ਪਠਾਨਕੋਟ,( RAJINDER SINGH RAJAN BUREAU CHIEF):- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਬਲਰਾਜ ਸਿੰਘ ਵੱਲੋਂ ਬੇਰੋਜਗਾਰੀ ਦੇ ਮੁੱਦੇ ਤੇ ਜ਼ਿਲ੍ਹੇ ਦੇ ਉੱੱਘੇ ਉਦਯੋਗਪਤੀਆਂ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਉਦਯੋਗਪਤੀਆਂ ਨੂੰ ਉਨ੍ਹਾ ਦੇ ਉਦਯੋਗਾਂ ਵਿੱਚ ਲੋੜੀਂਦੀ ਮੈਨਪਾਵਰ ਦੀ ਭਰਤੀ ਰੋਜ਼ਗਾਰ ਬਿਊਰੋ ਰਾਹੀਂ ਕਰਨ ਦੀ ਸਲਾਹ ਦਿੱਤੀ ਗਈ ਅਤੇ ਇਹ ਵੀ ਸਲਾਹ ਦਿੱਤੀ ਗਈ ਕਿ ਜਿਨ੍ਹਾਂ ਕਿੱਤਿਆਂ ਵਿੱਚ ਉਨ੍ਹਾ ਦੇ ਉਦਯੋਗਾਂ ਵਿੱਚ ਮੈਨਪਾਵਰ ਦੀ ਬਹੁਤ ਲੋੜ ਹੈ ਪਰ ਮਾਰਕੀਟ ਵਿੱਚ ਉਸ ਟਾਈਪ ਦੀ ਮੈਨਪਾਵਰ ਨਹੀਂ ਮਿਲ ਰਹੀ ਉਸ ਦੀ ਸੂਚਨਾ ਵੀ ਰੋਜ਼ਗਾਰ ਬਿਊਰੋ ਨੂੰ ਦਿੱਤੀ ਜਾਵੇ ਤਾਂ ਜੋ ਉਸ ਟਾਈਪ ਦੇ ਕੋਰਸ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਪਠਾਨਕੋਟ ਰਾਹੀਂ ਚਾਲੂ ਕਰਵਾ ਕੇ ਬੇਰੋਜ਼ਗਾਰ ਬੱਚਿਆਂ ਨੂੰ ਟ੍ਰੇਨਿੰਗ ਦਿਵਾਉਣ ਉਪਰੰਤ ਉਦਯੋਗਾਂ ਵਿੱਚ ਨੌਕਰੀ ਦਿਵਾਈ ਜਾ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਵਲੋਂ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਸਰਕਾਰ ਵਲੋਂ ਮਾਰਚ ਮਹੀਨੇ ਦੌਰਾਨ ਅੰਮ੍ਰਿਤਸਰ, ਫਗਵਾੜਾ, ਬਠਿੰਡਾ, ਮੁਹਾਲੀ, ਐਸ.ਬੀ.ਐਸ ਨਗਰ ਵਿਖੇ 12 ਮਾਰਚ ਤੋਂ 24 ਮਾਰਚ ਤੱਕ ਹਾਈ ਇੰਡ ਜੋਬ ਮੇਲੇ ਲਗਾਏ ਜਾ ਰਹੇ ਹਨ।ਜਿਸ ਵਿੱਚ ਗਰੇਜੂਏਟ ਬੱਚਿਆਂ ਦੀ ਨੌਕਰੀਆਂ ਸਬੰਧੀ ਚੋਣ ਕੀਤੀ ਜਾਵੇਗੀ ਅਤੇ ਵੱਖ-ਵੱਖ ਕੰਪਨੀਆਂ ਵਲੋਂ 3 ਲੱਖ ਜਾਂ ਇਸ ਤੋਂ ਵੱਧ ਦਾ ਸਾਲਾਨਾ ਪੇਕੇਜ ਦਿੱਤਾ ਜਾਵੇਗਾ। ਜੇਕਰ ਕੋਈ ਉਦਯੋਗਪਤੀ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣਾ ਚਾਹੁੰਦਾ ਹੈ ਤਾਂ ਆਪਣੇ ਜੋਬ ਰੋਲ ਦੀ ਸੂਚਨਾ ਤੁਰੰਤ ਰੋਜ਼ਗਾਰ ਬਿਊਰੋ ਨੂੰ ਦੇਵੇ। ਇਸ ਮੀਟਿੰਗ ਦੌਰਾਨ ਸ਼੍ਰੀ ਗੁਰਮੇਲ ਸਿੰਘ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਸ਼੍ਰੀ ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ, ਸ਼੍ਰੀ ਸ਼ਿਵ ਦਿਆਲ ਫਕਸ਼ਨਲ ਮੈਨੇਜਰ, ਸ਼੍ਰੀ ਪ੍ਰਦੀਪ ਕੁਮਾਰ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਪਠਾਨਕੋਟ, ਉੱੱਘੇ ਉਦਯੋਗਪਤੀ ਸ਼੍ਰੀ ਅਜੈ ਤਰੈਹਨ ਤਰੇਹਨ ਹੋਮ ਸਲੂਸ਼ਨ, ਸ਼੍ਰੀ ਵਿਵੇਕ ਚੌਧਰੀ ਡੀ.ਵੀ.ਇਲੈਕਟਰੋਮੇਟਿਕ ਪ੍ਰ.ਲਿਮ, ਸ਼੍ਰੀ ਰਾਜ ਰਾਠੋਰ ਵਰਣ ਵੀਵਰਜ ਲਿਮ., ਸ਼੍ਰੀ ਅਮਿਤ ਕੁਮਾਰ ਐਚ.ਐਲ.ਇੰਟਰਪਰਾਈਜਜ, ਸ਼੍ਰੀ ਮਹੀਪਾਲ ਕਤਿਆਲ ਪਾਈਨਰ ਇੰਡਸਟਰੀਜ ਲਿਮ., ਸ਼੍ਰੀ ਨਵੀਨ ਏ.ਜੀ.ਐਲ, ਸ਼੍ਰੀ ਨਿਤਨ ਮਹਾਜਨ ਹੋਟਲ ਔਰਚਾਰਡ ਗਰੀਨ, ਅਤੇ ਹੋਰ ਸ਼ਾਮਿਲ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp