ਵਿਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਵਿੱਚ ਸਿਗਰਟ, ਬੀੜੀ, ਤੰਬਾਕੂ ਵੇਚਣ ਜਾਂ ਪੀਣ ਤੇ ਪੂਰੀ ਤਰ੍ਹਾਂ ਪਬੰਦੀ ਹੈ ਡਾਕਟਰ ਵਨੀਤ
ਪਠਾਨਕੋਟ 12 ਫਰਵਰੀ (RAJAN, AVINASH, NYYAR) ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਿੰਦੁ ਗੁਪਤਾ ਦੇ ਨਿਰਦੇਸ਼ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਟੈਪੁ ਸਟੈਂਡ ਅਤੇ ਆਸ ਪਾਸ ਲੋਕਾਂ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਪੋਸਟਰ ਰਾਹੀਂ ਤੰਬਾਕੂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਪੋਸਟਰ ਵੰਡੇ।
ਜ਼ਿਲਾ ਪ੍ਰੋਗਰਾਮ ਅਫਸਰ ਡਾਕਟਰ ਬੱਲ ਨੇ ਦੱਸਿਆ ਕਿ ਕੋਟਿਪਾ ਐਕਟ ਦੀ ਧਾਰਾ 4 ਦੇ ਮੁਤਾਬਿਕ ਕਿਸੇ ਵੀ ਪਬਲਿਕ ਸਥਾਨ ਤੇ ਤੰਬਾਕੂ ਨੋਸ਼ੀ ਕਰਨ ਵਾਲੇ ਨੂੰ 200 ਰ ਜੁਰਮਾਨਾ ਕੀਤਾ ਜਾਂਦਾ ਹੈ। ਵਿਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਵਿੱਚ ਸਿਗਰਟ ਬੀੜੀ ਆਦਿ ਵੇਚਣ ਅਤੇ ਪੀਣ ਤੇ ਪੂਰੀ ਤਰ੍ਹਾਂ ਪਬੰਦੀ ਹੈ।ਕੋਟਪਾ ਐਕਟ 2003 ਅਨੁਸਾਰ ਕੋਈ ਵੀ ਦੁਕਾਨਦਾਰ ਖਾਣ ਪੀਣ ਵਾਲੀਆਂ ਵਸਤੂਆਂ ਦੇ ਨਾਲ ਨਾਲ ਤੰਬਾਕੂ ਪ੍ਰਡੈਕਟ ਨਹੀਂ ਵੇਚ ਸਕਦੇ।18 ਸਾਲ ਤੋਂ ਘੱਟ ਉ।ਮਰ ਦੇ ਲੋਕ ਨਾ ਤਾਂ ਸਿਗਰਟ ਬੀੜੀ ਤੰਬਾਕੂ ਵੇਚ ਸਕਦੇ ਹਨ ਅਤੇ ਨਾ ਹੀ ਖ਼ਰੀਦ ਸਕਦੇ ਹਨ। ਤੰਬਾਕੂ ਪ੍ਰਡੈਕਟ ਦੇ ਸੇਵਨ ਨਾਲ ਕੈਂਸਰ, ਟੀਬੀ, ਫੇਫੜਿਆਂ ਦੀ ਬੀਮਾਰੀ,ਸਾਹ ਦੀਆਂ ਬੀਮਾਰੀਆਂ ਆਦਿ ਖਤਰਨਾਕ ਸਾਬਤ ਹੋ ਰਹੀ ਆ ਹਨ।ਇਕ ਚਿੰਤਾ ਦਾ ਵਿਸ਼ਾ ਹੈ। ਟੀਮ ਵਿਚ ਗੁਲਾਬ ਸਿੰਘ, ਕੁਲਦੀਪ ਸਿੰਘ ਅਤੇ ਯੁਧਵੀਰ ਸ਼੍ਰੇਣੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements