—-ਧਾਰ ਬਲਾਕ ਵਿੱਚ ਸ. ਸਾਧੂ ਸਿੰਘ ਧਰਮਸੋਤ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਸਮਾਜਿਕ ਨਿਆਂ, ਸ਼ਕਤੀਕਰਨ ਤੇ ਘੱਟ ਗਿਣਤੀ ਮੰਤਰੀ ਪੰਜਾਬ ਨੇ ਕੀਤਾ ਪ੍ਰੋਜੈਕਟ ਦਾ ਉਦਘਾਟਨ
—-ਲੋਕਾਂ ਅੰਦਰ ਹਰਿਆਲੀ ਨੂੰ ਲੈ ਕੇ ਆਈ ਹੈ ਜਾਗ੍ਰਤੀ—ਸ. ਸਾਧੂ ਸਿੰਘ ਧਰਮਸੋਤ
ਪਠਾਨਕੋਟ 7 ਫਰਵਰੀ 2020( RAJINDER RAJAN BUREAU CHIEF ):- ਪੂਰੇ ਪੰਜਾਬ ਅੰਦਰ ਹਰਿਆਲੀ ਲਿਆਉਂਣ ਲਈ ਪੰਜਾਬ ਸਰਕਾਰ ਅਤੇ ਵਣ ਵਿਭਾਗ ਵੱਲੋਂ ਵੱਡਮੁੱਲੇ ਉਪਰਾਲੇ ਕੀਤੇ ਜਾ ਰਹੇ ਹਨ, ਲੋਕਾਂ ਅੰਦਰ ਵੀ ਪਹਿਲਾ ਨਾਲੋਂ ਜਿਆਦਾ ਜਾਗ੍ਰਿਤੀ ਆ ਰਹੀ ਹੈ ਅਤੇ ਲੋਕ ਵਣ ਵਿਭਾਗ ਦੀ ਆਈ ਹਰਿਆਲੀ ਮੁਹਿੰਮ ਅਧੀਨ ਫ੍ਰੀ ਬੂਟੇ ਲੈ ਕੇ ਲਗਾ ਰਹੇ ਹਨ ਆਉਂਣ ਵਾਲੇ ਸਮੇਂ ਦੋਰਾਨ ਖੇਤਰ ਅੰਦਰ ਹੋਰ ਵੀ ਹਰਿਆਈ ਆਏਗੀ। ਇਹ ਪ੍ਰਗਟਾਵਾ ਸ. ਸਾਧੂ ਸਿੰਘ ਧਰਮਸੋਤ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਸਮਾਜਿਕ ਨਿਆਂ, ਸ਼ਕਤੀਕਰਨ ਤੇ ਘੱਟ ਗਿਣਤੀ ਮੰਤਰੀ ਪੰਜਾਬ ਨੇ ਧਾਰ ਕਲ•ਾ ਵਿੱਚ ਝੀਲ ਦੇ ਨਾਲ ਵਣ ਵਿਭਾਗ ਵੱਲੋਂ ਬਣਾਏ ਜਾ ਰਹੇ ਪ੍ਰੋਜੈਕਟ ਦਾ ਉਦਘਾਟਨ ਕਰਨ ਮਗਰੋਂ ਕੀਤਾ। ਉਨ•ਾਂ ਨਾਲ ਡਾ. ਰੋਸਨ ਸੁੰਕਾਰੀਆ ਵਧੀਕ ਮੁੱਖ ਸਕੱਤਰ ਜੰਗਲਾਤ ਵੀ ਹਾਜ਼ਰ ਸਨ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਅਸੀਸ ਵਿੱਜ ਕਾਂਗਰਸੀ ਆਗੂ, ਅਰਸ਼ਦੀਪ ਸਿੰਘ ਐਸ.ਡੀ.ਐਮ ਪਠਾਨਕੋਟ, ਸੰਜੀਵ ਤਿਵਾੜੀ ਵਣ ਮੰਡਲ ਅਫਸਰ ਪਠਾਨਕੋਟ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹੀ ਪੂਰੇ ਪੰਜਾਬ ਅੰਦਰ ਹਰਿਆਲੀ ਆ ਰਹੀ ਹੈ। ਪਹਿਲਾ ਆਈ ਹਰਿਆਲੀ ਮੁਹਿੰਮ ਚਲਾਈ ਗਈ ਸੀ ਅਤੇ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਪੋਦੇ ਲਗਾਉਂਣ ਲਈ ਜਾਗਰੁਕ ਕੀਤਾ ਗਿਆ। ਲੋਕਾਂ ਅੰਦਰ ਇੰਨੀ ਜਿਆਦਾ ਜਾਗ੍ਰਤੀ ਆਈ ਕਿ ਲੋਕਾਂ ਨੇ ਵੀ ਵਣ ਵਿਭਾਗ ਤੋਂ ਫ੍ਰੀ ਪੋਦੇ ਲੈ ਕੇ ਲਗਾਏ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਪੂਰਾ ਸਾਲ ਦੋਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ ਪਰਵ ਨੂੰ ਸਮਰਪਿਤ ਸਾਲ ਮਨਾਇਆ ਜਿਸ ਅਧੀਨ ਵੀ ਪੂਰੇ ਪੰਜਾਬ ਅੰਦਰ ਹਰੇਕ ਪਿੰਡ ਵਿੱਚ 550 ਪੋਦੇ ਲਗਾ ਕੇ ਲੋਕਾਂ ਵੱਲੋਂ ਹਰਿਆਲੀ ਲਿਆਉਂਣ ਪ੍ਰਤੀ ਆਪਣੀ ਰੂਚੀ ਦਿਖਾਈ ਗਈ ਹੈ।
ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਅੰਦਰ ਵੀ ਰਣਜੀਤ ਸਾਗਰ ਡੈਮ ਝੀਲ ਦੇ ਨਾਲ ਲਗਦੇ ਖੇਤਰ ਨੂੰ ਟੂਰਿਸਟ ਹੱਬ ਵੱਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਖੇਤਰ ਅੰਦਰ ਟੂਰਿਸਟ ਦਾ ਆਉਂਣਾ ਜਾਣਾ ਜਿਆਦਾ ਹੋਵੇ। ਉਨ•ਾਂ ਕਿਹਾ ਕਿ ਖੇਤਰ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਤੇ ਇਲਾਕੇ ਦੀ ਮਹੱਤਤਾ ਵਧੇਗੀ ਅਤੇ ਇਸ ਨਾਲ ਹੋਰ ਲੋਕਾਂ ਲਈ ਰੁਜਗਾਰ ਦੇ ਮੋਕੇ ਵੀ ਵਧਣਗੇ। ਉਨ•ਾਂ ਦੱਸਿਆ ਕਿ ਵਣ ਵਿਭਾਗ ਦੀ ਕਾਰਗੁਜਾਰੀ ਸਦਕਾ ਖੇਤਰ ਅੰਦਰ ਝੀਲ ਦੇ ਨਾਲ ਨਾਲ ਟੂਰਿਸਟਾਂ ਲਈ ਰੈਸਟ ਹਾਊਸ ਬਣਾਏ ਗਏ ਹਨ ਅਤੇ ਟ੍ਰੀ ਹਾਊਸ ਵੀ ਬਣਾਏ ਗਏ ਹਨ। ਇਸ ਦੇ ਨਾਲ ਹੀ ਟੂਰਿਸਟ ਇਸ ਜਗ•ਾ ਤੇ ਵਾਟਰ ਗੈਮ ਦਾ ਵੀ ਅਨੰਦ ਪ੍ਰਾਪਤ ਕਰ ਸਕਣਗੇ ਜਿਸ ਦੀ ਸੁਰੂਆਤ ਅੱਜ ਜੰਗਲਾਤ ਵਿਭਾਗ ਵੱਲੋਂ ਕੀਤੀ ਗਈ ਹੈ। ਲੋਕਾਂ ਵਿੱਚ ਹਰਿਆਲੀ ਨੂੰ ਲੈ ਕੇ ਜਾਗਰੁਕਤਾ ਆਈ ਹੈ ਅੱਜ ਲੋਕ ਆਪਣੇ ਬੱਚਿਆਂ ਦੇ ਜਨਮਦਿਨਾਂ ਤੇ ਵੀ ਪੋਦੇ ਲਗਾ ਰਹੇ ਹਨ ਇਹ ਲੋਕਾਂ ਅੰਦਰ ਹਰਿਆਲੀ ਨੂੰ ਲੈ ਕੇ ਆਈ ਕ੍ਰਾਤੀ ਦਾ ਪ੍ਰਤੀਕ ਹੈ। ਉਨ•ਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਆਦਾ ਤੋਂ ਜਿਆਦਾ ਪੋਦੇ ਲਗਾਓ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp