ਪੰਚਾਇਤੀ ਅਫਸਰਾਂ, ਪੰਚਾਇਤਾਂ ਨਾਲ ਕੀਤੀ ਬੈਠਕ
ਹੁਸ਼ਿਆਰਪੁਰ (ADESH) ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਬੀਤੇ ਦਿਨੀਂ ਮਾਹਿਲਪੁਰ ਪੰਚਾਇਤੀ ਦਫਤਰ ਵਿਖੇ ਬੀਡੀਪੀਓ, ਜੇ.ਈ., ਪੰਚਾਇਤ ਸੈਕਟਰੀ, ਪਿੰਡਾਂ ਦੀਆਂ ਪੰਚਾਇਤਾਂ, ਸਰਪੰਚਾਂ, ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਮੈਂਬਰ/ਚੇਅਰਮੈਨਾਂ ਅਤੇ ਹੋਰ ਨਾਮਵਰ ਸ਼ਖਸੀਅਤਾਂ ਨਾਲ ਇੱਕ ਬੈਠਕ ਕੀਤੀ। ਇਸ ਬੈਠਕ ਤਹਿਤ ਚਰਚਾ ਕਰਦਿਆਂ ਡਾ. ਰਾਜ ਨੇ ਦੱਸਿਆ ਕਿ ਚੱਬੇਵਾਲ ਹਲਕੇ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ 30 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਉਹਨਾਂ ਨੇ ਬੈਠਕ ਵਿੱਚ ਪਿੰਡਾਂ ਵਿੱਚ ਸੰਪੂਰਣ ਹੋ ਚੁੱਕੇ ਵਿਕਾਸ ਦੇ ਕੰਮਾਂ ਦੀ ਫੀਡਬੈਕ ਲਈ ਅਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ।
ਇਸ ਸਮੇਂ ਪਿੰਡਾਂ ਵਿੱਚ ਚੱਲ ਰਹੇ ਵੱਖ-ਵੱਖ ਕੰਮਾਂ ਵਿੱਚ ਆ ਰਹੀਆਂ ਕੋਈ ਵੀ ਅੜਚਨਾਂ ਜਾਂ ਉਹਨਾਂ ਨੂੰ ਪੂਰਾ ਕਰਣ ਵਿੱਚ ਹੋ ਰਹੀ ਦੇਰੀ ਦੇ ਕਾਰਣਾ ਦਾ ਵੇਰਵਾ ਲੈ ਕੇ ਡਾ. ਰਾਜ ਨੇ ਉਹਨਾਂ ਕੰਮਾਂ ਨੂੰ ਜਲਦ ਨੇਪਰੇ ਚਾੜਨ ਦੇ ਲਈ ਵਾਜਿਬ ਕਦਮ ਚੁੱਕੇ ਅਤੇ ਨਿਰਦੇਸ਼ ਦਿੱਤੇ। ਇਸ ਮੌਕੇ ਤੇ ਹਾਜ਼ਰ ਸ਼ਖਸ਼ੀਅਤਾਂ ਨੂੰ ਡਾ. ਰਾਜ ਨੇ ਜਾਣਕਾਰੀ ਦਿੱਤੀ ਕਿ ਪਿੰਡਾਂ ਦੀ ਬਿਹਤਰੀ ਲਈ ਹੋਣ ਵਾਲੇ ਕੰਮਾਂ ਲਈ ਸਰਕਾਰ ਵਲੋਂ 30 ਕਰੋੜ ਦੇ ਹੋਰ ਫੰਡ ਜਾਰੀ ਕੀਤੇ ਗਏ ਹਨ। ਇਸ ਲਈ ਉਹਨਾਂ ਨੇ ਕਿਹਾ ਕਿ ਪੰਚਾਇਤਾਂ ਅਤੇ ਅਧਿਕਾਰੀ ਆਪਣੇ ਖੇਤਰ ਵਿੱਚ ਹੋਣ ਵਾਲੇ ਕੰਮਾਂ ਬਾਰੇ ਉਹਨਾਂ ਨਾਲ ਸਲਾਹ-ਮਸ਼ਵਿਰਾ ਕਰ ਆਪਣੇ ਕੰਮ ਪ੍ਰਵਾਨ ਕਰਵਾਉਣ। ਉਹਨਾਂ ਕਿਹਾ ਕਿ ਉਹ ਆਪਣੇ ਪਿੰਡਾਂ ਨੂੰ ਵਿਕਸਿਤ ਅਤੇ ਹਰ ਸੁਵਿਧਾ ਨਾਲ ਪੂਰਣ ਵੇਖਣਾ ਚਾਹੁੰਦੇ ਹਨ ਅਤੇ ਇਸ ਲਈ ਆਪਣੇ ਸਾਰੇ ਸਾਥੀਆਂ ਦਾ ਸਾਥ ਅਤੇ ਯੋਗਦਾਨ ਚਾਹੁੰਦੇ ਹਨ। ਇਸ ਮੌਕੇ ਤੇ ਉਹਨਾਂ ਨੇ ਆਪਣੇ ਵਲੋਂ ਹਰ ਕੋਸ਼ਿਸ਼ ਕੀਤੇ ਜਾਣ ਅਤੇ ਹਲਕਾ ਚੱਬੇਵਾਲ ਦੇ ਚਹੁੰਪੱਖੀ ਵਿਕਾਸ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ। ਇਸ ਮੌਕੇ ਤੇ ਭਾਰਤੀ ਪ੍ਰਵਾਸੀ ਕਮਿਸ਼ਨ ਦੇ ਮੈਂਬਰ ਦਲਜੀਤ ਸਿੰਘ ਸਹੋਤਾ, ਜਸਵਿੰਦਰ ਸਿੰਘ ਜਿਲਾ ਪਰਿਸ਼ਦ ਮੈਂਬਰ, ਦਲਵੀਰ ਸਿੰਘ ਲਕਸੀਹਾ, ਸਰਪੰਚ ਬੰਟੀ ਮੈਲੀ, ਹਰਜਿੰਦਰ ਕੌਰ ਕੋਟ, ਬਲਜੀਤ ਸਿੰਘ ਪ੍ਰਧਾਨ, ਰਾਣਾ ਬਡਿਆਲ, ਗਾਇਕ ਬੂਟਾ ਮੁਹੰਮਦ, ਗੁਰਮੇਲ ਘੁਮਿਆਲਾ, ਸੁਰਜੀਤ ਸਿੰਘ ਸਰਪੰਚ ਬਹਿਬਲਪੁਰ, ਰੋਸ਼ਨ ਮਾਹਿਲਪੁਰ ਆਦਿ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp