ਆਰ ਟੀ ਈ ਖ਼ੈਕਟ 2009,ਮੂਲ ਸੰਵਿਧਾਨਕ ਅਧਿਕਾਰਾਂ ਦੀ ਧਾਰਾ 21ਏ ਦੀ ਹੋ ਰਹੀ ਉਲੰਘਣਾ ਸੰਵਿਧਾਨਕ ਖਿਲਵਾੜ: ਧੀਮਾਨ
HOSHIARPUR (ADESH) ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਦੇਸ਼ ਅੰਦਰ ਅਜਾ਼ਦੀ ਤੋਂ ਬਾਅਦ ਅਤੇ ਸੰਵਿਧਾਨ ਲਾਗੂ ਹੋਣ ਤੋਂ ਲੈ ਕੇ ਅ਼ਜਾਦੀ ਦੇ 72 ਸਾਲ ਬੀਤ ਜਾਣਦੇ ਬਾਵਜੂਦ 6 ਤੋਂ 14 ਸਾਲ ਤਕ ਮੁਫ਼ਤ ਅਤੇ ਲਾਜਮੀ ਸਿਖਿਆ ਪ੍ਰਤੀ ਸਰਕਾਰਾਂ ਵਲੋਂ ਜਾਣਬੁਝ ਕੇ ਕੀਤੇ ਜਾ ਰਹੇ ਨੁਕਸਾਨ ਅਤੇ ਸੰਵਿਧਾਨਕ ਸੰਸਥਾਵਾਂ ਵਲੋਂ ਧਾਰੀ ਚੁਪੀ ਦਾ ਸੂਚਨਾ ਅਧਿਕਾਰ ਐਕਟ 2005 ਤਹਿਤ ਦੇਸ਼ ਅੰਦਰ 36 ਪ੍ਰਦੇਸ਼ਾਂ ਸਮੇਤ ਯੂ ਟੀ ਆਈ ਅਤੇ ਅੰਡੇਮਾਨ ਨੀਕੋਵਾਰ ਆਇਸ ਲੈਂਡ ਵਿਚ ਖਾਲੀ ਪੋਸਟਾਂ ਦਾ ਖੁਲਾਸਾ ਕਰਦਿਆਂ ਦਸਿਆ ਕਿ ਦੇਸ਼ ਵਿਚ ਕੁਲ 10,22, 195 ਪੋਸਟਾਂ ਖਾਲੀ ਹਨ.ਉਨ੍ਹਾਂ ਦਸਿਆ ਕਿ ਇਹ ਸੂਚਨਾ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਐਂਡ ਲਿਟਰੈਸੀ, ਮਨੀਸਟਰੀ ਆਫ ਹਿਊਮਨ ਰੀਸੋਰਸਜ਼ ਡਿਵੀਲੈਪਮੈਂਟ ਤੋਂ ਪ੍ਰਾਪਤ ਕੀਤੀ ਅਤੇ ਇਹ ਸੂਚਨਾ 2018-19 ਸਾਲ ਦੀ ਹੈ.ਜਿਨ੍ਹਾਂ ਖਾਲੀ ਪੋਸਟਾਂ ਦਾ ਦੇਸ਼ ਨੂੰ ਹੋ ਰਹੇ ਨਾ ਪੂਰਾ ਹੋਣ ਵਾਲੇ ਨੁਕਸਾਨ ਪ੍ਰਤੀ ਦੇਸ਼ ਦੀ ਸਮੂਚੀ ਪਾਰਲੀਮੈਂਟ ਅਤੇ ਸੰਵਿਧਾਨਕ ਸੰਸਥਾਵਾਂ ਖਾਮੋਸ਼ੀ ਧਾਰ ਕੇ ਬੈਠੀਆਂ ਹੋਈਆਂ ਹਨ.
ਧੀਮਾਨ ਨੇ ਦਸਿਆ ਕਿ ਅੰਡੇਮਾਨ ਨੀਕੋਵਾਰ ਆਇਸ ਲੈਂਡ ਵਿਚ ਕੁਲ ਪੋਸਟਾਂ 3169, ਭਰੀਆਂ 2690 ਅਤੇ 479 ਖਾਲੀ ਪਈਆਂ ਹਨ, ਆਂਧਰਾ ਪ੍ਰੇਦਸ਼ ਵਿਚ ਕੁਲ ਪੋਸਟਾਂ 148785, ਭਰੀਆਂ 134108 ਅਤੇ 14677 ਖਾਲੀ ਹਨ.ਅਰੁਨਾਚਾਲ ਪ੍ਰਦੇਸ਼ ਵਿਚ ਕੁਲ ਪੋਸਟਾਂ 14245, ਭਰੀਆਂ 13576 ਅਤੇ 678 ਖਾਲੀ ਹਨ.ਅਸਾਮ ਵਿਚ ਕੁਲ ਪੋਸਟਾਂ 182439, ਭਰੀਆਂ 157250 ਅਤੇ ਖਾਲੀ 25189 ਹਨ.ਬਿਹਾਰ ਵਿਚ ਕੁਲ ਪੋਸਟਾਂ 592541, ਭਰੀਆਂ 388607 ਅਤੇ ਖਾਲੀ 203934 ਹਨ.ਚੰਡੀਗੜ੍ਹ ਵਿਚ ਕੁਲ ਪੋਸਟਾਂ 4284, ਭਰੀਆਂ 3852 ਅਤੇ ਖਾਲੀ 432 ਹਨ.ਛੱਤੀਸਗੜ੍ਹ ਵਿਚ ਕੁਲ ਪੋਸਟਾਂ 196806 ਅਤੇ ਭਰੀਆਂ 158290 ਅਤੇ 38516 ਖਾਲੀ ਹਨ.ਦਾਦਰ ਐਂਡ ਨਗਰ ਹਵੇਲੀ ਵਿਚ ਕੁਲ ਪੋਸਟਾਂ 1804, ਭਰੀਆਂ 1643 ਅਤੇ ਖਾਲੀ 161 ਹਨ.ਦਮਨ ਐਂਡ ਦਿਓ ਵਿਚ ਕੁਲ ਪੋਸਟਾਂ 601, ਭਰੀਆਂ 385 ਅਤੇ ਖਾਲੀ 216 ਹਨ.ਦੇਸ਼ ਦੀ ਰਾਜਧਾਨੀ ਦਿਲੀ ਵਿਚ ਕੁਲ ਪੋਸਟਾਂ 49286, ਭਰੀਆਂ 42483 ਅਤੇ ਖਾਲੀ 6803 ਹਨ.ਗੋਆ ਵਿਚ ਕੁਲ ਪੋਸਟਾਂ 2216, ਭਰੀਆਂ 2216 ਅਤੇ ਖਾਲੀ ਜੀਰੋ ਹਨ.ਗੁਜਰਾਤ ਵਿਚ ਕੁਲ ਪੋਸਟਾਂ 217106, ਭਰੀਆਂ 213067 ਅਤੇ ਖਾਲੀ 4039 ਹਨ.ਹਰਿਆਣਾ ਵਿਚ ਕੁਲ ਪੋਸਟਾਂ 65446 ਅਤੇ ਭਰੀਆਂ 50074 ਅਤੇ ਖਾਲੀ 15372 ਹਨ.ਹਿਮਾਚਲ ਵਿਚ ਕੁਲ ਪੋਸਟਾਂ 45997, ਭਰੀਆਂ 44002 ਅਤੇ ਖਾਲੀ 1995 ਹਨ. ਜਮੂ ਐਂਡ ਕਸ਼ਮੀਰ ਵਿਚ101301, ਭਰੀਆ 94232 ਅਤੇ ਖਾਲੀ 7069 ਹਨ.ਝਾਰਖੰਡ ਵਿਚ ਕੁਲ ਪੋਸਟਾਂ 191679, ਭਰੀਆਂ 111869 ਅਤੇ ਖਾਲੀ 79810 ਹਨ.ਕਰਨਾਟਕਾ ਵਿਚ ਕੁਲ ਪੋਸਟਾਂ 203824 , ਭਰੀਆਂ 189332 ਅਤੇ ਖਾਲੀ 14492 ਹਨ.ਕੇਰਲਾ ਵਿਚ ਕੁਲ ਪੋਸਟਾਂ 126382, ਭਰੀਆਂ 125011 ਅਤੇ ਖਾਲੀ 1371 ਹਨ.ਲਕਸ਼ਦੀਪ ਵਿਚ ਕੁਲ ਪੋਸਟਾਂ 731, ਭਰੀਆਂ 681 ਅਤੇ ਖਾਲੀ 50 ਹਨ.ਮਧਿਆ ਪ੍ਰਦੇਸ਼ ਵਿਚ ਕੁਲ ਪੋਸਟਾਂ 363099, ਭਰੀਆਂ 296576 ਅਤੇ ਖਾਲੀ 66523 ਹਨ.ਮਹਾਂਰਾਸ਼ਟਰਾ ਵਿਚ ਕੁਲ ਪੋਸਟਾਂ 324801, ਭਰੀਆਂ 304053 ਅਤੇ ਖਾਲੀ 20748 ਹਨ.ਮਨੀਪੁਰ ਵਿਚ ਕੁਲ ਪੋਸਟਾਂ 16167, ਭਰੀਆਂ 15801 ਅਤੇ ਖਾਲੀ 366 ਹਨ.ਮੇਘਾਲਿਆ ਵਿਚ ਕੁਲ ਪੋਸਟਾਂ 22632, ਭਰੀਆਂ 21756 ਅਤੇ ਖਾਲੀ 876.ਮੀਜੋਰਮ ਵਿਚ ਕੁਲ ਪੋਸਟਾਂ 2228,ਭਰੀਆਂ 2193 ਅਤੇ ਖਾਲੀ 35 ਹਨ.ਨਾਗਾਲੈਂਡ ਵਿਚ ਕੁਲ ਪੋਸਟਾਂ 17330, 17013, ਖਾਲੀ 317 ਹਨ.ਉਡੀਸ਼ਾ ਵਿਚ ਕੁਲ ਪੋਸਟਾਂ 229006, ਭਰੀਆਂ 229006 ਹਤੇ ਖਾਲੀ 0 ਹਨ.ਪਾਂਡੀਚਰੀ ਵਿਚ ਕੁਲ ਪੋਸਟਾਂ 3705, ਭਰੀਆਂ 3040 ਅਤੇ ਖਾਲੀ 665 ਹਨ. ਪੰਜਾਬ ਵਿਚ ਕੁਲ ਪੋਸਟਾਂ 75805, ਭਰੀਆਂ 68218 ਅਤੇ ਖਾਲੀ 7587 ਹਨ.ਰਾਜਸਥਾਨ ਵਿਚ ਕੁਲ ਪੋਸਟਾਂ 314271, ਭਰੀਆਂ 277683 ਅਤੇ ਖਾਲੀ 36588 ਹਨ. ਸਿਕਮ ਵਿਚ ਕੁਲ ਪੋਸਟਾਂ 8573, ਭਰੀਆਂ 8573 ਅਤੇ ਖਾਲੀ 0 ਹਨ.ਤਾਮਿਲਨਾਡੂ ਵਿਚ ਕੁਲ ਪੋਸਟਾਂ 147913, ਭਰੀਆਂ 141902 ਅਤੇ ਖਾਲੀ 6011 ਹਨ.ਤੇਲੰਗਾਨਾ ਵਿਚ ਕੁਲ ਪੋਸਟਾਂ 72702, ਭਰੀਆਂ 68918 ਅਤੇ ਖਾਲੀ 3784 ਹਨ.ਤਰੀਪੂਰਾ ਵਿਚ ਕੁਲ ਪੋਸਟਾਂ 35091, ਭਰੀਆਂ 30655 ਅਤੇ ਖਾਲੀ 4436 ਹਨ.ਉਤਰ ਪ੍ਰਦੇਸ਼ ਵਿਚ ਕੁਲ ਪੋਸਟਾਂ 879691, ਭਰੀਆਂ 494114 ਅਤੇ ਖਾਲੀ 385577 ਹਨ.ਉਤਰਾਖੰਡ ਵਿਚ ਕੁਲ ਪੋਸਟਾਂ 46053, ਭਰੀਆਂ 39048 ਅਤੇ ਖਾਲੀ 7005 ਹਨ.ਪਛਮੀ ਬੰਗਾਲ ਵਿਚ ਕੁਲ ਪੋਸਟਾਂ 454860, ਭਰੀਆਂ 388466 ਅਤੇ ਖਾਲੀ 66394 ਹਨ.
ਧੀਮਾਨ ਨੇ ਕਿਹਾ ਕਿ ਇਹ ਦੁਨੀਆਂ ਦਾ ਸਭ ਤੋਂ ਵੱਡਾ ਸੰਵਿਧਾਨਕ ਖਿਲਵਾੜ ਦੇਸ਼ ਦੇ ਉਨ੍ਹਾਂ ਸਰਕਾਰੀ ਸਕੂਲਾਂ ਵਿਚ ਪੜ੍ਹਣ ਵਾਲੇ ਗਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੇ ਸੰਵਿਧਾਨ ਦੇ ਮੂਲ ਅਧਿਕਾਰਾਂ ਪ੍ਰਤੀ ਪਤਾ ਚਲਦਾ ਹੈ ਕਿ ਸਾਡੀਆਂ ਸਰਕਾਰਾਂ ਦੇਸ਼ ਵਿਚੋਂ ਅਨਪੜ੍ਹਤਾ ਖਤਮ ਕਰਨ ਲਈ ਕਿੰਨੀਆਂ ਕੁ ਗੰਭੀਰ ਹਨ ਤੇ ਦੇਸ਼ ਅੰਦਰ ਸਿਖਿਆ ਦੇ ਵੱਡੇ ਵੱੜੇ ਨਾਹਰੇ ਲਗੇ ਪਰ ਕਿਸੇ ਨੂੰ ਵੀ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਨਜਰ ਨਹੀਂ ਆਈਆਂ ਤੇ ਇਥੌਂ ਸਾਫ ਪਤਾ ਚਲਦਾ ਹੈ ਕਿ ਸਿਰਫ ਕੁਰਸੀ ਅਤੇ ਐਸੋ਼ਅਰਾਮ ਦੀ ਖਾਤਿਰ ਦੇਸ਼ ਅੰਦਰ ਫੜਫੜੀਆਂ ਮਾਰੀਖਆਂ ਜਾ ਰਹੀਆਂ ਹਨ ਅਤੇ ਆਰ ਟੀ ਆਈ 2005 ਨੂੰ ਮਜਬੁੂਤ ਕਰਨ ਦੀ ਥਾਂ ਮੋਦੀ ਸਰਕਾਰ ਨੇ ਕੰਮਜੋਰ ਕਰਨ ਵਿਚ ਅਹਿਮ ਯੋਗਦਾਨ ਪਾਇਆ ਅਤੇ ਮੂਲ ਸਿਖਿਆ ਦੇ ਖੇਤਰ ਵਿਚ ਸਭ ਤੋਂ ਭੈੜਾ ਹਾਲ ਉਤਰ ਪ੍ਰਦੇਸ਼ ਦਾ ਹੈ, ਜਿਥੈ ਯੋਗੀ ਸਰਕਾਰ ਬੁਰੀ ਤਰ੍ਹਾਂ ਸਿਖਿਆ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਫੈਲ੍ਹ ਹੋ ਚੁੱਕੀ ਹੈ.ਧੀਮਾਨ ਨੇ ਦਸਿਆ ਕਿ ਸੂਚਨਾ ਪੜ੍ਹਕੇ ਰਾਤਾਂ ਦੀ ਨੀਂਦ ਉਡਦੀ ਹੈ ਕਿ ਕਿਸ ਤਰ੍ਹਾਂ ਦੇਸ਼ ਅੰਦਰ ਸਰਕਾਰਾਂ ਸੰਵਿਧਾਨਕ ਅਧਿਕਾਰਾਂ ਨਾਲ ਖਿਲਵਾੜ ਕਰ ਰਹੀਆਂ ਹਨ ਤੇ ਚੰਗੇ ਦਿਨਾਂ ਦੇ ਸਪਨੇ ਵਿਖਾਉਂਣ ਵਿਚ ਕਰੋੜਾ ਰੁਪਇਆ ਵਿਦਿਆ ਉਤੇ ਖਰਚਣ ਦੀ ਥਾਂ ਉਤੇ ਅਪਣੀਆਂ ਸਹੂਲਤਾਂ ਲਈ ਖਰਚ ਰਹੀਆਂ ਹਨ.ਧੀਮਾਨ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਜਿਹੜੀ ਸਰਕਾਰਾਂ ਦੇ ਰਾਜ ਵਿਚ ਸੰਵਿਧਾਨਕ ਅਧਿਕਾਰਾਂ ਨਾਲ ਖਿਲਵਾੜ ਹੁੰਦਾ ਹੈ ਉਨ੍ਹਾਂ ਨੂੰ ਚਲਦਾ ਕਰ ਦੇਣ ਵਿਚ ਹੀ ਭਲਾਈ ਹੈ.ਸੰਵਿਧਾਨ ਨਾਲ ਖਿਲਵਾੜ ਦੇਸ਼ ਨਾਲ ਖਿਲਵਾੜ ਸਮਝਣਾ ਚਾਹੀਦਾ ਹੈ.ਧੀਮਾਨ ਨੇ ਕਿਹਾ ਕਿ ਜਲਦੀ ਹੀ ਵਿਦਿਆ ਪ੍ਰਤੀ ਹੋਰ ਵੀ ਡਾਟੇ ਪੂਰੀ ਤਰ੍ਹਾਂ ਨਸ਼ਰ ਕੀਤੇ ਜਾਣFਗੇ.
EDITOR
CANADIAN DOABA TIMES
Email: editor@doabatimes.com
Mob:. 98146-40032 whtsapp