DOABA TIMES : ਹਨੀ ਮਹਾਜਨ ਤੇ ਜਾਨਲੇਵਾ ਹਮਲੇ ਦੇ ਵਿਰੋਧ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਵਲੋਂ ਖਾਲਿਸਤਾਨ ਦਾ ਪੁਤਲਾ ਸਾੜਿਆ ਗਿਆ 

ਬਟਾਲਾ, 12ਫਰਵਰੀ ( ਸ਼ਰਮਾ, ਸੰਜੀਵ)
ਅੱਜ ਸ਼ਿਵ ਸੈਨਾ ਬਾਲ ਠਾਕਰੇ ਵਲੋਂ ਨਹਿਰੂ ਗੇਟ ਵਿੱਚ ਇਕ ਵਿਸ਼ਾਲ ਰੋਸ਼ ਧਰਨਾ ਅਤੇ ਖਾਲਿਸਤਾਨ ਦਾ ਪੁਤਲਾ ਸ਼ਿਵ ਸੈਨਾ ਦੇ ਸੈਂਕੜੇ ਪਾਰਟੀ ਵਰਕਰਾਂ  ਨੇ ਪੰਜਾਬ ਉਪ ਪ੍ਰਧਾਨ ਰਮੇਸ਼ ਨਈਅਰ ਦੀ ਅਗਵਾਈ ਵਿੱਚ ਸਾੜਿਆ ਗਿਆ ਅਤੇ ਨਾਲ ਹੀ ਰਮੇਸ਼ ਨਈਅਰ ਨੇ ਕਿਹਾ ਜੇਕਰ ਕੈਪਟਨ ਸਰਕਾਰ ਇਹ ਸਬ ਜੋ ਕੁਛ ਪੰਜਾਬ ਵਿੱਚ ਅੱਤਵਾਦ ਦੋਬਾਰਾ ਪੈਰ ਪਸਾਰ ਰਿਹਾ ਹੈ ਇਹ ਸਬ ਕੈਪਟਨ ਸਰਕਾਰ ਦੀ ਸ਼ਹਿ ਤੇ ਹੋ ਰਿਹਾ ਅਤੇ ਜਦ ਵੀ ਹਤਿਆਵਾ ਹੁੰਦੀਆ ਹਨ ਹਿੰਦੂ ਨੇਤਾਵਾਂ ਦੀਆ ਹੁੰਦੀਆ ਹਨ ਜੇਕਰ ਕੈਪਟਨ ਸਰਕਾਰ ਹਿੰਦੂ ਦੀ ਕੁਰਬਾਨੀ ਲੈ ਕੇ ਪੰਜਾਬ ਵਿੱਚ ਸ਼ਾਂਤੀ ਚਾਹੁੰਦੀ ਹੈ ਤਾਂ ਸ਼ਿਵ ਸੈਨਾ ਆਪਣੇ ਸੈਂਕੜੇ ਸ਼ਿਵ ਸੈਨਿਕ ਕੁਰਬਾਨ ਕਰਦੀ ਹੈ
ਪੰਜਾਬ ਵਿੱਚ ਅਮਨ ਸ਼ਾਂਤੀ ਲਿਆਉਣ ਲਈ ਅਤੇ ਨਾਲ ਹੀ ਨਈਅਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਹਾਲ ਰਿਹਾ ਕੈਪਟਨ ਸਰਕਾਰ ਦਾ ਤਾ ਪੰਜਾਬ ਵਿੱਚ ਅੱਤਵਾਦੀ ਇਕ ਵਾਰੀ ਫ਼ੇਰ ਬਸਾਂ ਵਿੱਚ ਹਿੰਦੂਆਂ ਨੂੰ ਚੁਣ ਚੁਣ ਕੇ ਮਾਰਨ ਗੇ ਅਤੇ ਸ਼ਿਵ ਸੈਨਾ ਇਹ ਬਰਦਾਸ਼ ਨਹੀਂ ਕਰੇਗੀ ਅਤੇ ਉਸ ਕਾਲੇ ਦੌਰ ਵਿੱਚ ਸ਼ਿਵ ਸੈਨਾ ਹੀ ਅੱਗੇ ਆਈ ਸੀ ਤੇ ਹੁਣ ਵੀ ਸ਼ਿਵ ਸੈਨਾ ਹਰ ਕੁਰਬਾਨੀ ਲਈ ਤਿਆਰ ਹੈ ਨਈਅਰ ਨੇ ਕਿਹਾ ਕੈਪਟਨ ਸਰਕਾਰ ਨੇ ਸਬ ਤੋਹ ਪਹਿਲਾ ਆਪਣੀ ਸਰਕਾਰ ਵਿੱਚ ਹਿੰਦੂ ਨੇਤਾਵਾ ਦੀ ਸੁਰੱਖਿਆ ਵਾਪਿਸ ਲੈ ਕੇ ਖਾਲਿਸਤਾਨੀਆਂ ਨੂੰ ਖੁਸ਼ ਕਰਨ ਲਈ ਹਿੰਦੂ ਨੇਤਾਵਾ ਦੀ ਸੁਰੱਖਿਆ ਵਾਪਿਸ ਲਈ ਅਤੇ ਖਾਲਿਸਤਾਨੀ ਨੂੰ ਇਸ ਨਾਲ ਹੋਰ ਬੱਲ ਮਿਲੀਆਂ ਨਈਅਰ ਨੇ ਕਿਹਾ ਸ਼ਿਵ ਸੈਨਾ ਬਾਲ ਠਾਕਰੇ ਜੋ ਕਿ ਹਿੰਦੂਆਂ ਦੀ ਰੱਖਿਆ ਕਰਨ ਲਈ ਹਮੇਸ਼ਾ ਤਿਆਰ ਹੈ
ਨਾਲ ਹੀ ਨਈਅਰ ਨੇ ਕਿਹਾ ਕਿ ਪੰਜਾਬ ਵਿੱਚ ਖਾਲਿਸਤਾਨੀ ਅਤੇ ਕਸ਼ਮੀਰੀ ਅੱਤਵਾਦੀ ਦੀ ਆਪਸੀ ਸਹਿਮਤੀ ਨਾਲ ਪੰਜਾਬ ਵਿੱਚ ਦੁਬਾਰਾ ਅੱਤਵਾਦ ਦੀ ਨਿਸ਼ਾਨੀ ਹੈ ਪੁਲਿਸ ਪ੍ਰਸ਼ਾਸ਼ਨ ਨੂੰ ਕਈ ਵਾਰੀ ਦੱਸਿਆ ਗਿਆ ਹੈ ਕਿ ਬਟਾਲਾ ਵਿੱਚ ਕਸ਼ਮੀਰੀਆਂ ਵਲੋਂ ਵੱਡੇ ਪੱਧਰ ਤੇ ਸ਼ਹਿਰ ਵਿੱਚ ਦੁਕਾਨਾਂ ਅਤੇ ਕੋਠੀਆਂ ਲੈ ਕੇ ਕੰਮ ਕੀਤਾ ਜਾ ਰਿਹਾ ਹੈ ਜਿਸਨੂੰ ਉਹਨਾਂ ਆਕਾ ਵਲੋਂ ਫੁਲ ਹਿਮਾਇਤ ਹੈ ਜੇਕਰ ਇਹਨਾਂ ਵਲੋਂ ਸ਼ਹਿਰ ਵਿੱਚ ਕਿਸੇ ਵੱਡੀ ਵਾਰਦਾਤ ਕੀਤੀ ਜਾਂਦੀ ਹੈ ਤਾ ਇਸ ਦੀ ਜਿੰਮੇਦਾਰੀ ਪ੍ਰਸ਼ਾਸ਼ਨ ਦੀ ਹੋਵੇਗੀ ਇਸ ਮੌਕੇ ਵਿੱਕੀ ਤ੍ਰੇਹਨ, ਸ਼ਮੀ ਨਈਅਰ, ਪ੍ਰੇਮ ਕੁਮਾਰ, ਬਾਬਾ, ਸੰਜੀਵ ਕੁਮਾਰ ਚੀਨੀ, ਹੰਸਾ ਸਿੰਘ ਗਿੱਲ, ਅਖਿਲ ਮਲਹੋਤਰਾ, ਪ੍ਰਬਜੋਤ, ਤਰੁਣ ਸ਼ਰਮਾ, ਪ੍ਰੀਤਮ ਸਿੰਘ, ਮਨੋਹਰ ਲਾਲ, ਕਰਮ ਸਿੰਘ, ਬੱਬਲੀ, ਲਾਡੀ, ਹਰਮਨ, ਅਮਨ ਗਿੱਲ, ਮੰਗਾ, ਗੋਰਾ, ਚੰਦੁ ਵਰਮਾ, ਗੌਰਵ, ਲਾਲ, ਰਾਣਾ, ਦਵਿੰਦਰ ਸਿੰਘ, ਹਰਜੋਤ, ਨਿਮਾ, ਸ਼ਾਮੂ ਪ੍ਰਧਾਨ, ਸਨੇਹਾ ਪ੍ਰਧਾਨ, ਆਸ਼ਾ ਰਾਣੀ, ਗੋਬਿੰਦ , ਸੁੱਖਾ, ਪ੍ਰਦੀਪ, ਪਰਮਿੰਦਰ ਆਦਿ ਸ਼ਾਮਿਲ ਹੋ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply