ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ 5 ਜ਼ਿਲਿਆਂ ’ਚ ਨਵੀਆਂ ਜ਼ਿਲਾ ਸਿਖਲਾਈ ਸੰਸਥਾਵਾਂ (ਡਾਈਟਸ) ਖੋਲ੍ਹਣ ਦਾ ਫੈਸਲਾ

ਅੰਮ੍ਰਿਤਸਰ (JASWANT SINGH) :ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ 5 ਜ਼ਿਲਿਆਂ ’ਚ ਨਵੀਆਂ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ (ਡਾਈਟਸ) ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਬਰਨਾਲਾ, ਪਠਾਨਕੋਟ, ਫਾਜ਼ਿਲਕਾ, ਤਰਨਤਾਰਨ ਤੇ ਮੋਹਾਲੀ ਵਿਖੇ 5 ਨਵੀਆਂ ਮਨਜ਼ੂਰ ਹੋਈਅਾਂ ਡਾਈਟਸ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।

ਵਿਭਾਗ ਵੱਲੋਂ ਉਕਤ ਡਾਈਟਸ ਦੀ ਨਿਗਰਾਨੀ ਲਈ ਤਰਨਤਾਰਨ ਡਾਈਟ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਡਾਈਟ ਵੇਰਕਾ, ਪਠਾਨਕੋਟ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਡਾਈਟ ਗੁਰਦਾਸਪੁਰ, ਬਰਨਾਲਾ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਡਾਈਟ ਸੰਗਰੂਰ, ਫਾਜ਼ਿਲਕਾ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਡਾਈਟ ਫਿਰੋਜ਼ਪੁਰ ਤੇ ਮੋਹਾਲੀ ਦੀ ਜ਼ਿੰਮੇਵਾਰੀ ਪ੍ਰਿੰਸੀਪਲ ਡਾਈਟ  ਨੂੰ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ’ਚ 17 ਡਾਈਟਸ ਕੰਮ ਕਰ ਰਹੀਅਾਂ ਸਨ। ਡਾਈਟਸ ’ਚ ਮੁੱਖ ਤੌਰ ’ਤੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ, ਈ. ਟੀ. ਟੀ. ਦੀ ਪਡ਼੍ਹਾਈ ਕਰਵਾਉਣ ਆਦਿ ਦਾ ਮਹੱਤਵਪੂਰਨ ਕੰਮ ਕੀਤਾ ਜਾਂਦਾ ਹੈ।

Related posts

Leave a Reply