ਪਠਾਨਕੋਟ: 6 ਫਰਵਰੀ 2020 (RAJINDER RAJAN BUREAU ) ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਦੀਆਂ ਗਾਇਡਲਾਈਨਜ਼ ਅਨੁਸਾਰ ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤ ਦਿਵਸ ਅਧੀਨ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਜ਼ਿਲ•ਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸਹਾਇਕ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆ ਅਤੇ ਜ਼ਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਮਿਤੀ 10-02-2020 ਨੂੰ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਤਹਿਤ ਜ਼ਿਲ•ੇ ਦੇ 1 ਤੋਂ 19 ਸਾਲ ਤੱਕ ਦੇ ਲਗਭਗ ਇਕ ਲੱਖ ਪਚਾਸੀ ਹਜ਼ਾਰ ਬੱਚਿਆਂ ਨੂੰ ਆਂਗਣਵਾੜੀ ਸਕੂਲ, ਸਰਕਾਰੀ ਸਕੂਲ, ਗੈਰ ਸਰਕਾਰੀ ਸਕੂਲਾਂ ਅਤੇ ਆਈ.ਟੀ.ਆਈ ਵਿਚ ਪੇਟ ਦੇ ਕੀੜਿਆਂ ਤੋਂ ਬਚਾਉਣ ਲਈ ਕੀੜੇਮਾਰਨ ਦੀ ਦਵਾਈ (ਐਲਬੈਂਡਾਜੋਲ ਗੋਲੀ) ਖੁਆਈ ਜਾਵੇਗੀ।
ਜਿਹੜੇ ਬੱਚੇ ਕਿਸੇ ਵੀ ਸਕੂਲ ਵਿਚ ਨਹੀਂ ਜਾਂਦੇ ਹਨ ਜਾਂ ਦਾਖਲ ਨਹੀਂ ਹਨ ਉਨ•ਾਂ ਨੂੰ ਵੀ ਆਂਗਣਵਾੜੀ ਸਕੂਲ ਵਿਚ ਲਿਜਾ ਕੇ ਦਵਾਈ ਲਾਜ਼ਮੀ ਖੁਆਈ ਜਾਵੇ। ਜਿਹੜੇ ਬੱਚੇ ਕਿਸੇ ਕਾਰਨ ਕਰਕੇ ਇਸ ਦਿਨ ਦਵਾਈ ਖਾਣ ਤੋਂ ਰਹਿ ਗਏ ਹਨ ਉਹਨਾਂ ਨੂੰ ਮਿਤੀ 17 ਫਰਵਰੀ 2020 ਨੂੰ ਮੋਪ-ਅੱਪ ਦਿਵਸ ਤੇ ਆਂਗਣਵਾੜੀ ਸਕੂਲ, ਸਰਕਾਰੀ ਸਕੂਲ ਅਤੇ ਗੈਰ ਸਰਕਾਰੀ ਸਕੂਲਾਂ ਵਿਚ ਦਵਾਈ ਜ਼ਰੂਰ ਖੁਆਈ ਜਾਵੇ। ਜ਼ਿਲ•ਾ ਮਾਸ ਮੀਡੀਆ ਗੁਰਿੰਦਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਆਈ.ਈ.ਸੀ. ਮਟੀਰਿਅਲ ਹਰੇਕ ਸਿਹਤ ਸੰਸਥਾ ਤੇ ਭੇਜ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਲੈਣ ਲਈ ਆਪਣੇ ਏਰੀਏ ਦੀ ਏ.ਐਨ.ਐਮ., ਆਸ਼ਾ ਵਰਕਰ, ਅਤੇ ਆਂਗਣਵਾੜੀ ਵਰਕਰ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ, ਡਾ. ਬਿੰਦੂ ਗੁਪਤਾ, ਡਾ. ਸੁਨੀਤਾ, ਡਾ. ਰਵੀ ਕਾਂਤ, ਡਾ. ਨੀਰੂ ਸ਼ਰਮਾ, ਡਾ. ਅਨੀਤਾ ਪ੍ਰਕਾਸ਼, ਡੀ.ਪੀ.ਓ ਸਮਨਜੀਤ ਕੌਰ, ਆਰ.ਬੀ.ਐਸ.ਕੇ ਕੁਆਰਡੀਨੇਟਰ ਪੰਕਜ ਕੁਮਾਰ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp