HOSHIARPUR (ADESH) ਆਪਣੀਆ ਮੰਗਾ ਦੇ ਸਬੰਧ ਵਿੱਚ ਗੈਟ ਰੈਲੀ ਕੀਤੀ ਗਈ। ਜਿਸਦੀ ਪ੍ਰਧਾਨਗੀ ਰਾਜਾ ਹੰਸ ਨੇ ਕੀਤੀ। ਇਸ ਗੇਟ ਰੈਲੀ ਵਿੱਚ ਸ਼੍ਰੀ ਸਰਦਾਰੀ ਲਾਲ ਸ਼ਰਮਾ ਪ੍ਰਧਾਨ ਅਤੇ ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਉਚੇਚੇ ਤੌਰ ਤੇ ਪਹੁੰਚੇ। ਨੇਤਾਵਾਂ ਨੇ ਇਸ ਰੈਲੀ ਨੂੰ ਸੰਬੋਧਨ ਕਰਦੇਆ ਕਿਹਾ ਕਿ ਅੱਸੀ 24.01.2020 ਨੂੰ ਮੰਗ ਪੱਤਰ ਦਿੱਤਾ ਸੀ। ਜਿਸ ਉਪਰ ਕੋਈ ਕਾਰਵਾਈ ਨਹੀਂ ਹੋਈ। ਇਸ ਦੇ ਵਿੱਰੋਧ ਵਿੱਚ ਅੱਜ ਮਿਤੀ 05.02.2020 ਨੂੰ ਗੇਟ ਰੈਲੀ ਕੀਤੀ ਗਈ।
ਜਿਸ ਵਿੱਚ 05.02.2020 ਤੋਂ ਹੜਤਾਲ ਦਾ ਫੈਸਲਾ ਲਿਆ ਗਿਆ। ਇਹ ਹੜਤਾਲ ਮੰਗਾ ਮੰਨਨ ਤੱਕ ਲਾਗੂ ਰਹੇਗੀ। ਸਾਡੀਆ ਮੰਗਾ ਪੰਜਾਬ ਵਿੱਚ ਨਵੀਆਂ ਕਾਰਪੋਰੇਸ਼ਨਾਂ ਬਣੀਆਂ ਸਨ। ਉਨ੍ਹਾਂ ਦੀ ਸਫਾਈ ਸੇਵਕਾਂ ਦੀ ਭਰਤੀ ਹੋਰ ਵਧਾਊਣੀ ਸੀ ਪਰੰਤੂ ਆਪ ਜੀ ਵੱਲੋਂ ਜੋ ਮਤਾ 450 ਮੁਲਾਜਮਾਂ ਦਾ ਪਾਇਆ ਗਿਆ ਹੈ। ਉਹ ਵੀ ਕਲੀਅਰ ਨਹੀਂ ਹੋਇਆਂ। ਮੁਹੱਲਾਂ ਸੈਨੇਟੇਸ਼ਨ ਕਮੇਟੀਆਂ ਨੂੰ ਡੀ.ਸੀ ਰੇਟ ਤੇ ਕਰਨ ਲਈ ਵੀ ਮਤਾ ਪਾਇਆ ਗਿਆ ਹੈ। ਉਹ ਵੀ ਜਿਊ ਦਾ ਤਿਊ ਹੈ। ਸੀਵਰਮੈਂਨ ਜੋਂ ਸਭ ਤੋਂ ਗੰਦਾ ਕੰਮ ਸੀਵਰ ਵਿੱਚ ਵੜ ਕੇ ਕਰਦੇ ਹਨ। ਉਨ੍ਹਾਂ ਦੀਆਂ ਪੋਸਟਾਂ ਕਚੀਆਂ ਹਨ। ਉਨ੍ਹਾਂ ਦਾ ਮਤਾ ਵੀ ਜਿਊ ਦਾ ਤਿਊ ਹੈ। ਜਦ ਪਹਿਲਾ 2012 ਵਿੱਚ ਹੜਤਾਲ ਕੀਤੀ ਸੀ ਤਾਂ ਉਸ ਸਮੇਂ ਸ਼ਹਿਰ ਦੀ ਐਨ.ਜੀ.ਓ ਨੇ ਕਿਹਾ ਸੀ ਕਿ ਤੂਸੀ ਕੰਮ ਕਰੋ ਅਸੀ ਹੜਤਾਲ ਤੇ ਬੈਠਦੇ ਹਾਂ ਪਰ ਉਨ੍ਹਾਂ ਵਲੋਂ 8 ਸਾਲ ਸਾਡੀ ਕੋਈ ਸਾਰ ਨਹੀਂ ਲਈ ਗਈ।
ਆਉਟਸੋਰਸ ਤੇ ਕੰਮ ਕਰਦੇ ਮੁਲਾਜਮਾ ਨੂੰ ਨਾ ਸਮੇਂ ਸਿਰ ਤਨਖਾਹ ਦਿੱਤੀ ਜਾਂਦੀ ਹੈ ਅਤੇ ਨਾ ਹੀ ਕਟਿਆ ਈ.ਪੀ.ਐਫ ਅਤੇ ਈ.ਐਸ.ਆਈ ਸਮੇਂ ਸਿਰ ਜਮ੍ਹਾਂ ਹੁਂਦੀ ਹੈ। ਰਿਟਾਇਰ ਹੋਏ ਪੈਨਸ਼ਰਾ ਨੂੰ ਸਮੇਂ ਸਿਰ ਪੈਂਸ਼ਨ ਨਹੀਂ ਮਿਲਦੀ, ਉਸ ਨੂੰ ਸਮੇਂ ਸਿਰ ਦੇਣ ਲਈ ਉਪਰਾਲੇ ਕੀਤੇ ਜਾਣ ਅਤੇ ਮੀਟਿੰਗ ਵਿੱਚ ਵੱਖ-ਵੱਖ ਲੀਡਰਾਂ ਵਲੋਂ ਇਹ ਵੀ ਕਿਹਾ ਗਿਆ ਕਿ ਹੁਣ ਤੱਕ ਰਾਜਨਿਤੀਕਾ ਨੂੰ ਵੋਟ ਦੇ ਕੇ ਲੁਟ ਹੁੰਦੇ ਰਹੇ ਹਾ ਅਤੇ ਕੁਟ ਖਾਦੇ ਰਹੇ ਹਾ। ਹੁਣ ਅਸੀਂ ਆਪਣੇ ਵਿੱਚੋਂ ਰਿਟਾਇਰ ਹੋਏ ਮੁਲਾਜਮਾ ਨੂੰ ਆਉਣ ਵਾਲਿਆ ਵੋਟਾਂ ਵਿੱਚ ਖੜੇ ਕਰਾਗੇਂ। ਮਿਤੀ 05.02.2020 ਨੂੰ ਦਫਤਰ ਰੈਲੀ ਕਰ ਕੇ ਸ਼ਹਿਰ ਵਿੱਚ ਪੁਤਲਾ ਫੁਕਿਆ ਗਿਆ। ਇਸ ਮੁਜਾਹਰੇ ਵਿੱਚ ਗੋਪਾਲ ਥਾਪਰ (ਪ੍ਰਧਾਨ ਸਫਾਈ ਮਜਦੂਰ ਯੂਨੀਅਨ ਕਪੂਰਥਲਾ), ਵਿਨੋਦ ਨਿੱਟਾ, ਲਾਲ ਚੰਦ, ਅਸ਼ਵਨੀ ਲਡੂ ਵਾਇਸ ਪ੍ਰਧਾਨ, ਜੈ ਗੋਪਾਲ, ਸਨੀ ਲਹੋਰਾ, ਰੋਹਿਤ ਭੱਟੀ, ਜੈ ਪਾਲ, ਅਮਿਤ ਗਿੱਲ, ਆਸ਼ੂ ਬਤਰਾਂ, ਦੀਪੂ ਆਦਿਆ, ਨਰੇਸ਼ ਕੁਮਾਰ, ਬਬੂ ਪ੍ਰਧਾਨ, ਦੀਪਕ ਹੰਸ, ਅਸ਼ੋਕ ਹੰਸ, ਸਨੀ ਮੰਗੂ, ਅਸ਼ੋਕ ਕੁਮਾਰ, ਵਿਕਰਮ ਮਟੂ, ਸੋਰਵ ਟਾਂਡਾ, ਰੋਹਿਤ ਗਿੱਲ, ਰਜਤ ਹੰਸ, ਹਰਪ੍ਰੀਤ, ਸ਼ਾਲੂ ਜੈਨ, ਇੰਦਰਜੀਤ f;zx, ਸ਼ਿਲਪਾ ਸੈਣੀ, ਵਿਪਨ ਕਮਾਰ ਆਦ ਸ਼ਾਮਲ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp