ਬਟਾਲਾ, 12 ਫਰਵਰੀ ( ਸੰਜੀਵ, ਅਵਿਨਾਸ਼ ) ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਵਲੋਂ ਗਰੀਬ ਅਤੇ ਲੋੜਵੰਦ ਔਰਤਾਂ ਅਤੇ ਲੜਕੀਆਂ ਲਈ ਇੱਕ ਹੋਰ ਪਹਿਲਕਦਮੀ ਕਰਦਿਆਂ ਉਨ੍ਹਾਂ ਲਈ ਸਿਲਾਈ, ਕਢਾਈ, ਕਟਾਈ ਅਤੇ ਬਿਊਟੀ ਪਾਰਲਰ ਦੇ ਕੋਰਸ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਸ਼ਹਿਰ ਦੀ ਉੱਘੀ ਸਮਾਜ ਸੇਵਿਕਾ ਅਤੇ ਆਲ ਇੰਡੀਆ ਵੂਮੈਨ ਕਾਨਫਰੰਸ ਬਟਾਲਾ ਸ਼ਾਖਾ ਦੀ ਸੰਸਥਾਪਕ ਚੇਅਰਪਰਸਨ ਸ਼੍ਰੀਮਤੀ ਪ੍ਰਕਾਸ਼ ਕੌਰ ਨਾਰੂ ਨੇ ਦੱਸਿਆ ਕਿ ਬਟਾਲਾ ਵਿਖੇ ਸਤੀ ਲਕਸ਼ਮੀ ਸਮਾਧ ਨੇੜੇ ਚੱਲਦੇ ਆਲ ਇੰਡੀਆ ਵੂਮੈਨ ਕਾਨਫਰੰਸ ਦੇ ਸੈਂਟਰ ਵਿਖੇ ਇਹ ਕੋਰਸ ਚੱਲ ਰਹੇ ਹਨ ਅਤੇ ਕੋਈ ਵੀ ਗਰੀਬ ਪਰਿਵਾਰ ਦੀ ਔਰਤ ਜਾਂ ਲੜਕੀ, ਵਿਧਵਾ ਜਾਂ ਤਲਾਕਸ਼ੁਦਾ ਔਰਤ ਇਸ ਵਿਸ਼ੇਸ਼ ਸਿਖਲਾਈ ਕੋਰਸ ਵਿੱਚ ਦਾਖਲਾ ਲੈ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਲਾਈ, ਕਢਾਈ, ਕਟਾਈ ਅਤੇ ਬਿਊਟੀ ਪਾਰਲਰ ਦੇ ਕੋਰਸਾਂ ਦਾ ਸਮਾਂ 6 ਮਹੀਨੇ ਦਾ ਹੈ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਅਤੇ ਔਰਤਾਂ ਲਈ ਇਹ ਕੋਰਸ ਬਿਲਕੁਲ ਮੁਫ਼ਤ ਹੈ। ਸ਼੍ਰੀਮਤੀ ਪ੍ਰਕਾਸ਼ ਕੌਰ ਨਾਰੂ ਨੇ ਕਿਹਾ ਕਿ ਕੋਰਸ ਖਤਮ ਹੋਣ ਉਪਰੰਤ ਸੰਸਥਾ ਵਲੋਂ ਸਰਟੀਫਿਕੇਟ ਦੇ ਨਾਲ ਨਵੀਂ ਸਿਲਾਈ ਮਸ਼ੀਨ ਅਤੇ ਬਿਊਟੀ ਪਾਰਲਰ ਦਾ ਕੋਰਸ ਪਾਸ ਕਰਨ ਵਾਲੀਆਂ ਔਰਤਾਂ ਤੇ ਲੜਕੀਆਂ ਨੂੰ ਬਿਊਟੀ ਪਾਰਲਰ ਦੀ ਕਿੱਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮਕਸਦ ਹੈ ਕਿ ਔਰਤਾਂ ਆਪਣੇ ਪੈਰਾਂ ਉਪਰ ਖੜ੍ਹੀਆਂ ਹੋਣ ਅਤੇ ਹੁਨਰਮੰਦ ਬਣ ਕੇ ਉਹ ਆਰਥਿਕ ਪੱਖੋਂ ਆਤਮ ਨਿਰਭਰ ਬਣਨ।
ਸ਼੍ਰੀਮਤੀ ਪ੍ਰਕਾਸ਼ ਕੌਰ ਨਾਰੂ ਨੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਦਾਨੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਨੇਕ ਕਾਰਜ ਵਿੱਚ ਆਲ ਇੰਡੀਆ ਵੂਮੈਨ ਕਾਨਫਰੰਸ ਦਾ ਸਾਥ ਦੇਣ ਅਤੇ ਇਸ ਕੋਰਸ ਨੂੰ ਕਰਾਉਣ ਵਿੱਚ ਆਪਣਾ ਸਹਿਯੋਗ ਵੀ ਦੇਣ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements