ਸੂਬਾ ਸਰਕਾਰ ਨੇ ਹੁਨਰਮੰਦ ਲੋਕਾਂ ਨੂੰ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ-ਕੈਬਨਿਟ ਮੰਤਰੀ ਰੰਧਾਵਾ

ਆਪਸੀ ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ ਮੇਲੇ -ਵਿਧਾਇਕ ਪਾਹੜਾ
ਪੰਜਾਬੀ ਗਾਇਕਾ ਨਿਮਰਤ ਖਹਿਰਾ ਨੇ ਬੰਨਿ•ਆਂ ਸਮਾਂ-ਸੰਗੀਤ ਪ੍ਰੇਮੀਆਂ ਦੇ ਠਾਠਾਂ ਮਾਰਦੇ ਇਕੱਠ ਨੇ ਮੇਲੇ ਵਿਚ ਲਵਾਈ ਹਾਜਰੀ
11 ਫਰਵਰੀ ਨੂੰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅਤੇ 15 ਫਰਵਰੀ ਨੂੰ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਮੇਲੇ ਵਿਚ ਸ਼ਿਰਕਤ ਕਰਨਗੇ
ਗੁਰਦਾਸਪੁਰ, 9 ਫਰਵਰੀ (ASHWANI) :- ‘ਖੇਤਰੀ ਸਰਸ ਮੇਲੇ’ ਦੇ ਛੇਵੇਂ ਦਿਨ ਗੁਰਦਾਸਪੁਰ ਅਤੇ ਨੇੜੇ ਦੇ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਸ਼ਮੂਲੀਅਤ ਕੀਤੀ ਅਤੇ ਮੇਲੇ ਦਾ ਆਨੰਦ ਮਾਣਿਆ। ਅੱਜ …ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ, ਸ੍ਰੀ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਚੇਅਰਮੈਨ ਸਤਨਾਮ ਸਿੰਘ ਨਿੱਜਰ, ਚੇਅਰਮੈਨ ਰੰਜਨ ਸ਼ਰਮਾ, ਚੇਅਰਮੈਨ ਬਲਜੀਤ ਸਿੰਘ ਪਾਹੜਾ, ਉਦੈਵੀਰ ਸਿੰਘ ਰੰਧਾਵਾ ਨੇ ਵਿਸ਼ੇਸ ਤੋਰ ਤੇ ਸ਼ਿਰਕਤ ਕੀਤੀ ਅਤੇ ਖੇਤਰੀ ਸਰਸ ਮੇਲੇ ਵਿਚ 22 ਰਾਜਾਂ ਵਿਚੋਂ ਆਏ ਕਾਰੀਗਰਾਂ ਦੇ ਲਗਾਏ ਸਟਾਲ ਵੇਖੇ ਅਤੇ ਸੱਭਿਆਚਾਰਕ ਸਮਾਗਮ ਦੇਖਿਆ। ਅੱਜ ਆਧਰਾਂ ਪ੍ਰਦੇਸ਼, ਅਸਾਮ ਤੇ ਤ੍ਰਿਪੁਰਾ ਦੇ ਕਲਾਕਾਰਾਂ ਸਮੇਤ ਪੰਜਾਬੀ ਗਾਇਕਾ ਨਿਮਰਤ ਖਹਿਰਾ ਨੇ ਖੂਬਸੂਰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਮਾਂ ਬੰਨ• ਦਿੱਤਾ। ਮੇਲੇ ਵਿਚ ਸੰਗੀਤ ਪ੍ਰੇਮੀਆਂ ਦੇ ਭਾਰੀ ਇਕੱਠ ਨੇ ਮੇਲੇ ਵਿਚ ਹਾਜ਼ਰੀ ਲਵਾਈ। ‘ਖੇਤਰੀ ਸਰਸ ਮੇਲਾ’ 15 ਫਰਵਰੀ ਤਕ ਲਗਾਤਾਰ ਚੱਲੇਗਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬਾ ਸਰਕਾਰ ਹੁਨਰਮੰਦ ਲੋਕਾਂ ਨੂੰ ਆਪਣੀ ਕਲਾ ਦਾ ਪ੍ਰਦਸ਼ਨ ਕਰਨ ਦੇ ਮੰਤਵ ਲਈ ਅਜਿਹੇ ਪਲੇਟਫਾਰਮ ਮੁਹੱਈਆ ਕਰਵਾ ਰਹੀ ਹੈ ਅਤੇ ਲੋਕਾਂ ਦਾ ਆਰਥਿਕ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਉਨਾਂ ਦੱਸਿਆ ਕਿ ਪਿੰਡਾਂ ਅੰਦਰ ਰਹਿੰਦੇ ਲੋਕ ਖਾਸਕਰਕੇ ਔਰਤਾਂ ਨੂੰ ਅੱਗੇ ਵੱਧਣ ਦਾ ਸ਼ਾਨਦਾਰ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਬੁਹਤ ਖੁਸ਼ੀ ਵਾਲੀ ਗੱਲ ਹੈ ਕਿ ਗੁਰਦਾਸਪੁਰ ਦੀ ਧਰਤੀ ਤੇ ‘ਖੇਤਰੀ ਸਰਸ ਮੇਲਾ’ ਲੱਗਾ ਹੈ ਅਤੇ ਦੇਸ਼ ਭਰ ਦੇ ਕਲਾਕਾਰ ਤੇ ਕਾਰੀਗਰ ਇਥੇ ਪੁਹੰਚੇ ਹਨ।

Advertisements


ਇਸ ਮੌਕੇ ਗੱਲਬਾਤ ਦੌਰਾਨ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਦੱਸਿਆ ਕਿ ਹਰ ਰੋਜ਼ ਮੇਲੇ ਵਿਚ ਲੋਕਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਲੋਕ ਵੱਖ-ਵੱਖ ਸੂਬਿਆਂ ਵਿਚ ਆਏ ਹੁਨਰਮੰਦ ਕਾਰੀਗਰਾਂ ਦੀ ਵਸਤਾਂ ਦੀ ਖਰੀਦਦਾਰੀ ਕਰ ਰਹੇ ਹਨ ਅਤੇ ਸੱਭਿਆਚਰਕ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਵਿਚ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰ ਨਾਲ ਵੱਧ ਤੋਂ ਵੱਧ ਸ਼ਿਰਕਤ ਕਰਨ।

Advertisements


ਦੱਸਣਯੋਗ ਹੈ ਕਿ 11 ਫਰਵਰੀ ਨੂੰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅਤੇ 15 ਫਰਵਰੀ ਨੂੰ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਮੇਲੇ ਵਿਚ ਸ਼ਿਰਕਤ ਕਰਨਗੇ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਕਲਾਕਾਰ ਸ਼ਾਮ 5 ਵਜੇ ਤੋਂ ਲੋਕਾਂ ਨੂੰ ਆਪਣੀ ਕਲਾ ਦੇ ਜੋਹਰ ਵਿਖਾਉਣਗੇ। ਜ਼ਿਕਰਯੋਗ ਹੈ ਕਿ ਇਸ ਵਾਰ ਨਵੀਂ ਪਹਿਲ ਕਦਮੀ ਕਰਦਿਆਂ ‘ਖੇਤਰੀ ਸਰਸ ਮੇਲੇ ‘ ਵਿਚ ਲੱਕੀ ਡਰਾਅ ਵੀ ਕੱਢਿਆ ਜਾਵੇਗਾ, ਜਿਸ ਵਿਚ ਕਾਰ, ਬੁਲਟ ਮੋਟਰਸਾਈਕਲ, ਐਕਟਿਵਾ ਸਕੂਟਰੀ ਤੇ ਹੋਰ ਕਈ ਪ੍ਰਕਾਰ ਦੇ ਦਿੱਲ ਖਿੱਚਵੇਂ ਇਨਾਮ ਸ਼ਾਮਿਲ ਹਨ। ਮਹਿਜ 30 ਰੁਪਏ ਵਿਚ ਕੋਈ ਵਿਅਕਤੀ ਲੱਕੀ ਡਰਾਅ ਦੀ ਟਿਕਟ ਖਰੀਦ ਸਕਦਾ ਹੈ। ਡਰਾਅ 15 ਫਰਵਰੀ ਨੂੰ ਕੱਢਿਆ ਜਾਵੇਗਾ।
ਇਸ ਮੌਕੇ ਸਰਵ ਸ੍ਰੀ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਏ.ਐਸ ਭੁੱਲਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਪੂਰਥਲਾ, ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਹਰਵਿੰਦਰ ਸਿੰਘ ਸੰਧੂ ਐਸ.ਪੀ (ਜੀ), ਲਖਵਿੰਦਰ ਸਿੰਘ ਰੰਧਾਵਾ ਡੀ.ਡੀ.ਪੀ.ਓ, ਸੁਰਿੰਦਰ ਸ਼ਰਮਾ, ਦਰਸ਼ਨ ਮਹਾਜਨ, ਸੁੱਚਾ ਸਿੰਘ ਰਾਮ ਨਗਰ, ਡਾਇਰੈਕਟਰ ਪ੍ਰੋਫੈਸਰ ਸੁਭਾਗਿਆ ਵਰਧਨ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਕੰਵਲਜੀਤ ਸਿੰਘ ਟੋਨੀ, ਹਰਮਨਪ੍ਰੀਤ ਸਿੰਘ ਸਕਤੱਰ ਜਿਲਾ ਹੈਰੀਟੇਜ ਸੁਸਾਇਟੀ, ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਕਾਊਂਸਲਰ, ਨਿਰਮਲ ਸਿੰਘ, ਅਮਰਪਾਲ ਸਿੰਘ, ਬੀ.ਡੀ..ਪੀ.ਓ ਗੁਰਜੀਤ ਸਿੰਘ , ਸੁਖਜੀਤ ਸਿੰਘ, ਅਮਨਦੀਪ ਕੋਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply