ਪਠਾਨਕੋਟ: 8 ਫਰਵਰੀ 2020 (RAJINDER RAJAN BUREAU CHIEF ) ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਜਿਲ•ਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੀ ਅਗਵਾਈ ਹੇਠ ਸ਼੍ਰੀ ਕੰਵਲਜੀਤ ਸਿੰਘ ਬਾਜਵਾ, ਜਿਲ•ਾ ਅਤੇ ਸੈਸ਼ਨ, ਸ਼੍ਰੀ ਬਲਜਿੰਦਰ ਸਿੰਘ, ਜਿਲ•ਾ ਜੱਜ (ਫੈਮਲੀ ਕੋਰਟ), ਸ਼੍ਰੀ ਪਰਿੰਦਰ ਸਿੰਘ (ਵਧੀਕ ਸਿਵਲ ਜੱਜ (ਸੀਨੀਅਰ ਡਿਵੀਜਨ)), ਸ਼੍ਰੀ ਕਮਲਦੀਪ ਸਿੰਘ ਧਾਲੀਵਾਲ (ਸੀ.ਜੇ.ਐਮ.), ਸ਼੍ਰੀ ਰਜਿੰਦਰਪਾਲ ਸਿੰਘ ਗਿਲ (ਸਿਵਲ ਜੱਜ (ਜੂਨੀਅਰ ਡਿਵੀਜਨ)), ਸ਼੍ਰੀ ਸਾਹਿਲ ਸਿੰਗਲਾ (ਸਿਵਲ ਜੱਜ (ਜੂਨੀਅਰ ਡਿਵੀਜਨ)) ਅਤੇ ਸ਼੍ਰੀ ਕਰਨ ਅਗਰਵਾਲ (ਸਿਵਲ ਜੱਜ (ਜੂਨੀਅਰ ਡਿਵੀਜਨ)) ਕੋਰਟਾ ਦੇ 7 ਬੈਂਚ ਬਣਾਏ ਗਏ। ਜਿਸ ਵਿਚ ਹਰ ਇਕ ਬੈਂਚ ਦੇ ਨਾਲ ਦੋ ਮੈਂਬਰਾ ਦੀ ਡਿਊਟੀ ਲਗਾਈ। ਇਸ ਮੋਕੇ ਤੇ ਸ਼੍ਰੀ ਜਤਿੰਦਰ ਪਾਲ ਸਿੰਘ, ਸੈਕਟਰੀ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੀ ਮੋਜੂਦ ਸਨ । ਇਸ ਮੋਕੇ ਇਸ ਨੈਸ਼ਨਲ ਲੋਕ ਅਦਾਲਤ ਵਿਚ 1ll “ypes of Matters ਦੇ ਕੇਸ ਕਚਿਹਰੀਆਂ ਵਿਚ ਚੱਲ ਰਹੇ ਪੈਂਡਿੰਗ ਅਤੇ ਪ੍ਰੀ-ਲੀਟੀਗੇਟਿਵ ਕੇਸਾਂ ਦੀ ਸੁਣਵਾਈ ਕੀਤੀ ਗਈ। ਇਸ ਨੈਸਨਲ ਲੋਕ ਅਦਾਲਤ ਵਿਚ ਕੁੱਲ 1837 ਕੇਸ ਰਖੇ ਗਏ ਸਨ ਜਿਸ ਵਿੱਚ ਕੁੱਲ 202 ਕੇਸਾਂ ਦਾ ਮੋਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਵੱਖ ਵੱਖ ਕੇਸਾਂ ਵਿਚ ਕੁਲ 19,50,13,663 ਰੁਪਏ ਦਾ ਅਵਾਡਰ ਪਾਸ ਕੀਤਾ ਗਿਆ ।
ਜਿਲ•ਾ ਅਤੇ ਸੈਸ਼ਨ ਜੱਜ, ਪਠਾਨਕੋਟ ਵਲੋਂ ਦੱਸਿਆ ਕਿ ਇਸ ਨੈਸਨਲ ਲੋਕ ਅਦਾਲਤ ਦਾ ਮੁੱਖ ਮਨੋਰਥ/ਰਾਜੀਨਾਮੇਂ ਰਾਹੀਂ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਵਾਉਣਾ ਹੈ ਤਾਂ ਜੋ ਧਿਰਾਂ ਦਾ ਪੈਸਾ ਅਤੇ ਸਮਾਂ ਬਚ ਸਕੇ । ਗੰਭੀਰ ਕਿਸਮ ਦੇ ਫੋਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰਾ ਦੇ ਕੇਸ ਲੋਕ ਅਦਾਲਤ ਵਿੱਚ ਸੁਣੇ ਜਾਂਦੇ ਹਨ । ਜਿਸ ਨਾਲ ਦੋਵੇ ਪਾਰਟੀਆਂ ਦੇ ਆਪਸੀ ਭਾਈਚਾਰੇ ਵੱਧ ਸਕੇ ਅਤੇ ਆਮ ਜਨਤਾ ਵੀ ਉਕਤ ਲੋਕ ਅਦਾਲਤ ਦੇ ਵਿੱਚ ਆਪਣਾ ਕੇਸ ਲਗਾ ਕੇ ਇਸ ਦਾ ਫਾਇਦਾ ਉਠਾਉਣ । ਉਨ•ਾਂ ਦੱਸਿਆ ਕਿ ਅਗਲੀ ਨੈਸਨਲ ਲੋਕ ਅਦਾਲਤ ਦਾ ਆਯੋਜਨ ਮਿਤੀ 11.04.2020 ਨੂੰ ਲਗਾਈ ਜਾ ਰਹੀ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp