Gurdaspur 12 February ( Ashwani) :-
ਪੰਜਾਬਣ ਮੁਟਿਆਰਾਂ ਦਾ ਨਿਰੋਲ ਸਾਂਫ-ਸੁਥਰਾ ਤੇ ਵਿੱਲਖਣ ਵਿਰਾਸਤੀ ਮੁਕਾਬਲਾ 2020 ਦੀ ਸਮੁੱਚੀ ਜਾਣਕਾਰੀ ਦੇਂਦੇ ਹੋਏ ਮੇਲੇ ਦੇ ਮੁੱਖ ਪ੍ਰਬੰਧਕ ਤੇ ਭੰਗੜਾ ਕੋਚ ਜੈਕਬ ਤੇਜਾ ਕਿਹਾ। ਕਿ ਮੁਕਾਬਲਿਆਂ ਦਾ ਸਰਤਾਜ ਮੁਕਾਬਲਾ “ਸੁਨੱਖੀ ਪੰਜਾਬਣ ਮੁਟਿਆਰ ” ਤਰੀਕ 28 ਫਰਵਰੀ ਰਾਮ ਸਿੰਘ ਦੱਤ ਹਾਲ,ਬੱਸ ਸਟੈਂਡ ਦੇ ਪਿਛਲੇ ਪਾਸੇ,ਖਾਲਸਾ ਸਕੂਲ ਵਾਲੀ ਗਲੀ, ਗੁਰਦਾਸਪੁਰ ਵਿਖੇ ਕਰਵਾਉਣ ਜਾ ਰਹੇ ਹਾਂ।ਇਸ ਮੁਕਾਬਲੇ ਵਿੱਚ ਪੰਜਾਬ ਅਤੇ ਦੇਸ਼ਾ ਵਿਦੇਸ਼ਾਂ ਵਿਚ ਵੱਸਣ ਵਾਲੀਆਂ ਪੰਜਾਬਣਾਂ ਨੂੰ ਖੁਲਾ ਸੱਦਾ ਹੈ। ਇਸ ਫੈਸਟੀਵਲ ਦੀ ਕੋਈ ਵੀ ਐਟਰੀ ਫੀਸ ਨਹੀਂ ਹੈ।ਮੁਕਾਬਲੇ ਦੇ ਤਿੰਨ ਗੇੜ ਹੋਣਗੇ। ਪਹਿਲੇ ਗੇੜ ਵਿੱਚ ਮੁਟਿਆਰ ਗੀਤ ” ਵੇ ਮੈਂ ਤੇਰੇ ਲੜ ਲੱਗੀਆਂ ” ਇਸ ਗੀਤ ਉੱਤੇ ਨਾਚ ਕਲਾ ਦੀ ਪੇਸ਼ਕਾਰੀ ਕਰਨੀ ਹੋਵੇਗੀ।ਪਹਿਲਾ ਗੀਤ ਪਾਸ ਕਰਨ ਤੇ ਹੀ ਮੁਟਿਆਰ ਦੂਜੇ ਗੀਤ ਤੇ ਨਾਚ ਕਰੇਗੀ।ਦੂਜਾ ਪੰਜਾਬੀ ਗੀਤ ਮੁਟਿਆਰ ਦੀ ਪਸੰਦ ਦਾ ਹੋਵੇਗਾ।
ਮੁਟਿਆਰ ਆਪਣੇ ਗੀਤ ਦੀ ਆਡੀਓ ਸੀ.ਡੀ ਤੇ ਪੈੱਨ ਡਰਾਈਵ ਦੋਵੇ ਨਾਲ ਲੈ ਕੇ ਆਵੇ।
ਦੂਜੇ ਗੇੜ ਵਿੱਚ ਮੁਟਿਆਰ ਨੂੰ ਸੱਭਿਆਚਾਰ ਤੇ ਲੋਕ-ਕਲਾਵਾਂ ਨਾਲ ਜੁੜੇ ਕੋਈ ਇਕ ਜਾਂ ਦੋ ਸਵਾਲ ਪੁੱਛੇ ਜਾਣਗੇ।
ਤੀਜੇ ਗੇੜ ਵਿੱਚ ਮੁਟਿਆਰ ਕੋਲੋਂ ਘਰ ਦਾ ਘਰੇਲੂ ਕੰਮ ਕਾਜ ਕਰਵਾ ਕੇ ਦੇਖਿਆ ਜਾਵੇਗਾ।
ਜਿਵੇਂ ਕਿ ਛੱਜ ਨਾਲ ਦਾਣੇ ਛੱਟਣੇ, ਜਵਾਰ ਦਾ ਆਟਾ ਗੁੰਨਣਾ ਚੱਕੀ ਤੇ ਦਾਣੇ ਪੀਹਣੇ, ਆਦਿ।
ਇਸ ਮੁਕਾਬਲੇ ਵਿੱਚ 16 ਤੋਂ 32 ਸਾਲ ਦੇ ਵਿਚਕਾਰ ਦੀ ਉਮਰ ਤੱਕ ਦੀ ਕੋਈ ਵੀ ਮੁਟਿਆਰ ਭਾਗ ਲੈ ਸਕਦੀ ਹੈ।
ਪਹਿਲੇ ਸਥਾਨ ਵਾਲੀ ਤੇ ਆਉਣ ਵਾਲੀ ਮੁਟਿਆਰ ਨੂੰ ਸੱਗੀ ਫੁੱਲ, ਸ਼ਗਨ ਅਤੇ ਟਰਾਫੀ, ਦੂਸਰੇ ਸਥਾਨ ਵਾਲੀ ਨੂੰ ਬੁਗਤੀਆਂ, ਸ਼ਗਨ ਅਤੇ ਟਰਾਫੀ, ਤੀਜੇ ਸਥਾਨ ਵਾਲੀ ਨੂੰ ਟਿੱਕਾ, ਸ਼ਗਨ ਅਤੇ ਟਰਾਫੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਖਿਤਾਬ ਜਿਵੇਂ ਕਿ ਲੰਮ ਸਲੰਮੀ ਨਾਰ , ਨਸ਼ੀਲੇ ਨੈਣ, ਗਿੱਧਿਆਂ ਦੀ ਮੇਲਣ, ਮੋਰਨੀ ਵਰਗੀ ਧੌਣ, ਸੂਝਵਾਨ ਮੁਟਿਆਰ, ਮੜ੍ਹਕ ਨਾਲ ਤੁਰਨਾ, ਸੋਹਣਾ ਪੰਜਾਬੀ ਪਹਿਰਾਵਾ, ਹਾਸਿਆਂ ਦੀ ਰਾਣੀ, ਸੱਪਣੀ ਵਰਗੀ ਗੁੱਤ, ਮੁੱਖੜਾ ਚੰਨ ਵਰਗਾ,ਮਲੂਕੜੀ ਜਿਹੀ ਮੁਟਿਆਰ, ਸੋਹਣੇ ਗਹਿਣੇ, ਮਿੱਠੜੇ ਬੋਲ, ਮਿਲੇਪੜੀ ਮੁਟਿਆਰ, ਨੰਨੀ ਕਰੂੰਬਲ, ਨਿਰੋਲ ਪਿੜ ਪੇਸ਼ਕਾਰੀ ਦੇ ਖਿਤਾਬ ਦਿੱਤੇ ਜਾਣਗੇ।ਹਰ ਮੁਟਿਆਰ ਨੂੰ ਟਰਾਫੀ ਤੇ ਸਰਟੀਫਿਕੇਟ ਦਿੱਤਾ ਜਾਵੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp