LATEST : 23 ਫਰਵਰੀ ਬੱਜਟ ਸੈਸ਼ਨ ਦੋਰਾਣ ਪਟਿਆਲਾ ਵਿਖੇ ਮਾਰਚ ਵਿਚ ਹਜਾਰਾ ਅਧਿਆਪਕ ਭਾਗ ਲੇਣਗੇ

ਗੁਰਦਾਸਪੁਰ 8 ਫਰਵਰੀ ( ਅਸ਼ਵਨੀ ) :- ਪਿਛਲੇ ਤਿੰਨ ਸਾਲਾਂ ਤੋ ਮੁਲਾਜਮਾਂ ਦੀਆਂ ਹੱਕੀ ਮੰਗਾ ਨੂੰ ਅੱਖੋ ਪਰੋਖੇ ਕਰਕੇ ਚੋਣ ਵਾਅਦੇ ਚੇਤੇ ਕਰਵਾਉਣ ਲਈ ਪੰਜਾਬ ਤੇ ਯੂ ਟੀ ਮੁਲਾਜਮ ਸੰਘਰਸ਼ ਮੋਰਚੇ ਵਲੌ ਬੱਜਟ ਸੈਸ਼ਨ ਦੋਰਾਣ ਮੁਖ ਮੰਤਰੀ ਪੰਜਾਬ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ 23 ਫਰਵਰੀ ਕੀਤੇ ਜਾ ਰਹੇ ਮਾਰਚ ਵਿਚ ਡੈਮੋਕਰੇਟਿਕ ਟੀਚਰਜ ਫਰੰਟ ਪੰਜਾਬ ( ਸਬੰਧਿਤ ਡੀ ਅੇਮ ਅੇਫ ਪੰਜਾਬ ) ਦੀ ਅਗਵਾਈ ਹੇਠ ਹਜਾਂਰਾਂ ਅਧਿਆਪਕ ਭਾਗ ਲੈਣਗੇ ! ਇਹ ਐਲਾਨ ਡੀ ਟੀ ਅੇਫ ਪੰਜਾਬ ਗੁਰਦਾਸਪੁਰ ਦੀ ਹਰਜਿੰਦਰ ਸਿੰਘ ਵਡਾਲਾ ਬਾਂਗਰ ਦੀ ਪ੍ਰਧਾਨਗੀ ਹੇਠ ਮੀਟਿੰਗ ਵਿਚ ਕੀਤਾ ਗਿਆ!

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਮੀਤ ਰਾਜ, ਵਰਗਿਸ ਸਲਾਮਤ ਮਸੀਹ ਪ੍ਰੈਸ ਸਕੱਤਰ ਨੇ ਦਸਿਆ ਕਿ ਪੰਜਾਬ ਦੇ 27 ਹਜਾਰ ਤੋ ਵਧੇਰੇ ਕੱਚੇ ਅਤੇ ਠੇਕੇ ਤੇ ਕੱਮ ਕਰਦੇ ਮੁਲਾਜਮ ਪੱਕਾ ਹੋਣ ਦੀ ਉਡੀਕ ਵਿਚ ਉਮਰ ਦਰਾਂਜ ਹੋ ਕੇ ਬੁਢੇ ਹੋ ਰਹੇ ਹਨ ! ਨਿਗੁਣੀਆ ਤਨਖਾਹਾ ਤੇ ਕੰਮ ਕਰਦੀਆ ਆਸ਼ਾ ਵਰਕਰ ,ਮਿੱਡ ਡੇ ਮੀਲ ਵਰਕਰਾ ਨੂੰ ਘੱਟੋ ਘੱਟ ਉਜਰਤ ਕਾਨੂੰਨ ਤਹਿਤ ਸਧਾਰਨ ਮਜਦੂਰ ਜਿਤਨੀ ਵੀ ਦਿਹਾੜੀ ਨਹੀ ਦਿਤੀ ਜਾ ਰਹੀ ! 20- 20 ਸਾਲ ਤੌ ਆਪਣੀ ਜਿੰਦਗੀ ਦਾ ਬਿਹਤਰੀਨ ਸਮਾਂ ਵਿਭਾਗ ਦੀ ਸੇਵਾ ਵਿਚ ਲਾਉਣ ਵਾਲੇ ਜੰਗਲਾਤ ਵਰਕਰ ,ਸਿਖਿਆ ਕਰਮੀ, ਦਫਤਰੀ ਮੁਲਾਜਮ ਪੱਕਾ ਹੋਣ ਲਈ ਤਰਸ ਰਹੇ ਹਨ !

Advertisements

ਪੰਜਾਬ ਸਰਕਾਰ ਲੰਮੇ ਸਮੇ ਤੌ ਤਨਖਾਹ ਕਮਿਸ਼ਨ ਦੀ ਰਿਪੋਰਟ ,ਡੀ ਏ ਦੀਆਂ ਕਿਸ਼ਤਾ ਦੇ ਬਕਾਏ ਅਤੇ ਪੁਰਾਣੀ ਪੈਨਸ਼ਨ ਸਕਮਿ ਦੀ ਬਹਾਲੀ ਨੂੰ ਉਡੀਕ ਰਹੇ ਹਨ ! ਸਮਾਨ ਕੰਮ ਸਮਾਨ ਵੇਤਨ ਦੇ ਫਾਰਮੂਲੇ ਦੀ ਉਲੰਘਣਾਂ ਕਰਕੇ ਸਿਰਫ ਬੇਸਿਕ ਤਨਖਾਹ ਤੇ ਕੰਮ ਕਰ ਰਹੇ ਅਧਿਆਪਕ / ਮੁਲਾਜਮਾਂ ਦਾ ਆਰਥਿਕ ਸੋਸ਼ਨ ਕੀਤਾ ਜਾ ਰਿਹਾ ਹੈ ਅਧਿਆਪਕ ਆਗੂਆ ਨੇ ਰੈਸ਼ਨਾਲਾਈਜੇਸ਼ਨ ਨੀਤੀ ਤਹਿਤ ਸਕੂਲਾ ਨੂੰ ਬੰਦ ਕਰਨ, ਬਜਟ ਕਟੋਤੀ ਕਰਕੇ ਸਮਾਰਟ ਸਕੂਲ ਬਨਾਉਣ ਲਈ ਸਕੂਲ ਮੁਖੀਆ ਤੇ ਦਬਾਅ ਬਨਾਉਣ ਦੀ ਅਲੋਚਨਾਂ ਕਰਦੇ ਹੋਏ ਕੋਠਾਰੀ ਕਮੀਸ਼ਨ ਦੀ ਰਿਪੋਰਟ ਅਨੁਸਾਰ ਕੁਲ ਬਜਟ ਦਾ 6 ਪ੍ਰਤੀਸ਼ਤ ਖਰਚਨ ਦੀ ਮੰਗ ਕੀਤੀ ਉਹਨਾਂ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਗੁਰਦਾਸਪੁਰ ਵਲੋ ਹੈਡ ਟੀਚਰਾ ਦੀਆ ਅਸਾਮੀਆ ਖਾਲੀ ਹੋਣ ਤੇ ਪ੍ਰਾਈਮਰੀ ਅਧਿਆਪਕਾ ਦੀਆ ਤਰੱਕੀਆ ਨਾ ਕਰਨ ਅਤੇ ਸਕੂਲਾ ਵਿਚ 3 ਸੋ ਤੋ ਵਧੇਰੇ ਪਾਰਟ ਟਾਇਮ ਸਫਾਈ ਸੇਵਕਾਂ ਨੂੰ ਤਨਖਾਹ ਨਾ ਦੇਣ ਦੀ ਨਿੰਦਾ ਕਰਦੇ ਹੋਏ ਸਿਖਿਆ ਸਕੱਤਰ ਤੋ ਤਰੂੰਤ ਕਾਰਵਾਈ ਕਰਨ ਦੀ ਮੰਗ ਕੀਤੀ ਇਸ ਮੋਕੇ ਡਾਕਟਰ ਸਤਿੰਦਰ ਸਿੰਘ ਵਿੱਤ ਸਕੱਤਰ , ਗੁਰਦਿਆਲ ਚੰਦ ਸਹਾਇਕ ਸਕੱਤਰ, ਸੁਰਜੀਤ ਰਾਜ, ਸੁਖਜਿੰਦਰ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਕੋਰ , ਰਾਜੇਸ਼ ਕੁਮਾਰ ਡਾਲਾ, ਦਵਿੰਦਰ ਕੁਮਾਰ ਪਨਿਆੜ, ਅਤੇ ਡੈਮੋਕਰੇਟਿਕ ਮੁਲਾਜਮ ਫੈਡਰੇਸ਼ਨ ਪੰਜਾਬ ਦੇ ਸੁਬਾਈ ਆਗੂ ਅਮਰਜੀਤ ਸ਼ਾਸਤਰੀ ਨੇ ਸਕੂਲਾਂ ਦਫਤਰਾ ਵਿਚ 23 ਫਰਵਰੀ ਪਟਿਆਲਾ ਚਲੋ ਦ ਾ ਸੁਨੇਹਾ ਦੇਣ ਲਈ ਪ੍ਰਚਾਰ ਮੁਹਿੰਮ ਤੇਜ ਕਰਨ ਦਾ ਸੱਦਾ ਦਿਤਾ !

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply