ਬਟਾਲਾ, 4 ਫਰਵਰੀ ( NYYAR,SHARMA) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਅਤੇ ਚੇਅਰਮੈਨ ਪੰਜਾਬ ਹੈਲ਼ਥ ਸਿਸਟਮਜ਼ ਕਾਰਪੋਰੇਸ਼ਨ ਸ. ਅਮਰਦੀਪ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਤਾ ਸੁਲਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ “ਨੈਸ਼ਨਲ ਵਾਇਰਲ ਹੈਪਾਟਾਈਟਸ ਕੰਟਰੋਲ ਪ੍ਰੋਗਰਾਮ” ਅਧੀਨ ਹਾਈ ਰਿਸਕ ਮਰੀਜ਼ਾਂ ਅਤੇ ਲੋਕਾਂ ਦਾ ਕਾਲਾ ਪੀਲੀਆ ਨੂੰ ਜਾਂਚਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਹਾਈ ਰਿਸਕ ਮਰੀਜ਼ ਥੈਲੇਸੀਮੀਆ, ਹੀਮੋਫੀਲੀਆ, ਕੈਂਸਰ, ਡਾਈਲਸੈਸ, ਅਨੀਟ ਨੇਟਲ ਦੇ ਮਰੀਜ਼ਾਂ ਦਾ ਫ੍ਰੀ ਟੈਸਟ ਕੀਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਕਾਲੇ ਪੀਲੀਏ ਦੀ ਬਿਮਾਰੀ ਨੂੰ ਲੱਭਣਾ, ਹੈਪਾਟਾਈਟਸ-ਬੀ ਦੀ ਪਛਾਣ ਕਰਨ ਵਿੱਚ ਵੀ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਪੀਲੀਆ ਮਰੀਜਾਂ ਨੂੰ ਭੁੱਖ ਨਾ ਲੱਗਣਾ, ਉਲਟੀ ਦਾ ਮਨ ਹੋਣਾ, ਲੀਵਰ ਦਾ ਸੁੰਗੜਨਾ ਅਤੇ ਕੁਝ ਨੂੰ ਲੀਵਰ ਕੈਂਸਰ ਵੀ ਹੋ ਸਕਦਾ ਹੈ। ਡਾ. ਭੱਲਾ ਨੇ ਕਿਹਾ ਕਿ ਰਾਜ ਸਰਕਾਰ ਵਲੋਂ “ਨੈਸ਼ਨਲ ਵਾਇਰਲ ਹੈਪਾਟਾਈਟਸ ਕੰਟਰੋਲ ਪ੍ਰੋਗਰਾਮ” ਅਧੀਨ ਕੀਤੇ ਜਾ ਰਹੇ ਮਰੀਜ਼ਾਂ ਲਈ ਲਾਹੇਵੰਦੇ ਸਾਬਤ ਹੋਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements