿੰਘ ਦੀਆਂ ਉਸਾਰੂ ਤੇ ਸੁਚਾਰੂ ਨੀਤੀਆਂ ਸਦਕਾ ਹੁਣ ਕੁਝ ਰਾਹਤ ਮਿਲੀ ਹੈ ਜਿਸ ਦੀ ਹਰ ਪਾਸਿਉਂ ਸਲਾਘਾ ਹੋ ਰਹੀ ਹੈ ਇਹ ਵਿਚਾਰ ਸਮਾਜ ਸੇਵੀ ਅਤੇ ਟਰੇਡ ਯੂਨੀਅਨ ਕਾਂਗਰਸੀ ਆਗੂ ਸ , ਬਲਵੰਤ ਸਿੰਘ ਖਾਲਸਾ ਨੇ ਪ੍ਰਗਟਾਏ ਉਨ੍ਹਾਂ ਕਿਹਾ ਕਿ ਸੀਵਰੇਜ ਸੜਕਾਂ ਅਤੇ ਸਫਾਈ ਦੀ ਮੰਦੀ ਹਾਲਤ ਅਤੇ ਡਿੱਗ ਚੁੱਕੇ ਗਰਾਫ ਨੂੰ ਉੱਚਾ ਚੁੱਕਣ ਤੇ ਠੀਕ ਕਰਨ ਸਬੰਧੀ ਕਮਿਸ਼ਨਰ ਸਾਹਿਬ ਦੀਆਂ ਵਧੀਆ ਅਤੇ ਲੋਕ ਪੱਖੀ ਨੀਤੀਆਂ ਅਤੇ ਯਤਨਾਂ ਸਦਕਾ ਬਟਾਲਾ ਦੇ ਵਿਕਾਸ ਨੂੰ ਸਹੀ ਲੀਹਾਂ ਤੇ ਲਿਆਂਦਾ ਹੈ ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਕਰਕੇ ਹੀ ਸਫਾਈ ਦੀ ਹਾਲਤ ਸੁਧਰੀ ਹੈ ਸੜਕਾਂ ਤੇ ਧੜਾਧੜ ਹੋਏ ਨਾਜਾਇਜ ਕਬਜੇ ਹਟਾਏ ਗਏ ਹਨ ਸੜਕਾਂ ਅਤੇ ਗਲੀਆਂ ਨਾਲੀਆਂ ਬਣਨੀਆਂ ਸ਼ੁਰੂ ਹੋਈਆਂ ਹਨ ਨਵੇਂ ਸੀਵਰੇਜ ਦੇ ਟੈਂਡਰ ਪ੍ਰਸ਼ਾਸਕੀ ਕੰਪਲੈਕਸ ਇੱਕ ਛੱਤ ਥੱਲੇ ਨਵੇਂ ਪੁਲਾਂ ਦੀ ਉਸਾਰੀ ਅਤੇ ਨਵਾਂ ਬੱਸ ਸਟੈਂਡ ਬਣਨ ਦਾ ਰਾਹ ਪੱਧਰਾ ਹੋਇਆ ਜੋ ਬਹੁਤ ਹੀ ਸਲਾਘਾਯੋਗ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਲੇਬਰ ਲੀਡਰ ਸ੍ਰੀ ਰਾਜ ਕੁਮਾਰ ਜੋਸ਼ੀ ਕਸ਼ਯਪ ਰਾਜਪੂਤ ਸਭਾ ਪ੍ਰਧਾਨ ਬਲਦੇਵ ਅੱਤਰ ਸਮਾਜ ਸੇਵੀ ਡਾ ਮਲਵਿੰਦਰ ਸਿੰਘ ਕਾਂਗਰਸ ਦੇ ਮੀਤ ਪ੍ਰਧਾਨ ਜਗਦੀਸ਼ ਸਿੰਘ ਬਾਜਵਾ ਸਮਾਜ ਸੇਵੀ ਵਿਸਵਿੰਦਰ ਸ਼ਾਰਦਾ ਇੰਸਪੈਕਟਰ ਕਰਤਾਰ ਸਿੰਘ ਦੇਸ ਰਾਜ ਮੈਨੇਜਰ ਅੰਮ੍ਰਿਤਪਾਲ ਸਿੰਘ ਸੰਧੂ ਜਨਰਲ ਸਕੱਤਰ ਠੇਕੇਦਾਰ ਗੁਰਿੰਦਰ ਸਿੰਘ ਬਿੱਲਾ ਜਨਰਲ ਸਕੱਤਰ ਹਰਭਜਨ ਸਿੰਘ ਨਰਿੰਦਰ ਸਿੰਘ ਸੁਰਿੰਦਰ ਸਿੰਘ ਬਚਨ ਲਾਲ ਵੀ ਹਾਜ਼ਰ ਸਨ ਜਿਨ੍ਹਾਂ ਨੇ ਕਮਿਸ਼ਨਰ ਨਗਰ ਨਿਗਮ ਬਟਾਲਾ ਦੀਆਂ ਵਧੀਆ ਸੇਵਾਵਾਂ ਦੀ ਸਲਾਘਾ ਕੀਤੀ ।
Attachments area
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply