ਰੂਪਨਗਰ : ਡੀਸੀ ਰੂਪਨਗਰ ਦੇ ਇੱਕ ਸੁਰੱਖਿਆ ਮੁਲਾਜਮ ਨੂੰ ਪੰਜਾਬ ਪੁਲਸ ਇੱਕ ਸਹਾਇਕ ਸਬ-ਇੰਸਪੈਕਟਰ ਨੇ ਕੁਟਾਪਾ ਚਾੜ ਦਿੱਤਾ ਤੇ ਫੜ ਕੇ ਸਾਰੀ ਰਾਤ ਸਲਾਖਾਂ ਪਿੱਛੇ ਡੱਕੀ ਰੱਖਿਆ।
ਉਸ ਨੂੰ ਪੂਰੀ ਰਾਤ ਲਾਕਅੱਪ ‘ਚ ਰੱਖਣ ਦੇ ਬਾਅਦ ਘਰ ਵਾਲਿਆਂ ਦੇ ਸਾਹਮਣੇ ਉਸ ਦੀ ਬੇਇਜ਼ਤੀ ਵੀ ਕੀਤੀ ਗਈ। ਪੀੜਤ ਏ.ਐੱਸ.ਆਈ. ਦਾ ਨਾਂ ਦਲਜੀਤ ਸਿੰਘ ਹੈ, ਜੋ ਡਿਪਟੀ ਕਮਿਸ਼ਨਰ ਰੂਪਨਗਰ ਦੇ ਨਾਲ ਪੀ.ਐੱਸ.ਓ. ਦੀ ਵੀ ਡਿਊਟੀ ਨਿਭਾਅ ਰਿਹਾ ਹੈ। ਏ.ਐੱਸ.ਆਈ. ਸਿਵਿਲ ਹਸਪਤਾਲ ‘ਚ ਦਾਖਲ ਹੈ ਅਤੇ ਹਸਪਤਾਲ ਦੇ ਵਲੋਂ ਉਸ ਦੀ ਐੱਮ.ਐੱਲ. ਆਰ ਕੱਟ ਕੇ ਥਾਣਾ ਸਿਟੀ ਨੂੰ ਕਾਰਵਾਈ ਦੇ ਲਈ ਭੇਜੀ ਗਈ ਹੈ।
ਪੀੜਤ ਏ.ਐੱਸ.ਆਈ. ਦਲਜੀਤ ਸਿੰਘ ਨੇ ਇਹ ਵੀ ਦੋਸ਼ ਲਗਾਏ ਹਨ ਕਿ ਥਾਣਾ ਸਿਟੀ ਪੁਲਸ ਦੇ ਏ.ਐੱਸ.ਆਈ. ਕ੍ਰਿਸ਼ਨ ਲਾਲ ਨੇ ਉਸ ਨਾਲ ਦੁਰਵਿਵਹਾਰ ਕੀਤਾ ਹੈ। ਏ.ਐੱਸ.ਆਈ. ਦਾ ਕਹਿਣਾ ਹੈ ਕਿ ਉਸ ਦੀ ਗੱਡੀ ਮੋਬਾਇਲ ਫੋਨ ਅਜੇ ਵੀ ਪੁਲਸ ਦੇ ਕੋਲ ਹੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp