ਬਟਾਲਾ , 12 ਫਰਵਰੀ (ਸੰਜੀਵ ਨਈਅਰ , ਸ਼ਰਮਾ ) ਪੰਜਾਬ ਵਿਚ ਇਕ ਵਾਰ ਫਿਰ ਅੱਤਵਾਦ ਜਨਮ ਲੈ ਰਿਹਾ ਹੈ ਇਹ ਗੱਲ ਸ਼ਿਵ ਸੈਨਾ ਸ਼ਿਵ ਸੈਨਾ ਭਾਰਤ ਦੇ ਪੰਜਾਬ ਉਪ ਪ੍ਰਧਾਨ ਅੰਕਿਤ ਅਗਰਵਾਲ ਨੇ ਜਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ‘ ਚ ਸ਼ਿਵ ਸੈਨਾ ਹਿੰਦੁਸਤਾਨ ਦੇ ਨੇਤਾ ਹਨੀ ਮਹਾਜਨ ‘ ਤੇ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤਾ ਹਮਲਾ ਅਤਿਨਿੰਦਣਯੋਗ ਹੈ ਸ਼ਿਵ ਸੈਨਾ ਭਾਰਤ ਦੇ ਪੰਜਾਬ ਉਪ ਪ੍ਰਧਾਨ ਅੰਕਿਤ ਅਗਰਵਾਲ ਨੇ ਕਿਹਾ ਕਿ ਇਸ ਹਮਲੇ ‘ ਚ ਜਿੱਥੇ ਹਨੀ ਮਹਾਜਨ ਗੰਭੀਰ ਜ਼ਖ਼ਮੀ ਹੋਏ ਉਥੇ ਉਨ੍ਹਾਂ ਦੇ ਇੱਕ ਸਾਥੀ ਦੀ ਮੌਤ ਵੀ ਹੋਈ ਜਿਸ ਦਾ ਉਨ੍ਹਾਂ ਨੂੰ ਬੇਹੱਦ ਦੁਖ ਹੈ ।
ਉਨ੍ਹਾਂ ਨੇ ਜਿਲ੍ਹਾ ਗੁਰਦਾਸਪੁਰ ਅਤੇ ਖਾਸ ਕਰਕੇ ਬਟਾਲਾ ਅੰਦਰ ਬੀਤੇ ਦਿਨਾਂ ‘ ਚ ਕੁੱਝ ਵਾਪਰੀਆਂ ਘਟਨਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸ਼ਰੇਆਮ ਕਤਲ ਅਤੇ ਗੋਲੀ ਕਾਂਡ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਲੱਗਦਾ ਹੈ ਕਿ ਪੰਜਾਬ ਅੰਦਰ ਅੱਤਵਾਦ ਫਿਰ ਤੋਂ ਪੈਰ ਪਸਾਰ ਰਿਹਾ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਤਾਂ ਜੋ ਪੰਜਾਬ ਨੂੰ ਉਹ ਪੁਰਾਣੇ ਦਹਿਸ਼ਤ ਦੇ ਦਿਨ ਨਾ ਦੇਖਣੇ ਪੈਣ । ਅੰਕਿਤ ਅਗਰਵਾਲ ਨੇ ਕਿਹਾ ਕਿ ਹਿੰਦੂ ਲੀਡਰਾਂ ਅਤੇ ਸ਼ਿਵ ਸੈਨਿਕਾਂ ਨੂੰ ਲਗਾਤਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਜਿਲ੍ਹਾ ਗੁਰਦਾਸਪੁਰ ਵਿੱਚ ਵੀ ਸ਼ਿਵ ਸੈਨਾ ਦੇ ਸੀਨੀਅਰ ਆਗੂ ਹਰਵਿੰਦਰ ਸੋਨੀ ਨੂੰ ਗੋਲੀਆਂ ਲੱਗੀਆਂ ਸਨ ਅਤੇ ਉਸ ਵੇਲੇ ਵੀ ਸਰਕਾਰ ਸ਼ਿਵ ਸੈਨਿਕਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਲੈ ਰਹੀ ਸੀ ਪ੍ਰੰਤੂ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਸ਼ਿਵ ਸੈਨਿਕ ਆਪਣੀ ਰਾਖੀ ਨਹੀਂ ਕਰ ਸਕੇ । ਅੰਕਿਤ ਅਗਰਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ . ਜੀ . ਪੀ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਸ਼ਿਵ ਸੈਨਿਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ।ਅੰਕਿਤ ਅਗਰਵਾਲ ਨੇ ਕਿਹਾ ਕੀ ਪੰਜਾਬ ਦਾ ਮਾਹੌਲ ਨੂੰ ਦੁਬਾਰਾ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ ਸ਼ਿਵ ਸੈਨਾ ਭਾਰਤ ਉਸ ਲਈ ਹਮੇਸ਼ਾ ਤਿਆਰ ਹੈ
EDITOR
CANADIAN DOABA TIMES
Email: editor@doabatimes.com
Mob:. 98146-40032 whtsapp