* ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬੇਵਫਾ ਪਤਨੀ ਤੇ ਕੀਤੀ ਕਾਰਵਾਈ ਦੀ ਮੰਗ
ਜਲੰਧਰ – (ਸੰਦੀਪ ਸਿੰਘ ਵਿਰਦੀ ) ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮਨਿੰਦਰ ਸਿੰਘ ਵਾਸੀ ਮੁਹੱਲਾ ਪ੍ਰਭਾਤ ਨਗਰ ਜਲੰਧਰ ਨੇ ਦੱਸਿਆ ਉਸ ਦਾ ਲੜਕਾ ਮਨਜੋਤ ਸਿੰਘ ਜੋ ਕਿ ਕੈਨੇਡਾ ਵਿਚ ਪੀ ਆਰ ਆਰ ਸੀ । ਅਕਤੂਬਰ 2018 ਵਿੱਚ ਉਸ ਦਾ ਵਿਆਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਿਹਾਲਾ ਬਾਸੀ ਸੰਦੀਪ ਕੌਰ ਪੁੱਤਰੀ ਅਮਰਜੀਤ ਸਿੰਘ ਨਾਲ ਹੋਇਆ । ਮੇਰੇ ਲੜਕੇ ਨੇ ਸੰਦੀਪ ਕੌਰ ਨੂੰ ਕੈਨੇਡਾ ਸੱਦਣ ਲਈ ਅਪਲਾਈ ਕੀਤਾ ਹੋਇਆ ਸੀ । ਉਸ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਪਰੰਤੂ ਇਸ ਗੱਲ ਬਾਰੇ ਉਸ ਨੇ ਮੇਰੇ ਲੜਕੇ ਨੂੰ ਨਹੀਂ ਦੱਸਿਆ । ਸੰਦੀਪ ਕੌਰ ਦਾ ਵਿਆਹ ਤੋਂ ਪਹਿਲਾਂ ਹੀ ਕਿਸੇ ਲੜਕੇ ਨਾਲ ਪ੍ਰੇਮ ਸਬੰਧ ਸਨ , ਜੋ ਕਿ ਕੈਨੇਡਾ ਵਿੱਚ ਹੀ ਰਹਿੰਦਾ ਹੈ ।
ਉਹ ਸਿੱਧਾ ਉਸ ਕੋਲ ਜਾ ਕੇ ਰਹਿਣ ਲੱਗੀ । ਇਸ ਬਾਰੇ ਜਦੋਂ ਮੇਰੇ ਲੜਕੇ ਨੂੰ ਪਤਾ ਚੱਲਿਆ ਤਾਂ ਉਸ ਨੇ ਆਪਣੇ ਦੋਸਤਾਂ ਨਾਲ ਫੋਨ ਤੇ ਆਪਣੀ ਪਤਨੀ ਦੇ ਧੋਖਾ ਦੇਣ ਬਾਰੇ ਗੱਲਬਾਤ ਦੱਸੀ । ਉਸ ਦੇ ਦੋਸਤਾਂ ਮਿੱਤਰਾਂ ਨੇ ਉਸ ਨੂੰ ਬਹੁਤ ਸਮਝਾਇਆ । ਤੂੰ ਉਹ ਆਪਣੀ ਪਤਨੀ ਦੀ ਬੇਵਫਾਈ ਨੂੰ ਬਰਦਾਸ਼ ਨਹੀਂ ਕਰ ਸਕਿਆ । ਜਨਵਰੀ 23 ਨੂੰ ਉਸ ਨੇ ਵੈਸਟ ਮਨਿਸਟਰ ਕਿੰਗ ਪ੍ਰੋ ਪੁਲ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ । ਮੌਕੇ ਤੇ ਇੱਕ ਚਸ਼ਮਦੀਪ ਗਵਾਹ ਨੇ ਉਸ ਨੂੰ ਛਲਾਂਗ ਮਾਰਦੇ ਹੋਏ ਦੇਖਿਆ ।ਜਿਸ ਨੇ ਸਥਾਨਕ ਪੁਲਿਸ ਨੂੰ ਵੀ ਸੂਚਿਤ ਕੀਤਾ ।
ਕੈਨੇਡਾ ਪੁਲਸ ਨੂੰ ਅਜੇ ਤੱਕ ਮੇਰੇ ਲੜਕੇ ਦੀ ਮ੍ਰਿਤਕ ਦੇਹ ਨਹੀਂ ਮਿਲੀ । ਅਸੀਂ ਸਾਰੇ ਰਿਸ਼ਤੇਦਾਰ ਆਪਣੇ ਬੇਟੇ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰ ਰਹੇ ਹਾਂ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕਰ ਸਕੀਏ ।
ਮ੍ਰਿਤਕ ਮਨਜੋਤ ਸਿੰਘ ਦੇ ਪਿਤਾ ਮਨਿੰਦਰ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੈਨੇਡਾ ਪੁਲਿਸ ਨਾਲ ਰਾਬਤਾ ਕਾਇਮ ਕਰਕੇ ਸੰਦੀਪ ਕੌਰ ਜਿਸ ਨੇ ਮੇਰੇ ਲੜਕੇ ਨਾਲ ਧੋਖਾ ਕੀਤਾ ਹੈ , ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ । ਅਤੇ ਮੈਨੂੰ ਮੇਰੇ ਲੜਕੇ ਦੀ ਬਾਡੀ ਜਲਦ ਤੋਂ ਜਲਦ ਭਾਰਤ ਪਹੁੰਚਾਈ ਜਾਵੇ ਤਾਂ ਅਸੀਂ ਅੰਤਿਮ ਸੰਸਕਾਰ ਕਰ ਸਕੀਏ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp