LATEST :  ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ ਗਿਆ

ਪਠਾਨਕੋਟ: 10 ਫਰਵਰੀ 2020 (RAJINDER RAJAN BUREAU ) ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਦੀਆਂ ਗਾਇਡਲਾਈਨਜ਼ ਅਨੁਸਾਰ ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ ਗਿਆ। ਜਿਸ ਵਿਚ 1 ਤੋਂ 19 ਸਾਲ ਤੱਕ ਦੇ (ਆਂਗਣਵਾੜੀ ਸਕੂਲ, ਸਰਕਾਰੀ ਸਕੂਲ, ਗੈਰ ਸਰਕਾਰੀ ਸਕੂਲਾਂ ਅਤੇ ਆਈ.ਟੀ.ਆਈ)ਵਿਚ ਪੜ•ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਉਣ ਲਈ ਕੀੜੇਮਾਰਨ ਦੀ ਦਵਾਈ ਐਲਬੈਂਡਾਜੋਲ ਗੋਲੀਆਂ ਖੁਆਈਆਂ ਗਈਆਂ। ਇਸ ਮੌਕੇ ਤੇ ਜ਼ਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਵੱਲੋਂ ਦੱਸਿਆ ਗਿਆ ਕਿ ਜੋ ਬੱਚੇ ਇਹ ਦਵਾਈ ਖਾਣ ਤੋਂ ਵਾਂਝੇ ਰਹਿ ਗਏ ਹਨ ਇਨ•ਾਂ ਬੱਚਿਆਂ ਨੂੰ ਮਿਤੀ 17 ਫਰਵਰੀ 2020 ਮੋਪਅੱਪ ਡੇ ਦੇ ਦੌਰਾਨ ਇਹ ਗੋਲੀਆਂ ਖੁਆਈਆਂ ਜਾਣਗੀਆਂ। ਜ਼ਿਲ•ਾ ਪੱਧਰੀ ਡੀ. ਵਾਰਮਿੰਗ ਡੇ ਐਵਲੋਨ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਮਨਾਇਆ ਗਿਆ।

 

ਜਿਸ ਵਿਚ ਨੈਸ਼ਨਲ ਡੀ ਵਾਰਮਿੰਗ ਦੇ ਸਬੰਧ ਵਿਚ ਸਕੂਲੀ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਡਾ. ਮਨੀਸ਼ ਸੌਦੀ ਡਿਪਟੀ ਡਾਇਰੈਕਟਰ ਸਿਹਤ ਵਿਭਾਗ, ਡਾ. ਕਿਰਨ ਬਾਲਾ ਜ਼ਿਲ•ਾ ਟੀਕਾਕਰਨ ਅਫਸਰ, ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ ਅਤੇ ਪ੍ਰਿੰਸੀਪਲ ਮੈਡਮ ਮਨਜੀਤ ਮੱਲ, ਵੱਲੋਂ ਪੋਸਟਰ ਮੈਕਿੰਗ ਮੁਕਾਬਲਿਆਂ ਵਿੱਚੋਂ ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਇਸ ਮੌਕੇ ਤੇ ਡਿਪਟੀ ਡਾਇਰੈਕਟਰ ਵੱਲੋਂ ਬੱਚਿਆਂ ਨੂੰ ਪੇਟ ਤੇ ਕੀੜਿਆਂ ਤੋਂ ਬਚਣ ਲਈ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਸਿੰਘ,ਪ੍ਰਿੰਸੀਪਲ ਮੈਡਮ ਮਨਜੀਤ ਮੱਲ, ਡਾ. ਵਿਨੈ ਕੁੰਡਲ, ਪੰਕਜ ਕੁਮਾਰ ਆਰ.ਬੀ.ਐਸ.ਕੇ ਕੁਆਰਡੀਨੇਟਰ, ਰਮਨ ਕੁਮਾਰ ਫਾਰਮਾਸਿਸਟ ਅਤੇ ਰਵਿੰਦਰ ਕੌਂਸਲਰ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply