ਗੁਰਦਾਸਪੁਰ 10 ਫਰਵਰੀ ( ਅਸ਼ਵਨੀ ) :– ਸਥਾਨਕ ਸਿਵਲ ਹਸਪੱਤਾਲ ਵਿਚ ਤੈਨਾਤ ਡਾਕਟਰ ਮਨਜੀਤ ਸਿੰਘ ਬਬੱਰ 20 ਹਜਾਰ ਰਿਸ਼ਵਤ ਲੇਂਦੇ ਹੋਏ ਵਿਜੀਲੈਂਸ ਦੀ ਟੀਮ ਰੰਗੇ ਹੱਥੀ ਗ੍ਰਿਫਤਾਰ ਇਸ ਸਬੰਧ ਵਿਚ ਸ਼ਿਕਾਇਤ ਕਰਤਾ ਅਮਰੀਕ ਸਿੰਘ ਪੁਤਰ ਸਵਰਨ ਸਿੰਘ ਵਾਸੀ ਪਿੰਡ ਭਿੱਟੇਵਡ ( ਕਾਦੀਆ ) ਦੀ ਸ਼ਿਕਾਇਤ ਉਪਰ ਕਾਰਵਾਈ ਕੀਤੀ ਗਈ !
ਅਮਰੀਕ ਸਿੰਘ ਨੇ ਆਪਨੇ ਬਿਆਨ ਵਿਚ ਦਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ ਉਸ ਨੇ ਇਕ ਪਰਚੇ ਦੇ ਮਾਮਲੇ ਵਿਚ ਸਿਵਲ ਸਰਜਨ ਗੁਰਦਾਸਪੁਰ ਨੂੰ ਬੇਨਤੀ ਕੀਤੀ ਸੀ ਇਸ ਦੇ ਸਬੰਧ ਵਿਚ ਅੇਸ ਅੇਮ ੳ ਵਲੋ ਬੋਰਡ ਦਾ ਗਠਨ ਕੀਤਾ ਗਿਆ ਸੀ ਇਸ ਵਿਚ ਇਸ ਡਾਕਟਰ ਮਨਜੀਤ ਸਿੰਘ ਬਬੱਰ ਵੀ ਮੈਂਬਰ ਸਨ ਇਸ ਸਬੰਧ ਵਿਚ ਉਹ 3 ਫਰਵਰੀ 2020 ਨੂੰ ਬੋਰਡ ਦੇ ਮੈਂਬਰ ਡਾਕਟਰ ਮੰਜੀਤ ਸਿੰਘ ਬਬੱਰ ਨੂੰ ਮਿਲੇ ਸਨ ਡਾਕਟਰ ਬਬੱਰ ਨੇ ਕਥਿਤ ਤੋਰ ਤੇ ਕਿਹਾ ਕਿ ਕਾਰਵਾਈ ਉਸ ਵਲੋ ਕੀਤੀ ਜਾਣੀ ਹੈ !
ਇਸ ਸਬੰਧ ਵਿਚ ਡਾਟਰ ਬਬੱਰ ਵਲੋ 30 ਹਜਾਰ ਰੁਪਏ ਦੀ ਮੰਗ ਕੀਤੀ ਗਈ ਅਤੇ 20 ਹਜਾਰ ਵਿਚ ਗੱਲ ਫਾਈਨਲ ਹੋ ਗਈ ਡਾਟਰ ਬਬੱਰ ਨੇ ਕਿਹਾ ਕਿ 10 ਫਰਵਰੀ ਨੂੰ 20 ਹਜਾਰ ਲੈ ਕੇ ਉਹਨਾਂ ਦੇ ਕਮਰੇ ਵਿਚ ਆ ਜਾਣਾ ਅਮਰੀਕ ਸਿੰਘ ਰਿਸ਼ਵਤ ਦੇ ਕੇ ਕੰਮ ਨਹੀ ਕਰਵਾੳਣਾ ਚਾਹੂੰਦਾ ਸੀ ਇਸ ਕਾਰਨ ਉਹ 2 ਹਜਾਰ ਦੇ 10 ਨੋਟ ਲੈ ਕੇ ਡੀ ਐਸ ਪੀ ਵਿਜੀਲੈਂਸ ਕੰਵਲਦੀਪ ਕੋਰ ਦੇ ਦਫਤਰ ਪੁਜ ਗਏ ਅਤੇ ਉਹਨਾਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ !
ਡੀ ਐਸ ਪੀ ਵਿਜੀਲੈਂਸ ਕੰਵਲਦੀਪ ਕੋਰ ਨੇ ਦਸਿਆ ਕਿ ਡਾਕਟਰ ਮੰਜੀਤ ਸਿੰਘ ਬਬੱਰ ਨੂੰ ਸਰਕਾਰੀ ਗਵਾਹ ਬਾਗਵਾਨੀ ਵਿਕਾਸ ਅਫਸਰ ਸੁਖਪਾਲ ਸਿੰਘ ਸੰਧੂ ਅਤੇ ਆਬਕਾਰੀ ਵਿਭਾਗ ਬਟਾਲਾ ਦੇ ਹੀਰਾ ਲਾਲ ਦੀ ਹਾਜਰੀ ਵਿਚ 20 ਹਜਾਰ ਰਿਸ਼ਵਤ ਲੇਂਦੇ ਹੋਏ ਵਿਜੀਲੈਂਸ ਦੀ ਟੀਮ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧ ਵਿਚ ਅਮ੍ਰਿਤਸਰ ਰੈਂਜ ਵਿਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ!
EDITOR
CANADIAN DOABA TIMES
Email: editor@doabatimes.com
Mob:. 98146-40032 whtsapp