ਗੁਰਦਾਸਪੁਰ !1 ਫਰਵਰੀ ( ਅਸ਼ਵਨੀ ) :– ਪਿਛੱਲੇ 5 ਮਹੀਨੇ ਤੋ ਰੁਕੀਆ ਤਨਖਾਹਾਂ ਜਾਰੀ ਕਰਾਉਣ ਅਤੇ ਸੀਨੀਆਰਤਾ ਸੂਚੀ ਵਿਚ ਕੀਤੇ ਕੰਮਾ ਦੇ ਦਿਨਾਂ ਨੂੰ ਸਹੀ ਢੰਗ ਨਾਲ ਸ਼ਾਮਿਲ ਕਰਾਉਣ ਲਈ 14 ਫਰਵਰੀ ਨੂੰ ਜੰਗਲਾਤ ਮੰਤਰੀ ਸਾਧੂ ਸਿੰਗ ਧਰਮਸੋਤ ਅਤੇ ਜੰਗਲਾਤ ਮਹਿਕਮੇ ਦੇ ਉਚ ਅਫਸਰਾਂ ਦੇ ਨਾਲ ਵਨ ਭਵਨ ਮੋਹਾਲੀ ਵਿਖੇ ਹੋ ਰਹੀ ਮੀਟਿੰਗ ਵਿਚ ਮੁਦਾ ਉਠਾਇਆ ਜਾਵੇਗਾਂ ਇਹ ਐਲਾਨ ਡੈਮੋਕਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਗੁਰਦਾਸਪੁਰ ਵਨ ਮੰਡਲ ਦੀ ਹਰਜਿੰਦਰ ਸਿੰਘ ਵਡਾਲਾ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਜਥੇਬੰਦੀ ਵਲੋ 2 ਫਰਵਰੀ ਨੂੰ ਮੁਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਕੀਤੀ ਸਫਲ ਰੈਲੀ ਦੋਰਾਨ ਜਿਲ੍ਹਾ ਪ੍ਰਸ਼ਾਸਨ ਪਟਿਆਲਾ ਵਲੌ 14 ਫਰਵਰੀ ਨੂੰ ਮੋਹਾਲੀ ਵਿਖੇ ਜੰਗਲਾਤ ਵਰਕਰਜ ਦੀਆ ਸਮਸਿਆਵਾ ਨੂੰ ਹੱਲ ਕਰਵਾਉਣ ਲਈ ਮੀਟਿੰਗ ਕਰਾਉਣ ਦਾ ਭਰੋਸਾ ਦਿਾਤ ਸੀ ਜੰਗਲਾਤ ਵਰਕਰਾਂ ਵਿਚ ਰੋਸ ਹੈ ਕਿ ਵਿਭਾਗ ਦੀ ਅਫਸਰਸ਼ਾਹੀ ਵਰਕਰਾਂ ਨੂੰ ਤਨਖਾਹਾਂ ਨਾ ਦੇ ਕੇ ਭੁੱਖਮਰੀ ਦੀ ਹਾਲਤ ਵਿਚ ਧੱਕਣ ਜਾ ਰਹੀ ਹੈ !
ਬਿਮਾਰੀ ਜਾਂ ਹੋਰ ਹਾਦਸਿਆਂ ਵਿਚ ਡਿਊਟੀ ਦੋਰਾਨ ਮਰਨ ਵਾਲੇ ਕਰਮਚਾਰੀਆ ਨੂੰ ਕੋਈ ਐਕਸ ਗਰੇਸੀਆ ਗ੍ਰੈਚੂਅਟੀ ਨਹੀ ਦਿਤੀ ਜਾ ਰਹੀ ਜਿਸ ਦੀ ਸਪਸ਼ਟ ਉਦਾਹਰਣ ਡੇਢ ਗੁਆਰ ( ਕਲਾਨੋਰ ) ਦੇ ਜਗੰਲਾਤ ਵਰਕਰ ਨਰਿੰਦਰ ਸਿੰਘ ਸੱਪ ਲੜ ਕੇ ਹੋਈ ਮੋਤ ਤੋ ਬਾਅਦ ਜੰਗਲਾਤ ਮਹਿਕਮੇ ਵਲੋ ਕੋਈ ਸਹਾਇਤਾ ਨਾ ਕਰਨਾ ਹੈ ! ਇਸ ਮੋਕੇ ਡੈਮੋਕਰੇਟਿਕ ਮੁਲਾਜਮ ਫੈਡਰੇਸ਼ਨ ਪੰਜਾਬ ਦੇ ਸੁਬਾਈ ਆਗੂ ਅਮਰਜੀਤ ਸ਼ਾਸਤਰੀ ਨੇ ਚੇਤਾਵਨੀ ਦਿਤੀ ਹੈ ਕਿ ਜੇ 14 ਫਰਵਰੀ ਨੂੰ ਜੰਗਲਾਤ ਵਰਕਰਜ ਦੀਆ ਰੁਕੀਆ ਤਨਖਾਹਾਂ ਨਾ ਜਾਰੀ ਕੀਤੀਆ ਅਤੇ ਵਰਕਰਾਂ ਦੀ ਸੀਨੀਆਰਤਾ ਸੂਚੀ ਵਿਚ ਵਿਭਾਗੀ ਗਲਤੀ ਨਾਲ ਰਹਿ ਗਏ ਵਰਕਰਾ ਦੇ ਨਾਮ ਨਾ ਸ਼ਾਮਿਲ ਕੀਤੇ ਤਾ 23 ਫਰਵਰੀ ਨੂੰ ਪਟਿਆਲਾ ਵਿਖੇ ਪੰਜਾਬ ਅਤੇ ਯੂ ਟੀ ਮੁਲਾਜਮ ਮੋਰਚੇ ਵਲੋ ਕੀਤੀ ਜਾ ਰਹੀ ਰੋਸ ਰੈਲੀ ਵਿਚ ਇਸ ਨੂੰ ਭਖਵਾਂ ਮੁਦਾ ਬਨਾਇਆ ਜਾਵੇਗਾਂ ਅਤੇ ਜਿਲ੍ਹਾ ਗੁਰਾਸਪੁਰ ਦੀਆ ਤਿੰਨ ਵਨਰੈਂਜਾ ਵਿਚੋ ਵਡੱੀ ਗਿਣਤੀ ਵਿਚ ਜੰਗਲਾਤ ਕਾਮੇ ਪਟਿਆਲਾ ਵਿਖੇ ਭਾਗ ਲੇਣਗੇ ਇਸ ਮੋਕੇ ਹੋਰਣ ਤੋ ਇਲਾਵਾ ਜਸਵੰਤ ਸਿੰਘ ਉਦੋਵਾਲੀ , ਰਤਨ ਸਿੰਘ ਡੇਰਾ ਬਾਬਾ ਨਾਨਕ, ਅਸ਼ਵਨੀ ਕੁਮਾਰ ਕਲਾਨੋਰ, ਹਰਪ੍ਰੀਤ ਸਿੰਘ, ਬਲਕਾਰ ਸਿੰਘ , ਦਵਿੰਦਰ ਸਿੰਘ ਕਾਦੀਆ ਅਤੇ ਨਰਿੰਦਰ ਸਿੰਘ ਹਾਜਰ ਸਨ !
EDITOR
CANADIAN DOABA TIMES
Email: editor@doabatimes.com
Mob:. 98146-40032 whtsapp