Tobacco Control Programme Orientation Training of Stakeholder organizations
PATHANKOT (RAJINDER RAJAN BUREAU CHIEF) ਇੱਕ ਦਿਨ ਦੀ ਟ੍ਰੇਨਿੰਗ ਕਮ ਸੈਸਟਾਈਜੇਸ਼ਨ ਵਰਕਸ਼ਾਪ ਡਿਪਟੀ ਕਮਿਸ਼ਨਰ ਪਠਾਨਕੋਟ (ਚੇਅਰਰਮੈਨ ਜਿਲ•ਾ ਤੰਬਾਕੂ ਕੰਟਰੋਲ ਸੈੱਲ) ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸਿਵਲ ਸਰਜਨ, ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਪਠਾਨਕੋਟ ਦੀ ਐਨਕਸੀ ਵਿਖੇ ਹੋਈ। ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਨੁਮਇੰਦੇ ਅਤੇ ਪ੍ਰੋਗਰਾਮ ਅਫਸਰ ਅਤੇ ਸਮੂਹ ਐਸ.ਐਮ.ਓ ਇੰਚ. ਇਸ ਵਰਕਸ਼ਾਪ ਵਿੱਚ ਸ਼ਾਮਲ ਹੋਏ।
ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਤੰਬਾਕੂ ਦੇ ਮਾੜੇ ਪ੍ਰਭਾਵ ਬਾਰੇ ਅਤੇ ਇਸ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ।
ਇਸ ਸਬੰਧੀ ਜਿਲ•ਾ ਨੋਡਲ ਅਫਸਰ ਡਾ. ਵਨੀਤ ਬੱਲ ਨੇ ਵਿਸਥਾਰ ਵਿੱਚੋਂ ਕੋਟਪਾ ਐਕਟ 2003 ਦੀਆਂ ਧਾਰਾਵਾਂ ਬਾਰੇ ਅਤੇ ਵੱਖ ਵੱਖ ਵਿਭਾਗ ਦੀਆਂ ਜੁੰਮੇਵਾਰੀਆਂ ਬਾਰੇ ਦੱਸਿਆ ਤਾਂ ਜੋ ਕੋਟਪਾ ਐਕਟ ਨੂੰ ਮਜਬੂਤੀ ਨਾਲ ਲਾਗੂ ਕੀਤਾ ਜਾ ਸਕੇ। ਊਹਨਾਂ ਦੱਸਿਆ ਕਿ ਧਾਰਾ 4 ਅੰਦਰ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਤੇ ਰੋਕ। ਧਾਰਾ 5 ਅਧੀਨ ਐਡਵਰਟਾਈਜ਼ਮੈਂਟ, ਸਿਗਰੇਟ ਤੇ ਰੋਕ, ਧਾਰਾ 6-ਏ ਅਧੀਨ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਸਿਗਰੇਟ ਅਤੇ ਤੰਬਾਕੂ ਪਦਾਰਥ ਵੇਚਣ ਤੇ ਪਾਬੰਧੀ। ਧਾਰਾ 6-ਬੀ ਅਧੀਨ ਸਕੂਲਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਨੂੰ ਵੇਚਣ ਤੇ ਮਨਾਹੀ । ਧਾਰਾ 7 ਅਧੀਨ ਤੰਬਾਕੂ ਪਦਾਰਥਾਂ ਦੀ ਪੈਕਿੰਗ ਉਪਰ 85% ਚਿਤਾਵਨੀ ਤਸਵੀਰ ਦੀ ਹੋਣੀ ਚਾਹੀਦੀ ਹੈ । ਹੁੱਕਾ ਬਾਰ ਅਤੇ ਈ-ਸਿਗਰੇਟ ਵੇਚਣ ਤੇ ਪਾਬੰਧੀ ਹੈ ਤੰਬਾਕੂ ਅਤੇ ਤੰਬਾਕੂ ਪਦਾਰਥਾ ਵੇਚਣ ਤੇ ਜੁਰਮਾਨਾ ਅਤੇ ਸ਼ਜਾ ਬਾਰੇ ਵਿਸ਼ਥਾਰ ਸਾਹਿਤ ਦੱਸਿਆ ।ਇਸ ਐਕਟ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਬਣਦੀ ਕਾਰਵਾਈ ਕਰਕੇ ਇਸ ਦੀ ਰਿਪੋਟ ਸਿਹਤ ਵਿਭਾਗ ਨੂੰ ਭੇਜਣ ਬਾਰੇ ਦੱਸਿਆ।
ਜਿਲ•ਾ ਟੀ.ਬੀ.ਅਫਸਰ ਡਾ. ਸ਼ਵੇਤਾ ਗੁਪਤਾ ਨੇ ਤੰਬਾਕੂ ਤੋਂ ਟੀ.ਬੀ ਵਰਗੀ ਭਿਆਨਕ ਬਿਮਾਰੀ ਵੀ ਹੁੰਦੀ ਹੈ। ਇਸ ਲਈ ਤੰਬਾਕੂ ਅਤੇ ਤੰਬਾਕੂ ਦੇ ਪਦਾਰਥਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਮੈਡੀਕਲ ਅਫਸਰ ਡਾ. ਸੋਨੀਆ ਨੇ ਦੱਸਿਆ ਕਿ ਤੰਬਾਕੂ ਨਾਲ ਮਾਨਸਿਕ ਬਿਮਾਰੀਆਂ ਹੰਦੀਆਂ ਹਨ। ਇਸ ਲਈ ਸਰਕਾਰ ਵੱਲੋਂ ਤੰਬਾਕੂ ਨੂੰ ਛੱਡਾਉਣ ਲਈ ਬਹੁਤ ਹੀ ਯਤਨ ਕੀਤੇ ਜਾ ਰਹੇ ਹਨ। ਪ੍ਰੋਗਰਾਮ ਦੇ ਅੰਤ ਵਿੱਚ ਸਿਵਲ ਸਰਜਨ ਡਾ. ਵਿਨੋਦ ਸਰੀਨ ਵੱਲੋਂ ਤੰਬਾਕੂ ਪ੍ਰੋਗਰਾਮ ਅਧੀਨ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਤੰਬਾਕੂ ਅਤੇ ਤੰਬਾਕੂ ਦੇ ਪਦਾਰਥਾਂ ਦੀ ਵਰਤੋਂ ਨਾ ਕਰਨ ਸਬੰਧੀ ਸਹੁੰ ਚੁਕਾਈ ਗਈ । ਇਸ ਮੌਕਾ IEC Material/ Poster & Pamphlet ਰਲੀਜ ਕੀਤੇ। ਇਸ ਸਮੇਂ ਸਹਾਇਕ ਸਿਵਲ ਸਰਜਨ, ਅਦਿੱਤੀ ਸਲਾਰੀਆ, ਜਿਲ•ਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ ਸਰਪਾਲ, ਡੀ.ਡੀ.ਐਚ.ਓ. ਡਾ. ਡੋਲੀ ਅਗਰਵਾਲ, ਜਿਲ•ਾ ਟੀਕਾ ਕਾਰਣ ਅਫਸਰ ਡਾ. ਕਿਰਨ ਬਾਲਾ, ਸੀਨੀਅਰ ਮੈਡੀਕਲ ਅਫਸਰ ਡਾ. ਭੁਪਿਦਰ ਸਿੰਘ, ਡਾ. ਨੀਰੂ, ਡਾ. ਸੁਨੀਤਾ ਸ਼ਰਮਾ, ਡਾ. ਅਨੀਤਾ ਪ੍ਰਕਾਸ਼ ਅਤੇ ਜਿਲ•ਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਗੁਰਿਦਰ ਕੌਰ, ਹੈਲਥ ਇੰਸਪੈਕਟਰ ਸ਼੍ਰੀ ਰਜਿੰਦਰ, ਸ਼੍ਰੀ ਗੁਰਦੀਪ ਸਿੰਘ, ਸ਼੍ਰੀ ਅਵਨਾਸ਼ ਸ਼ਰਮਾ, ਸ਼੍ਰੀ ਗਨੇਸ਼ ਪ੍ਰਸਾਦ, ਨਰੇਸ ਕੁਮਾਰ ਅਤੇ ਕੁਲਵਿੰਦਰ ਸਿੰਘ ਆਦਿ ਹਾਜਰ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp