ਪਠਾਨਕੋਟ10 ਫਰਵਰੀ( ਰਜਿੰਦਰ ਰਾਜਨ, ਅਵਿਨਾਸ਼) ਸਿਵਲ ਸਰਜਨ ਪਠਾਨਕੋਟ ਦੇ ਨਿਰਦੇਸ਼ ਤੇ ਜ਼ਿਲੇ ਵਿੱਚ ਚੱਲ ਰਹੇ ਐਨ ਸੀ ਡੀ ਕੈਂਪਾਂ ਦੀ ਲੜੀ ਤਹਿਤ ਅੱਜ ਸੀ ਐਚ ਸੀ ਘਰੋਟਾ ਦਾ ਤੀਸਰਾ ਕੈਂਪ ਪਿੰਡ ਝਾਕੋਲਾਰੀ ਵਿਖੇ ਰੂਰਲ ਮੈਡੀਕਲ ਅਫ਼ਸਰ ਡਾਕਟਰ ਸੰਦੀਪ ਬਾਲਾ ਦੀ ਅਗਵਾਈ ਵਿੱਚ ਲਗਾਇਆ ਗਿਆ।
ਇਸ ਕੈਂਪ ਦੇ ਨਿਰੀਖਣ ਲਈ ਪੁੱਜੇ ਸਿਵਲ ਸਰਜਨ ਪਠਾਨਕੋਟ ਡਾਕਟਰ ਵਿਨੋਦ ਸਰੀਨ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ 30 ਸਾਲ ਤੋਂ ਉੱਪਰ ਦੇ ਹਰੇਕ ਵਿਅਕਤੀ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਚ ਬਲੱਡ ਪ੍ਰੈਸ਼ਰ, ਸ਼ੂਗਰ, ਔਰਤਾਂ ਦੇ ਛਾਤੀ ਦੇ ਕੈਂਸਰ ਆਦਿ ਦੀ ਜਾਂਚ ਕੀਤੀ ਜਾ ਰਹੀ ਹੈ । ਇਹਨਾਂ ਕੈਂਪਾਂ ਦਾ ਮੁੱਖ ਮੰਤਵ ਹੀ ਨਾਨ ਕਮਿਊਨੀਕੇਬਲ ਬੀਮਾਰੀਆਂ ਦੀ ਪਛਾਣ ਕਰਨਾ ਹੈ ਤਾਂ ਜੋ ਜਾਂਚ ਤੋਂ ਬਾਅਦ ਲੋਕਾਂ ਦਾ ਇਲਾਜ ਕੀਤਾ ਜਾ ਸਕੇ
ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਰਕੇਸ਼ ਸਰਪਾਲ ਵੀ ਮੌਜੂਦ ਸਨ। ਕੈਂਪ ਵਿੱਚ ਆਏ ਹੋਏ ਵਿਅਕਤੀਆਂ ਦੀ ਸਿਹਤ ਦੀ ਜਾਂਚ ਡਾਕਟਰ ਸੰਦੀਪ ਬਾਲਾ ਅਤੇ ਸੀ ਐਚ ਓ ਮਨਜੀਤ ਕੌਰ ਵੱਲੋਂ ਕੀਤੀ ਗਈ। ਸ਼ੂਗਰ ਅਤੇ ਐਚ ਬੀ ਦੀ ਜਾਂਚ ਬਲਜਿੰਦਰ ਸਿੰਘ ਐਲ ਟੀ ਵੱਲੋਂ ਕੀਤੀ ਗਈ। ਕੈਂਪ ਵਿੱਚ ਕੁੱਲ 109 ਵਿਅਕਤੀਆਂ ਦਾ ਮੁਆਇਨਾ ਕੀਤਾ ਗਿਆ ਜਿਨ੍ਹਾਂ ਵਿੱਚੋ 18 ਸ਼ੂਗਰ,20 ਬਲੱਡ ਪ੍ਰੈਸ਼ਰ ਦੇ ਮਰੀਜ਼ ਸਾਹਮਣੇ ਆਏ। ਅਨੀਮੀਆ ਦੇ 2 ਮਰੀਜ਼ਾਂ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਰੈਫਰ ਕੀਤਾ ਗਿਆ ਅਤੇ ਇਕ ਬਰੈਸਟ ਲੰਪ ਦਾ ਮਰੀਜ਼ ਵੀ ਰੈਫਰ ਕੀਤਾ ਗਿਆ। ਇਸ ਮੌਕੇ ਤ੍ਰਿਪਤਾ ਕੁਮਾਰੀ ਏ ਐਨ ਐਮ, ਸੀਤਾ ਦੇਵੀ ਐਲ ਐਚ ਵੀ, ਮਮਤਾ ਕੁਮਾਰੀ ਫਾਰਮਾਸਿਸਟ, ਰਣਜੀਤ ਪਾਲ ਸਿੰਘ ਹੈਲਥ ਵਰਕਰ, ਭੁਪਿੰਦਰ ਸਿੰਘ ਹੈਲਥ ਇੰਸਪੈਕਟਰ ਅਤੇ ਸਬ ਸੈਂਟਰ ਝਾਕੋਲਾਰੀ ਦੀਆਂ ਆਸਾ ਮੌਜੂਦ ਸਨ
EDITOR
CANADIAN DOABA TIMES
Email: editor@doabatimes.com
Mob:. 98146-40032 whtsapp