-ਪਿਛਲੇ 3 ਸਾਲਾਂ ਤੋਂ ਆਪਸ ਚ ਲੜਦੇ ਰਹਿੰਦੇ ਸਨ-ਸਕਸੈਨਾ
ਗੁਜਰਾਤ : ਗੁਜਰਾਤ ਦੇ ਰਾਏਕੋਟ ਦੇ ਇੱਕ ਜੰਗਲ ਚ ਸ਼ੇਰ ਆਪਸ ਚ ਭਿੜ ਗਏ ਸਿੱਟੇ ਵਜੋਂ 10 ਸ਼ੇਰਾਂ ਦੀ ਮੌਤ ਹੋ ਗਈ। ਸਾਰੇ ਸ਼ੇਰਾਂ ਦੀਆਂ ਲਾਸ਼ਾਂ ਦਾਲਖਾਨੀਆ ਰੇਂਜ ਵਿੱਚੋਂ ਕੁਝ ਹੀ ਦਿਨਾਂ ਦੇ ਵਕਫੇ ਦੌਰਾਨ ਪ੍ਰਾਪਤ ਹੋਈਆ ਹਨ। ਜੰਗਲਾਤ ਤੇ ਵਾਤਾਵਰਣ ਵਿਭਾਗ ਮੁਤਾਬਕ ਜ਼ਿਆਦਾਤਰ ਸ਼ੇਰਾਂ ਦੀ ਮੌਤ ਆਪਸੀ ਲੜਾਈ ਕਾਰਨ ਹੋਈ ਹੈ। ਗੁਜਰਾਤ ਦਾ ਇਹ ਜੰਗਲ 520 ਸ਼ੇਰਾਂ ਦਾ ਘਰ ਹੈ।ਉਪ ਜੰਗਲ ਰੱਖਿਅਕ ਪੀ. ਪੁਰਸ਼ੋਤਮ ਨੇ ਦੱਸਿਆ ਕਿ ਬੁੱਧਵਾਰ ਨੂੰ ਅਮਰੇਲੀ ਜ਼ਿਲ੍ਹੇ ਦੇ ਰਾਜੌਲਾ ਕੋਲੋਂ ਇੱਕ ਸ਼ੇਰਨੀ ਦੀ ਲਾਸ਼ ਬਰਾਮਦ ਕੀਤੀ ਗਈ ਸੀ ਅਤੇ ਉਸੇ ਦਿਨ ਦਾਲਖਾਨੀਆ ਰੇਂਜ ਖੇਤਰ ਵਿੱਚੋਂ ਤਿੰਨ ਸ਼ੇਰਾਂ ਦੀਆਂ ਲਾਸ਼ਾਂ ਮਿਲੀਆਂ। ਇਨ੍ਹਾਂ ਤੋਂ ਇਲਾਵਾ ਪਿਛਲੇ ਦਿਨਾਂ ਵਿੱਚ ਸੱਤ ਸ਼ੇਰਾਂ ਦੀ ਲਾਸ਼ਾਂ ਮਿਲ ਚੁੱਕੀਆਂ ਸਨ।
ਜੰਗਲ ਤੇ ਵਾਤਾਵਰਣ ਵਿਭਾਗ ਦੇ ਵਧੀਕ ਮੁੱਖ ਸਕੱਤਰਰ ਡਾ. ਰਾਜੀਵ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਮੁੱਖ ਪ੍ਰਮੁੱਖ ਜੰਗਲ ਰੱਖਿਅਕ ਏ.ਕੇ. ਸਕਸੇਨਾ ਨੂੰ ਪੜਤਾਲ ਦੇ ਹੁਕਮ ਦੇ ਦਿੱਤੇ ਹਨ। ਗੁਪਤਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਅੱਠ ਸ਼ੇਰਾਂ ਦੀ ਮੌਤ ਆਪਸ ਵਿੱਚ ਲੜਨ ਕਾਰਨ ਹੋਈ ਹੈ, ਜਦਕਿ ਤਿੰਨ ਸ਼ੇਰਾਂ ਦੀਆਂ ਲਾਸ਼ਾਂ ਦੀ ਪੋਸਟਮਾਰਟਮ ਰਿਪੋਰਟ ਦਾ ਆਉਣਾ ਬਾਕੀ ਹੈ।
ਸਕਸੇਨਾ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਚਾਰ ਸਾਲਾਂ ਤੋਂ ਇੱਥੇ ਅਜਿਹਾ ਹੀ ਹੋ ਰਿਹਾ ਹੈ ਆਪਸ ਚ ਲੜਦੇ ਰਹਿੰਦੇ ਸਨ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp