16 ਫਰਵਰੀ ਦੀ ਜ਼ਿਲ੍ਹਾ ਪੱਧਰੀ ਚੋਣ ਸਬੰਧੀ ਉਲੀਕਿਆ ਪ੍ਰੋਗਰਾਮ
ਹੁਸ਼ਿਆਰਪੁਰ (ADESH ) ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ।ਮੀਟਿੰਗ ਦੀ ਕਾਰਵਾਈ ਚਲਤਉਂਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਵਿਰਦੀ ਨੇ ਦੱਸਿਆ ਕਿ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਜੱਥੇਬੰਦੀ ਵਲੋਂ ਪਿਛਲੇ ਸਮੇਂ ਦੌਰਾਨ ਉਲੀਕੇ ਪ੍ਰੋਗਰਾਮਾਂ ਵਿੱਚ ਜ਼ਿਲ੍ਹਾ ਇਕਾਈ ਵਲੋਂ ਕੀਤੀ ਸ਼ਮੂਲੀਅਤ ਅਤੇ ਜ਼ਿਲ੍ਹਾ ਪੱਧਰ ਤੇ ਕੀਤੇ ਗਏ ਸੰਘਰਸ਼ ਸਬੰਧੀ ਰਿਵਿਊ ਕੀਤਾ ਗਿਆ ਅਤੇ ਜੱਥੇਬੰਦੀ ਦੀ ਕਾਰਗੁਜ਼ਾਰੀ ਸਬੰਧੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਉਪਰੰਤ ਜੱਥੇਬੰਦੀ ਦੇ ਸੂਬਾ ਜੱਥੇਬੰਦਕ ਸਕੱਤਰ ਬਲਰਾਜ ਸਿੰਘ ਵਲੋਂ ਮਿਤੀ 2 ਦਸੰਬਰ ਨੂੰ ਲੁਧਿਆਣਾ ਵਿਖੇ ਹੋਈ ਜਨਰਲ ਕੌਂਸਲ ਮੀਟਿੰਗ ਦੀ ਵਿਸਥਾਰ ਵਿੱਚ ਰਿਪੋਰਟਿੰਗ ਕੀਤੀ ਅਤੇ ਜ਼ਿਲ੍ਹੇ ਵਲੋਂ ਕੀਤੀ ਸ਼ਮੂਲੀਅਤ ਸਬੰਧੀ ਦੱਸਿਆ।ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੀ ਚੱਲ ਰਹੀ ਜੱਥੇਬੰਦਕ ਚੋਣ ਪ੍ਰਕਿਰਿਆ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਚੋਣ ਮਿਤੀ 16 ਫਰਵਰੀ ਨੂੰ ਹੋ ਰਹੀ ਹੈ ਅਥੇ ਇਸ ਚੋਣ ਨੂੰ ਕਰਵਾਉਣ ਸਬੰਧੀ ਸੂਬਾ ਕਮੇਟੀ ਵਲੋਂ ਨਿਸ਼ਚਿਤ ਕੀਤੇ ਗਏ ਅਵਜ਼ਰਵਰ ਦੇ ਤੌਰ ਤੇ ਰਾਜ ਕੁਮਾਰ ਸ਼ਰਮਾ (ਪਠਾਣਕੋਟ) ਅਤੇ ਪਰਮਿੰਦਰ ਸਿੰਘ (ਨਵਾਂ ਸ਼ਹਿਰ) ਪਹੁੰਚ ਰਹੇ ਹਨ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮਿਤੀ 16 ਫਰਵਰੀ ਦਿਨ ਐੳਵਾਰ ਨੂੰ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਜੱਥੇਬੰਦੀ ਦੀ ਚੋਣ ਕਰਵਾਈ ਜਾਵੇਗੀ ਅਥੇ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ ਹਰ ਇੱਕ ਫਾਰਮੇਸੀ ਅਫਸਰ, ਸੀਨੀਅਰ ਫਾਰਮੇਸੀ ਅਫਸਰ ਦੀ ਮੈਂਬਰਸ਼ਿੱਪ ਨਵਿਆਈ ਜਾਵੇਗੀ।ਆਗੂਆਂ ਨੇ ਜ਼ਿਲ੍ਹੇ ਦੇ ਸਮੂਹ ਫਾਰਮੇਸੀ ਅਫਸਰਾਂ ਨੂੰ ਮਿਤੀ 16 ਫਰਵਰੀ ਨੂੰ ਠੀਕ 10 ਵਜੇ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਇਸ ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਜਤਿੰਦਰਪਾਲ ਸਿੰਘ ਗੋਲਡੀ, ਰਘਵੀਰ ਸਿੰਘ, ਰਾਮ ਕੁਮਾਰ, ਵਰਿੰਦਰ ਸਿੰਘ, ਵਿਜੈ ਸ਼ਰਮਾ, ਓ.ਪੀ. ਸਿੰਘ, ਮਨਜੀਤ ਸਿੰਘਆਦਿ ਆਗੂ ਵੀ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp