ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਮੇਲੇ ਵਿਚ ਵੱਧ ਤੋਂ ਵੱਧ ਪੁਹੰਚਣ ਦੀ ਕੀਤੀ ਅਪੀਲ
ਗੁਰਦਾਸਪੁਰ ( RAJINDER RAJAN BUREAU CHIEF ) ਜ਼ਿਲ•ਾ ਪ੍ਰਸ਼ਾਸਨ ਵਲੋਂ ਗੁਰਦਾਸਪੁਰ ਦੀ ਦਾਣਾ ਮੰਡੀ ਵਿਖੇ 4 ਤੋਂ 15 ਫਰਵਰੀ ਤਕ ਲੱਗਣ ਵਾਲੇ ‘ਖੇਤਰੀ ਸਰਸ ਮੇਲਾ’2020 ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲੋਕਾਂ ਦੀ ਸਹੂਲਤ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
‘ਖੇਤਰੀ ਸਰਸ ਮੇਲੇ’ ਸਬੰਧੀ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ‘ ਖੇਤਰੀ ਸਰਸ ਮੇਲੇ ‘ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ 500 ਤੋਂ ਜ਼ਿਆਦਾ ਕਾਰੀਗਰ ਅਤੇ 150 ਕਲਾਕਾਰ ਅਤੇ ਸਵੈ ਸਹਾਇਤਾ ਸਕੀਮਾਂ ਦੇ ਮੈਂਬਰਾਂ ਵਲੋਂ ਆਪਣੀਆਂ ਤਿਆਰ ਕੀਤੀਆਂ ਵੱਖ-ਵੱਖ ਵਸਤਾਂ/ਕਲਾ ਕ੍ਰਿਤੀਆਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਰਨ ਲਈ ਪੁਹੰਚ ਰਹੇ ਹਨ, ਜਿਨਾਂ ਲਈ ਸਟਾਲ ਲਗਾਏ ਲਗਾਏ ਗਏ ਹਨ ਅਤੇ ਪੁਹੰਚ ਰਹੇ ਕਲਾਕਾਰ ਲਈ ਸ਼ਾਨਦਾਰ ਸਟੇਜ ਅਤੇ ਲੋਕਾਂ ਦੇ ਬੈਠਣ ਲਈ ਪੰਡਾਲ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਵੱਡੀ ਤਦਾਦ ਵਿਚ ਪੁਹੰਚਣ ਵਾਲੇ ਲੋਕਾਂ ਦੀ ਸਹਲੂਤ ਨੂੰ ਮੁੱਖ ਰੱਖਦਿਆਂ ਵਾਹਨਾਂ ਲਈ ਪਾਰਕਿੰਗ ਬਣਾਈ ਗਈ ਹੈ ਅਤੇ ਆਵਾਜਾਈ ਨੂੰ ਮੁੱਖ ਰੱਖਦਿਆਂ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ ਖੇਤਰੀ ਸਰਸ ਮੇਲੇ’ ਦੌਰਾਨ ਪਿੰਡਾਂ ਵਿਚਲੇ ਪੁਰਾਤਨ ਵਿਰਸੇ ਨਾਲ ਲੋਕਾਂ ਨੂੰ ਜੋੜਿਆ ਜਾਵੇਗਾ ਤੇ ਆਪਣੀ ਸੱਭਿਆਚਰ ਹੋਰ ਪ੍ਰਫੁਲਿਤ ਹੋਵੇਗਾ। ਇਸ ਮੇਲੇ ਵਿਚ ਬੱਚਿਆ ਦੇ ਮਨੋਰੰਜਨ ਲਈ ਆਧੁਨਿਕ ਪੰਗੂੜੇ/ ਝੂਲਿਆਂ ਦਾ ਵੀ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਮੇਲੇ ਵਿਚ ਰੋਜਾਨਾ ਨਾਮਵਰ ਕਲਾਕਾਰਾਂ ਵਲੋ ਅਖਾੜੇ ਲਗਾ ਕੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਮੇਲੇ ਵਿਚ ਸ਼ਿਰਕਤ ਕਰਨ ਵਾਲੇ ਲੋਕਾਂ ਲਈ ਪੰਜਾਬ ਅਤੇ ਵੱਖ-2 ਰਾਜਾਂ ਦੇ ਵਧੀਆ ਪਕਵਾਨਾਂ ਦੇ ਸਟਾਲ /ਫੂਡ ਕੋਰਟ ਵੀ ਲਗਾਏ ਜਾਣਗੇ।
ਉਨਾਂ ਨੇ ਅੱਗੇ ਦੱਸਿਆ ਕਿ ਉਕਤ ਤੋਂ ਇਲਾਵਾ ਜਿਹੜੀਆ ਵੀ ਕੰਪਨੀਆ/ ਫਰਮਾਂ ਇਸ ਮੇਲੇ ਵਿਚ ਆਪਣੀਆ ਪ੍ਰਦਰਸ਼ਨੀਆਂ/ਐਡਵਰਟਾਈਜ਼ਮੈਂਟ ਜਾਂ ਆਪਣੀਆਂ ਬਣਾਈਆ ਹੋਈਆ ਵਸਤੂਆਂ ਦੀ ਵਿਕਰੀ ਕਰਨਾ ਚਾਹੁੰਦੇ ਹੋਣ ਉਹ ਜਿਲਾ• ਦਿਹਾਤੀ ਵਿਕਾਸ ਏਜੰਸੀ/ ਦਫਤਰ ਵਧੀਕ ਡਿਪਟੀ ਕਸ਼ਿਨਰ (ਵਿਕਾਸ), ਨੇੜੇ ਪੰਚਾਇਤ ਘਰ ਗੁਰਦਾਸਪੁਰ ਨਾਲ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਜਿਸ ਨਾਲ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਤੋ ਆਏ ਲੋਕਾਂ ਨਾਲ ਆਪਸੀ ਸਾਂਝ ਹੋਰ ਵੱਧ ਸਕੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp