ਪਠਾਨਕੋਟ ,(ਰਜਿੰਦਰ ਰਾਜਨ BURAU CHIEF PATHANKOT , ਅਵਿਨਾਸ਼) BUREAU CHIEF BATALA ) ਕਰੋਨਾ ਵਾਰਿਸ ਬਾਰੇ ਕੀਤਾ ਗਿਆ ਜਾਗਰੂਕ. ਸਿਵਲ ਸਰਜਨ ਡਾਕਟਰ ਵਿਨੋਦ ਸਰੀਨ ,ਦੇ ਦਿਸ਼ਾ ਨਿਰਦੇਸ਼ ਤੇ ਆਯੁਰਵੈਦਿਕ ਮੈਡੀਕਲ ਅਫ਼ਸਰ ਡਾਕਟਰ ਸਰਬਜੀਤ ਕੌਰ ਜ਼ਿਲ੍ਹਾ ਐਪਰਡੋਲੋਮਿਸਟਰ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਕਰੋਨਾ ਵਾਇਰਸ ਦੇ ਬਾਰੇ ਜਾਗਰੂਕ ਕੀਤਾ ਗਿਆ ਇਸ ਸਮੇਂ ਉਨ੍ਹਾਂ ਦੱਸਿਆ ਕਿ 2019 ਕਰੋੜਨਾ ਵਾਇਰਸ ਇੱਕ ਇੱਕ ਨਵਾਂ ਵਾਇਰਸ ਹੈ
ਜਿਸ ਦੀ ਪਹਿਲੀ ਵਾਰ ਪਹਿਚਾਣ ਚੀਨ ਦੇ ਹੁਬਾ ਸੂਬੇ ਵਿੱਚ ਹੋਈ ਇਸ ਦੇ ਮੁੱਖ ਲੱਛਣ ਬੁਖਾਰ ਖਾਂਸੀ ਸਾਹ ਵਿੱਚ ਤਕਲੀਫ਼ ਇਸ ਦੇ ਮੁੱਖ ਲੱਛਣ ਹਨ . ਜਾਗਰੂਕ ਕਰਦੇ ਦੌਰਾ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜੋ ਜਨਵਰੀ 2020 ਤੋਂ ਚੀਨ ਦੇ ਦੌਰੇ ਤੇ ਤੋਂ ਆਇਆ ਹੋਵੇ ਜਾਂ ਆਪ ਇਸ ਗਿਆ ਹੋਵੇ ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਹੋਵੇ ਉਹ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰੇ ਬਚਾਅ ਦੇ ਲਈ ਸਮੇਂ ਤੇ ਤਾਂ ਕਿ ਸਿਹਤ ਵਿਭਾਗ ਉਨ੍ਹਾਂ ਦੀ ਮਦਦ ਕਰ ਸਕੇ .ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਕਿਸੇ ਵਿਅਕਤੀ ਨੂੰ ਜਦੋਂ ਅਸੀਂ ਮਿਲਦੇ ਹਾਂ ਤਾਂ ਆਪਣੇ ਮੂੰਹ ਨੂੰ ਚੰਗੀ ਦਾ ਢੱਕ ਕੇ ਰੱਖਣਾ ਅਤੇ ਸਾਬਣ ਨਾਲ ਹੱਥ ਧੋਣੇ ਹਨ ਮਾਸਕ ਦਾ ਪ੍ਰਯੋਗ ਕਰਨਾ ਹੈ .ਇਸ ਤੋਂ ਇਲਾਵਾ ਭੀੜ ਵਾਲੀਆਂ ਜਗ੍ਹਾਵਾਂ ਤੋਂ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਘਰੇਲੂ ਨੁਸਖਿਆਂ ਤੋਂ ਬਚਾਅ ਕੀਤਾ ਜਾਏ . ਡਾਕਟਰ ਦੇ ਨਾਲ ਸਲਾਹ ਲਈ ਜਾਵੇ ਅਤੇ ਤੁਰੰਤ ਦਵਾਈ ਲਈ ਜਾਵੇ ਤਾਂ ਕਿ ਸਮੇਂ ਸਿਰ ਇਸ ਦਾ ਇਲਾਜ ਹੋ ਸਕੇ ਇਸ ਮੌਕੇ ਤੇ ਹਿੰਮਤ ਸ਼ਰਮਾ ਕੁਲਵਿੰਦਰ ਸਿੰਘ , ਰਜਿੰਦਰ ਕੁਮਾਰ, ਡਾਕਟਰ ਰਾਜਨ ਅਤੇ ਸੀ ਐਚ ਓ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp