DOABA TIMES : ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਤੇ ਕੀਤੀ ਜਾਵੇਗੀ ਕਾਰਵਾਈ—ਡਿਪਟੀ ਕਮਿਸ਼ਨਰ ਖਹਿਰਾ

 ਜਿਲ•ਾ ਪਧੱਰੀ ਇੰਟਰ ਡਿਪਾਰਟਮੈਂਟ ਕਮੇਟੀ ਨਿਯਮਾਂ ਅਨੁਸਾਰ ਕਰੇਗੀ ਸੇਫ ਸਕੂਲ ਵਾਹਨ ਪੋਲਿਸੀ ਨਾਲ ਸੰਬੰਧਿਤ ਇੰਸਪੈਕਸ਼ਨ
—- ਸਕੂਲ ਪੱਧਰੀ ਟਰਾਂਸਪੋਰਟ ਕਮੇਟੀ   ਮਹੀਨੇ ਵਿੱਚ ਇੱਕ ਮੀਟਿੰਗ ਜਰੂਰ ਕਰੇਗੀ
ਪਠਾਨਕੋਟ 18 ਫਰਵਰੀ 2020  ( RAJINDER RAJAN BUREAU  ) ਸਕੂਲੀ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਨਾਲ ਜਿਲ•ਾ ਪ੍ਰਸਾਸਨ ਸਖਤੀ ਨਾਲ ਪੇਸ ਆਵੇਗਾ, ਚੈਕਿੰਗ ਅਭਿਆਨ ਦੋਰਾਨ ਅਗਰ ਕੋਈ ਸਕੂਲ ਸਿਵਲ ਰਿਟ ਪਟੀਸ਼ਨ 6907 ਆਫ 2009 ਤਹਿਤ (ਸੇਫ ਸਕੂਲ ਵਾਹਨ ਪਾਲਿਸੀ) ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਸਕੂਲ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਜਾਣਕਾਰੀ ਦਿੰਦਿਆਿਂ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸਕੂਲ ਬੱਸ ਦਾ ਮਤਲਬ M 2 ਅਤੇ M 3 ਕੈਟਾਗਰੀ ਦੇ ਉਹ ਵਹਿਕਲ ਜਿਹਨਾਂ ਦੀ ਸੀਟਿੰਗ ਕਪੈਸਟੀ ਬਿਨ•ਾਂ ਡਰਾਈਵਰ ਦੇ 13 ਪਸੇਂਜ਼ਰ ਦੀ ਹੁੰਦੀ ਹੈ ਦਾ ਹੀ ਪ੍ਰਯੋਗ ਕੀਤਾ ਜਾਵੇ, ਸਕੂਲ ਵਹਿਕਲ ਦਾ ਪਰਮਿਟ ਸਮਰੱਥ ਅਧਿਕਾਰੀ ਦੁਆਰਾ ਬਣਾਇਆ ਗਿਆ ਹੋਣਾ ਚਾਹੀਦਾ ਹੈ, ਸਾਰੇ ਸਕੂਲੀ ਵਾਹਨ ਪੀਲੇ ਰੰਗ ਨਾਲ ਪੇਂਟ ਕਰਵਾਏ ਹੋਣੇ ਚਾਹੀਦੇ ਹਨ ਅਤੇ ਵਾਹਨ ਦੇ ਦੋਨਾ ਸਾਈਡ ਤੇ ਸਕੂਲ ਬੱਸ ਲਿਖੀਆ ਹੋਵੇ, ਅਤੇ ਜੇਕਰ ਸਕੂਲੀ ਵਾਹਨ ਸਕੂਲ ਵੱਲੋ ਕਿਰਾਏ ਤੇ ਲਏ ਗਏ ਹਨ ਤਾਂ ਸਕੂਲੀ ਵਾਹਨ ਦੇ ਅੱਗੇ ਅਤੇ ਪਿਛੇ ਦੋਨਾਂ ਸਾਈਡਾਂ ਤੇ ਔਣ ਸਕੂਲ ਡਿਊਟੀ (On School duty) ਲਿਖੀਆਂ ਹੋਣਾ ਚਾਹੀਦਾ ਹੈ, ਹਰੇਕ ਸਕੂਲੀ ਵਾਹਨ ਵਿੱਚ StOP SigNaL aRM ਦਾ ਸਾਇਨ ਬੋਰਡ ਲੱਗਿਆ ਹੋਣਾ ਚਾਹੀਦਾ ਹੈ ਅਤੇ ਸਪੀਡ ਗਵਰਨਰ ਲੱਗਾ ਹੋਣਾ ਲਾਜ਼ਮੀ ਹੈ , ਇਸ ਸਬੰਧ ਵਿੱਚ ਸਮਰੱਥ ਅਧਿਕਾਰੀ ਦੁਆਰਾ ਬਣਾਇਆ ਸਰਟੀਫਿਕੇਟ ਮੋਜੂਦ ਹੋਣਾ ਚਾਹੀਦਾ ਹੈ।
ਉਨ•ਾਂ ਦੱਸਿਆ ਕਿ ਹਰੇਕ ਸਕੂਲੀ ਵਾਹਨ ਵਿੱਚ ਰਿਟਰੇਟਿੰਗ ਸਟੈਪ ਦਾ ਹੋਣਾ ਲਾਜ਼ਮੀ ਹੈ ਜਿਸਦੀ ਉਚਾਈ ਜ਼ਮੀਨ ਤੋਂ 220 ਮਿਲੀ ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ, ਹਰੇਕ ਸਕੂਲੀ ਬੱਸ ਦੇ ਉਪਰ ਸਕੂਲ ਬੱਸ ਦਾ ਸਿੰਬਲ ਬਣਿਆ ਹੋਣਾ ਚਾਹੀਦਾ ਹੈ। ਜਿਸ ਦਾ ਆਕਾਰ 350*350 ਮਿਲੀ ਮੀਟਰ ਦਾ ਹੋਣਾ ਚਾਹੀਦਾ ਹੈ, ਸਕੂਲੀ ਬੱਸ ਦੇ ਦੋਨਾਂ ਸਾਈਡਾਂ ਤੇ ਗੋਲਡਨ ਬਰਾਉਂਣ ਰੰਗ ਦੀ ਪੱਟੀ ਬਣੀ ਹੋਵੇ ਜਿਸ ਦਾ ਆਕਾਰ 150 ਮਿਲੀ ਮੀਟਰ ਚੋੜਾ ਹੋਣਾ ਚਾਹੀਦਾ ਹੈ ਅਤੇ ਸਕੂਲ ਦਾ ਨਾਮ ਇਸ ਪੱਟੀ ਉੱਪਰ ਲਿਖਿਆ ਹੋਣਾ ਚਾਹੀਦਾ ਹੈ, ਹਰੇਕ ਸਕੂਲ ਬੱਸ ਦੇ ਪਿਛਲੇ ਪਾਸੇ ਸੱਜੇ ਹੱਥ ਵਾਲੀ ਸਾਈਡ ਤੇ ਐਮਰਜੈਂਸੀ ਡੋਰ ਅਤੇ ਬੱਸ ਦੀ ਪਿਛਲੀ ਸਾਈਡ ਤੇ ਐਮਰਜੈਂਸੀ ਐਗਜਿਟ ਦੀ ਸੁਵੀਧਾ ਵੀ ਹੋਣੀ ਚਾਹੀਦੀ ਹੈ, ਸਾਰੇ ਸਕੂਲੀ ਵਾਹਨਾਂ ਦੀਆਂ ਖਿੜਕੀਆਂ ਤੇ ਹੋਰੀਜੈਂਟਲ ਗਰਿਲ ਲਗੀਆਂ ਹੋਣੀਆਂ ਚਾਹੀਦੀਆਂ ਹਨ, ਸਾਰੇ ਸਕੂਲੀ ਵਾਹਨਾ ਦੇ ਦਰਵਾਜੇ ਵਿੱਚ ਭਰੋਸੇਯੋਗ ਲਾੱਕ ਦਾ ਹੋਣਾ ਯਕੀਨੀ ਬਣਾਇਆ ਜਾਵੇ।
ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਰੇ ਸਕੂਲੀ ਵਾਹਨਾਂ ਦੇ ਪਿੱਛੇ ਸਕੂਲ ਦੇ ਪਿੰ੍ਰਸੀਪਲ, 1098 ਚਾਈਲਡ ਹੈਲਪਲਾਈਨ ਨੰਬਰ ਅਤੇ ਆਰ.ਟੀ.À ਦਾ ਮੋਬਾਇਲ  ਨੰਬਰ ਲਿਖੀਆ ਹੋਣਾ ਚਾਹੀਦਾ ਹੈ।ਜਿਨ•ਾਂ ਨੂੰ ਲੋੜ ਪੈਣ ਤੇ ਸਕੂਲ ਦੇ ਡਰਾਈਵਰ ਜਾਂ ਕੰਡਕਟਰ ਸਬੰਧੀ ਸ਼ਿਕਾਇਤ ਕੀਤੀ ਜਾ ਸਕੇ। ਹਰ ਇੱਕ ਸਕੂਲੀ ਵਾਹਨ ਵਿੱਚ ਸੀਸੀਟੀਵੀ ਕੈਮਰੇ ਦੀ ਸੁਵਿਧਾ ਹੋਣੀ ਲਾਜ਼ਮੀ ਹੈ। ਹਰੇਕ ਸਕੂਲੀ ਬੱਸ ਵਿੱਚ ਡਰਈਵਰ ਦੀ ਸੀਟ ਨੂੰ ਛੱਡ ਕੇ ਬਾਕੀ ਸੀਟਾ ਦੇ ਹੇਠ ਸਟੋਰਜ ਰੈਕ ਦੀ ਸੁਵੀਧਾ ਹੋਣੀ ਚਾਹੀਦੀ ਹੈ ਜਿਸ ਵਿੱਚ ਬੱਚਿਆਂ ਦੇ ਸਕੂਲ ਬੈਗ, ਲੰਚ ਬਾਕਸ ਅਤੇ ਪਾਣੀ ਦੀਆਂ ਬੋਤਲਾ ਰੱਖੀਆਂ ਜਾ ਸਕਣ, ਹਰੇਕ ਸਕੂਲ ਦੀ ਬੱਸ ਵਿੱਚ ਸੀਟ ਲੇਆਉਟ ਲੱਗੇ ਹੋਣੇ ਚਾਹੀਦੇ ਹਨ। ਜਿਸ ਵਿੱਚ ਦਰਵਾਜੇ ਦੇ ਨਾਲ ਵਾਲੀ ਪਹਿਲੀ ਸੀਟ ਦਾ ਮੂੰਹ ਪਿਛੇ ਵੱਲ ਹੋਣਾ ਚਾਹੀਦਾ ਹੈ। ਹਰੇਕ ਸਕੂਲੀ ਬੱਸ ਵਿੱਚ ਖਤਰਾ ਚੇਤਾਵਨੀ ਦਾ ਸਿਗਨਲ ਲੱਗਿਆ ਹੋਣਾ ਚਾਹੀਦਾ ਹੈ।
ਉਨ•ਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਸਕੂਲੀ ਵਾਹਨਾਂ ਵਿੱਚ ਰਜਿਸਟਰਡ ਸਮਰੱਥਾਂ ਦੇ ਅਨੁਸਾਰ ਹੀ ਬੱਚੇ ਬਿਠਾਏ ਜਾਣ। ਹਰੇਕ ਸਕੂਲ ਵਿੱਚ ਬੱਚਿਆਂ ਨੂੰ ਸਕੂਲੀ ਬੱਸਾਂ ਵਿੱਚ ਬੈਠਾਉਂਣ ਜਾਂ ਉਤਾਰਣ ਸਮੇਂ ਸਾਰੇ ਸਕੂਲੀ ਵਾਹਨ ਸਕੂਲ ਵਾਲੀ ਸਾਈਡ ਤੇ ਹੀ ਲੱਗੇ ਹੋਣੇ ਚਾਹੀਦੇ ਹਨ, ਤਾਂ ਜੋ ਬੱਚਿਆਂ ਨੂੰ ਸੜਕ ਪਾਰ ਕਰਕੇ ਬੱਸ ਵਿੱਚ ਨਾ ਜਾਣਾ ਪਵੇ ਅਤੇ ਬੱਸ ਪਾਰਕਿੰਗ ਏਰੀਆਂ ਸਕੂਲ ਦੇ ਅੰਦਰ ਹੀ ਹੋਵੇ। ਹਰੇਕ ਸਕੂਲੀ ਬੱਸ ਦੇ ਡਰਾਇਵਰ ਦਾ ਗੱਡੀ ਚਾਲਾਣ ਦਾ ਘੱਟ ਤੋਂ ਘੱਟ ਪੰਜ ਸਾਲ ਦਾ ਤਜੁਰਬਾ ਅਤੇ ਪੱਕਾ ਡਰਾਇਵਿੰਗ ਲਾਈਸੈਂਸ ਹੋਣਾ ਚਾਹੀਦਾ ਹੈ ਅਤੇ ਡਰਾਇਵਰ ਤੇ ਕਿਸੇ ਤਰ•ਾਂ ਦਾ ਪੁਲਿਸ ਮਾਮਲਾ ਦਰਜ ਨਾ ਹੋਵੇ ਇਸ ਦੀ ਜਾਂਚ ਪੁਲਿਸ ਤੋਂ ਕਰਵਾਈ ਜਾਵੇ। ਹਰੇਕ ਸਕੂਲੀ ਵਾਹਨ ਦੇ ਵਿੱਚ ਇੱਕ ਅਟੈਂਨਡੱਟ ਦਾ ਹੋਣਾ ਜਰੂਰੀ ਹੈ ਜੇਕਰ ਸਕੂਲੀ ਵਾਹਨ ਵਿੱਚ ਲੜਕੀਆਂ ਵੀ ਮੋਜੂਦ ਹਨ ਤਾਂ ਮਹਿਲਾ ਅਟੈਂਨਡੱਟ ਦਾ ਹੋਣਾ ਲਾਜ਼ਮੀ ਬਣਾਇਆ ਜਾਵੇ। ਡਰਾਈਵਰ ਅਤੇ ਕੰਡਕਟਰ ਵਰਦੀ ਵਿੱਚ ਹੋਣ ਜਿਸ ਤੇ ਨੇਮ ਪਲੇਟ ਲੱਗੀ ਹੋਵੇ ਅਤੇ ਡਰਾਈਵਿੰਗ ਲਾਇਸੈਂਸ ਨੰਬਰ ਲਿਖਿਆ ਹੋਣਾ ਚਾਹੀਦਾ ਹੈ। ਸਕੂਲੀ ਵਾਹਨ ਦੀਆਂ ਖਿੜਕੀਆਂ ਤੇ ਬਲੈਕ ਫਿਲਮ ਨਹੀਂ ਲੱਗੀ ਹੋਣੀ ਚਾਹੀਦੀ। ਹਰੇਕ ਸਕੂਲੀ ਬਾਹਨ ਵਿੱਚ ਫਸਟ ਏਡ ਬਾਕਸ ਅਤੇ ਅੱਗ ਬੁਝਾਉਂਣ ਵਾਲੇ ਯੰਤਰ ਲੱਗੇ ਹੋਣੇ ਚਾਹੀਦੇ ਹਨ ਅਤੇ ਸਕੂਲੀ ਵਾਹਨਾ ਦੇ ਡਰਾਇਵਰ ਅਤੇ ਕੰਡਕਟਰਾਂ ਦਾ ਮੈਡੀਕਲ ਕਰਵਾਇਆ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੱਸ ਵਿੱਚ ਟ੍ਰੇਫਿਕ ਚਿਨ•ਾਂ ਦੇ ਬੋਰਡ ਲੱਗੇ ਹੋਣੇ ਚਾਹੀਦੇ ਹਨ। ਸਾਰੇ ਸਕੂਲਾਂ ਦੇ ਬਾਹਰ ਵਾਹਨਾਂ ਦੀ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਤੋ ਵੱਧ ਨਾ ਹੋਣਾ ਯਕੀਨੀ ਬਣਾਇਆ ਜਾਵੇ ਅਤੇ  ਸਕੂਲ ਦੇ ਬਾਹਰ ਬੱਸਾਂ ਦੀ ਸਪੀਡ ਕੰਟਰੋਲ ਕਰਨ ਲਈ ਸਪੀਡ ਬ੍ਰੇਕਰ ਬਣਾਏ ਜਾਣੇ ਚਾਹੀਦੇ ਹਨ। ਸਰਦੀਆਂ ਦੇ ਮੋਸਮ ਦੌਰਾਨ ਧੁੰਦ ਦੇ ਦਿਨਾਂ ਵਿੱਚ ਹਰੇਕ ਸਕੂਲੀ ਵਾਹਨ ਦੇ ਅੱਗੇ ਪੀਲੀ ਲਾਈਟਾਂ ਲਗੀਆਂ ਹੋਣੀਆਂ ਚਾਹੀਦੀਆਂ ਹਨ।
ਉਨ•ਾਂ ਦੱਸਿਆ ਕਿ ਜਿਲ•ੇ ਵਿੱਚ ਜਿਲ•ਾ ਪਧੱਰੀ ਇੰਟਰ ਡਿਪਾਰਟਮੈਂਟ ਕਮੇਟੀ ਜੋ ਕਿ ਸਬ ਡਵੀਜ਼ਨ ਮੈਜਿਸਟ੍ਰੇਟ ਜੀ ਦੀ ਚੇਅਰਮੈਨਸ਼ਿਪ ਹੇਠ ਗਠਿਤ ਕਮੇਟੀ ਹੈ ਜਿਸ ਵਿੱਚ ਜਿਲ•ਾ ਟਰਾਂਸਪੋਰਟ ਅਫਸਰ, ਜਿਲ•ਾ ਸਿੱਖਿਆ ਅਫਸਰ, ਸੁਪਰਡੰਟ ਆਫ ਪੁਲਿਸ(ਟਰੈਫਿਕ), ਕਮੇਟੀ ਘਰ ਦੇ ਐਗਜ਼ੀਕਿਉਟੀਵ ਅਫਸਰ, ਅਸੀਸਟੈਂਟ ਮਕੈਨੀਕਲ• ਇੰਨਜੀਨੀਅਰ ਮੈਂਬਰ ਹੈ ਜੋ ਕਿ ਹਰ ਮਹੀਨੇ ਮੀਟਿੰਗ ਕਰਨਗੇ ਅਤੇ ਸੇਫ ਸਕੂਲ ਵਾਹਨ ਪੋਲਿਸੀ ਦੇ ਤਹਿਤ ਅਗਾਮੀ ਐਕਸ਼ਨ ਪਲਾਨ ਤਿਆਰ ਕਰਨਗੇ ਅਤੇ ਸੇਫ ਸਕੂਲ ਵਾਹਨ ਪੋਲਿਸੀ ਨਾਲ ਸੰਬੰਧਿਤ ਇੰਸਪੈਕਸ਼ਨ ਕਰਨਗੇ।
ਸ ਤੋਂ ਇਲਾਵਾ ਸਕੂਲ ਪੱਧਰੀ ਟਰਾਂਸਪੋਰਟ ਕਮੇਟੀ  ਜੋ ਕਿ ਸਕੂਲ ਦੇ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਬਣਾਈ ਜਾਵੇਗੀ ਅਤੇ ਗਠਿਤ ਕਮੇਟੀ ਵਿੱਚ ਸਬੰਧਿਤ ਸਕੂਲ ਦੇ ਇਲਾਕੇ ਦੇ ਪੁਲਿਸ ਅਧਿਕਾਰੀ ਜਿਸ ਦਾ ਘੱਟ ਤੋਂ ਘੱਟ ਦਾ ਅਹੁਦਾ ਏ.ਐਸ.ਆਈ ਦਾ ਹੋਣਾ ਚਾਹੀਦਾ ਹੈ, ਮੋਟਰ ਵਹਿਕਲ ਇੰਸਪੈਕਟਰ, ਅਸੀਸਟੈਂਟ ਜਿਲ•ਾ ਸਿੱਖਿਆ ਅਫਸਰ ਅਤੇ ਸਕੂਲ ਦੀ ਮਾਪੇ ਅਧਿਆਪਕ ਐਸੋਸੀਏਸ਼ਨ ਦਾ ਮੈਂਬਰ ਹੋਣਾ ਜਰੂਰੀ ਹੈ ਅਤੇ ਇਹ ਕਮੇਟੀ ਹਰ ਮਹੀਨੇ ਇੱਕ ਬੈਠਕ ਜਰੂਰ ਕਰੇਗੀ।
ਜਿਲ•ਾ ਪਠਾਨਕੋਟ ਦੇ ਸਾਰੇ ਸਕੂਲਾਂ ਵਿੱਚੋਂ ਜਿਹੜਾ ਸਕੂਲ ਸੇਫ ਸਕੂਲ ਵਾਹਨ ਪੋਲਿਸੀ ਦੇ ਤਹਿਤ ਨਿਰਧਾਰਿਤ ਸਾਰੀਆਂ ਮਾਨਤਾਵਾਂ ਅਤੇ ਸ਼ਰਤਾਂ ਨੂੰ ਪੂਰਾ ਕਰਦਾ ਹੋਵੇਗਾ। ਉਹ ਸਕੂਲ ਈ.ਮੇਲ dcpopathankot0gmail.com ਜਾਂ ਜਿਲ•ਾ ਬਾਲ ਸੁਰੱਖਿਆ ਅਫਸਰ, ਕਮਰਾ ਨੰ:138 ਏ, ਬਲਾਕ (ਸੀ), ਜਿਲ•ਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ ਪਠਾਨਕੋਟ ਦੇ ਪਤੇ ਤੇ ਇਕ ਐਪਲੀਕੇਸ਼ਨ ਰਾਹੀਂ ਅਪਲਾਈ ਕਰ ਸਕਦਾ ਹੈ। ਜਿਸ ਤੋਂ ਬਾਅਦ ਜਿਲ•ਾ ਪੱਧਰੀ ਕਮੇਟੀ ਦੁਆਰਾ ਸਕੂਲ ਦੇ ਸਾਰੇ ਟਰਾਂਸਪੋਰਟ ਦਾ ਨਰਿੱਖਣ ਕੀਤਾ ਜਾਵੇਗਾ ਅਤੇ ਸੇਫ ਸਕੂਲ ਵਾਹਨ ਪੋਲਿਸੀ ਦੇ ਤਹਿਤ ਆਉਂਦੇ ਨਿਯਮਾਂ ਨੂੰ ਚੈਕ ਕੀਤਾ ਜਾਵੇਗਾ। ਜੇਕਰ ਸਕੂਲ ਵੱਲੋਂ ਸੇਫ ਸਕੂਲ ਵਾਹਨ ਪੋਲਿਸੀ ਦੇ ਤਹਿਤ ਸਾਰੇ ਨਿਯਮਾਂ ਨੂੰ ਪੂਰੀ ਤਰ•ਾਂ ਮੁੰਕਮਲ ਕੀਤਾ ਜਾਵੇਗਾ ਤਾਂ ਸਕੂਲ ਦੇ ਪਿੰ੍ਰਸੀਪਲ ਅਤੇ ਟਰਾਂਸਪੋਰਟ ਨੂੰ ਨੈਸ਼ਨਲ ਡੇ ਵਾਲੇ ਦਿਨ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਉਹਨਾਂ ਦਾ ਨਾਮ ਸਟੇਟ ਪੱਧਰੀ ਫੰਕਸ਼ਨ ਵਾਸਤੇ ਵੀ ਅਵਾਰਡ ਲਈ ਭੇਜਿਆ ਜਾਵੇਗਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply