DOABA TIMES LATEST : – ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ. ਪ੍ਰੋਗਰਾਮ ਅਧੀਨ ਲਗਾਏ ਸਕਰੀਨਿੰਗ ਕੈਂਪ

ਪਠਾਨਕੋਟ, (RAJINDER SINGH RAJAN BUREAU CHIEF ):ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ. ਪ੍ਰੋਗਰਾਮ ਅਧੀਨ ਕਬੀਰ ਨਗਰ ਮੁਹੱਲਾ ਪਠਾਨਕੋਟ ਅਤੇ ਸਬ ਸੈਂਟਰ ਪਰਮਾਨੰਦ ਵਿਖੇ ਸਕਰੀਨਿੰਗ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਮੁਆਇਨਾ ਕੀਤਾ ਗਿਆ। ਇੰਨ੍ਹਾਂ ਕੈਂਪਾਂ ਵਿਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ, ਸਰਵਿਕਸ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਕੈਪਾਂ ਵਿੱਚ 212 ਮਰੀਜਾਂ ਦਾ ਚੈੱਕਅਪ ਕੀਤਾ ਗਿਆ, ਜਿਨ੍ਹਾਂ  ਵਿਚੋਂ ਬਲਡ ਪ੍ਰੈਸ਼ਰ ਦੇ 54 , ਸ਼ੂਗਰ ਦੇ 19, ਸ਼ੱਕੀ ਸਰਵਾਈਕਲ ਕੈਂਸਰ 01, ਸ਼ੱਕੀ ਬਰੈਸਟ ਕੈਂਸਰ 0 ਅਤੇ ਸ਼ੱਕੀ ਔਰਲ ਕੈਂਸਰ 01 ਦੇ ਮਰੀਜ ਪਾਏ ਗਏ। ਸੀਨੀਅਰ ਮੈਡੀਕਲ ਅਫਸਰ ਇੰਚ, ਸੀ.ਐਚ.ਸੀ. ਘਰੋਟਾ ਡਾ. ਬਿੰਦੂ ਗੁਪਤਾ ਨੇ ਦੱਸਿਆ ਕਿ ਜਿਨ੍ਹਾਂ ਮਰੀਜਾਂ ਨੂੰ ਬਿਮਾਰੀ ਸੀ, ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਕੈਂਪਾ ਵਿੱਚ ਮੈਡੀਕਲ ਅਫਸਰ ਡਾ. ਸੁਰਭੀ ਡੋਗਰਾ, ਡਾ. ਵਿਨੈ, ਡਾਕਟਰ ਅਵਨੀਤ ਕੌਰ, ਡਾ. ਸੁਭਾਸ਼, ਸੀ.ਐਚ. ਓ. ਮਨਜੀਤ ਕੌਰ, ਆਰ.ਬੀ.ਐਸ.ਕੇ. ਦੇ

ਡਾ. ਰਾਜਨ, ਹਿਮਾਨੀ, ਐਚ.ਆਈ. ਗੁਰਮੁੱਖ ਸਿੰਘ, ਐਲ.ਐਚ.ਵੀ. ਸੀਤਾ, ਏ.ਐਨ.ਐਮ. ਹਰਪ੍ਰੀਤ, ਬਿਮਲਾ, ਸਰਬਜੀਤ ਆਸ਼ਾ ਵਰਕਰ ਰੇਣੂ, ਕੁਲਵਿੰਦਰ, ਮਮਤਾ, ਪਰਮਜੀਤ,  ਸੁਨੀਤਾ, ਰਾਮਪਿਆਰੀ, ਸੁਰਕਸ਼ਾ, ਸਰਿਸ਼ਟਾ, ਕਮਲਜੀਤ, ਨੀਲਮ ਅਤੇ ਪ੍ਰਿਆ ਜ਼ਿਲ੍ਹਾ ਅੰਕੜਾ ਸਹਾਇਕ ਆਦਿ ਹਾਜ਼ਿਰ ਹੋਏ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply