ਪਠਾਨਕੋਟ: 6 ਫਰਵਰੀ 2020 (RAJINDER RAJAN BUREAU CHIEF ) ਪੰਜਾਬ ਖੇਤੀਬਾੜੀ ਯੁਨੀਵਰਸਿਟੀ (ਲੁਧਿਆਣਾ) ਦੇ ਕ੍ਰਿਸ਼ੀ ਵਿਗਿਆਨਕੇਂਦਰ (ਘੋਹ) ਦੇ ਉਪ ਨਿਰਦੇਸ਼ਕ ਡਾ.ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਖਰਾਸਾ ਵਿੱਚ ਕਿਸਾਨਾ ਲਈ ਕੈਂਪ ਲਗਾਇਆ। ਇਸ ਕੈਂਪ ਵਿੱਚ ਡਾ. ਸੁਨੀਲ ਕਸ਼ਯਪ (ਪੌਦਾ ਰੋਗ ਵਿਗਿਆਨੀ) ਨੇ ਗੱਲ ਬਾਤ ਕਰਦੇ ਹੋਏ ਕਿਸਨਾਂ ਨੂੰ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋ ਰੁਕ-ਰੁਕ ਕੇ ਬਾਰਿਸ਼ ਹੋਣ ਕਰਕੇ ਮੌਸਮ ਵਿਚ ਨਮੀ ਲਗਭਗ 80 % ਅਤੇ ਔਸਤਨ ਤਾਪਮਾਨ 15 c ਚਲ ਰਿਹਾ ਹੈ। ਇਹ ਮੌਸਮ ਕਣਕ ਵਿੱਚ ਆਉਣ ਵਾਲੇ ਕੀੜੇ-ਮਕੌੜੇ ਅਤੇ ਬਿਮਾਰੀਆਂ ਲਈ ਢੁੱਕਵਾਂ ਹੈ।
ਕਣਕ Àੱਤੇ ਕੁਝ ਥਾਵਾਂ ਤੇ ਕਾਲੇ ਚੇਪੇ ਦਾ ਹਮਲਾ ਸ਼ੁਰੁ ਹੋ ਗਿਆ ਹੈ ਜਿਸ ਕਰਕੇ ਕਣਕ ਪੀਲੀ ਪੈ ਜਾਂਦੀ ਹੈ। ਇਸਦੀ ਰੋਕਥਾਮ ਲਈ ਕੀਟਨਾਸ਼ਕ ਦੀ ਵਰਤੋਂ ਉਸ ਸਮੇਂ ਕਰੋ ਜਦੋ ਚੇਪੇ ਦੀ ਗਿਣਤੀ 5 ਪ੍ਰਤੀ ਸਿੱਟਾ ਹੋਵੇ ਇਸ ਦੀ ਰੋਕਥਾਮ ਲਈ 20 ਗ੍ਰਾਮ ਐਕਟਾਰਾ/ਤਾਇਓ 25 ਡਬਲਯੂ ਜੀ (ਥਾਇਆਮੈਥੋਕਸਮ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਉਨ•ਾ ਨੇ ਕਿਸਨਾਂ ਨੂੰ ਦੱਸਿਆ ਕਿ ਖੇਤਾਂ ਵਿੱਚ ਪੀਲੀ ਕੁੰਗੀ ਧੋੜੀਆਂ ਵਿੱਚ ਨਜਰ ਆਉਂਦੀ ਹੈ ਅਤੇ ਕਿਸਾਨ ਵੀਰਾਂ ਨੂੰ ਖੇਤਾਂ ਦਾ ਨਿਰੰਤਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ।ਬਿਮਾਰੀ ਦੇ ਲੱਛਣ ਪੱਤਿਆ ਦੇ ਉੱਪਰ ਪੀਲੇ ਧੱਬੇ ਲੰਮੀਆ ਧਾਰੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ,ਜਿਨ•ਾਂ ਤੇ ਪੀਲਾ ਹਲਦੀ ਨੁਮਾ ਧੂੜਾ ਨਜਰ ਆਉਦਾਂ ਹੈ।ਕਿਸਾਨ ਵੀਰਾਂ ਨੂੰ ਪੀਲੀ ਕੁੰਗੀ ਨਜ਼ਰ ਆਉਣਤੇ 120 ਗ੍ਰਾਮ ਨਟੀਵੋ ਜਾਂ 200 ਮਿ.ਲਿ. ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਕੰਮਪਾਸ ਜਾਂ ਮਾਰਕਜ਼ੋਲ ਉੱਲੀਨਾਸ਼ਕ ਨੂੰ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ।ਉਨ•ਾਂ ਨੇ ਕਿਸਾਨਾ ਨੂੰ ਜਾਣਕਰੀ ਦਿੰਦੇ ਹੋਏ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਅਤੇ ਖੇਤੀ ਬਾੜੀ ਵਿਭਾਗ ਵੱਲੋਂ ਬਲਾਕ ਧਾਰ ਦੇ ਵੱਖ-ਵੱਖ ਪਿੰਡਾਂ ਦਾ ਲਗਤਾਰ ਸਰਵੇਖਣ ਕੀਤਾ ਜਾ ਰਿਹਾ ਹੈ ਪਰ ਅਜੈ ਤੱਕ ਕਿਸੀ ਵੀ ਪਿੰਡ ਵਿੱਚ ਪੀਲੀ ਕੂੰਗੀ ਦਾ ਹਮਲਾ ਵੇਖਣ ਨੂੰ ਨਹੀਂ ਮਿਲਿਆ ਜੇਕਰ ਕਿਸੇ ਕਿਸਾਨ ਵੀਰ ਨੂੰ ਵਧੇਰੇ ਜਾਣਕਰੀ ਲਈ ਸੰਪਰਕ ਕਰਨਾ ਹੋਵੇ ਤਾਂ ਵਿਭਾਗੀ 7888512268.ਤੇ ਸੰਪਰਕ ਕਰ ਸਕਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp