JAMMU ; ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਸ਼ੌਪੀਆਂ ਜ਼ਿਲੇ ਦੇ ਤਿੰਨ ਪੁਲਸ ਕਰਮਚਾਰੀਆਂ ਨੂੰ ਅਗਵਾ ਕਰਨ ਦੇ ਬਾਅਦ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਦੇ ਬਾਅਦ ਹਿਜਬੁਲ ਕਮਾਂਡਰ ਰਿਆਜ ਨਾਇਕੂ ਦਾ ਨਾਂ ਸਾਹਮਣੇ ਆਇਆ ਹੈ। ਇਸ ਸਾਲ 29 ਅਗਸਤ ਦੀ ਹੱਤਿਆ ਨੂੰ ਮਿਲਾ ਕੇ ਕੁਲ 35 ਪੁਲਸ ਕਰਮਚਾਰੀਆਂ ਦੀ ਹੱਤਿਆ ਹੋ ਚੁੱਕੀ ਹੈ, ਜੋ ਕਿ 2017 ‘ਚ ਹੋਈਆਂ ਹੱਤਿਆਵਾਂ ਤੋਂ ਵੀ ਜ਼ਿਆਦਾ ਹੈ।
ਜਾਣਕਾਰੀ ਅਨੁਸਾਰ ਨਾਇਕੂ ਨੇ ਹਾਲ ਹੀ ‘ਚ 12 ਮਿੰਟ ਦਾ ਇਕ ਆਡੀਓ ਕਲਿੱਪ ਜਾਰੀ ਕਰਕੇ ਅਗਵਾ ਕਰਨ ਦੀ ਜ਼ਿੰਮੇਵਾਰੀ ਲੈਂਦਿਆਂ ਅੱਤਵਾਦੀਆਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਰਿਹਾਅ ਕਰਨ ਲਈ ਤਿੰਨ ਦਿਨ ਦਾ ਵਕਤ ਵੀ ਦਿੱਤਾ ਹੈ। ਕਲਿੱਪ ‘ਚ ਇਹ ਵੀ ਕਿਹਾ ਕਿ ਤੁਹਾਡੇ ਰਿਸ਼ਤੇਦਾਰਾਂ ਨੂੰ ਇਸ ਲਈ ਅਗਵਾ ਕੀਤਾ ਹੈ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਅਸੀਂ ਤੁਹਾਡੇ ਤਕ ਪਹੁੰਚ ਸਕਦੇ ਹਾਂ। ਵੀਡੀਓ ‘ਚ ਅੱਤਵਾਦੀਆਂ ਨੇ ਇਹ ਵੀ ਕਿਹਾ ਕਿ ਪੁਲਸ ਕਰਮਚਾਰੀਆਂ ਤੇ ਸਪੈਸ਼ਲ ਪੁਲਸ ਅਫਸਰਾਂ ਦੀ ਅਸਤੀਫੇ ਦੀ ਕਾਪੀ ਇੰਟਰਨੈੱਟ ‘ਤੇ ਅਪਲੋਡ ਕੀਤੀ ਜਾਵੇ ਤੇ ਅਸਤੀਫਾ ਦੇਣ ਜਾਂ ਫਿਰ ਨਤੀਜੇ ਭੁਗਤਣ ਨੂੰ ਕਿਹਾ ਹੈ।
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਸ਼ੌਂਪੀਆ ‘ਚ 4 ਪੁਲਸ ਕਰਮਚਾਰੀਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ‘ਚ 3 ਪੁਲਸ ਕਰਮਚਾਰੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp