ਸਟਾਫ਼ ਸਿਲੈਕਸ਼ਨ ਕਮਿਸ਼ਨ ਵਲੋਂ 55000 ਕਾਂਸਟੇਬਲਾਂ ਅਤੇ ਰਾਈਫਲਮੈਨ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਦੀ ਤਾਰੀਕ ਵਿੱਚ ਵਾਧਾ

-ਚਾਹਵਾਨ ਹੁਣ 30 ਸਤੰਬਰ ਤੱਕ ਆਨਲਾਈਨ ਅਪਲਾਈ ਕਰ ਸਕਣਗੇ

ਹੁਸ਼ਿਆਰਪੁਰ, 22 ਸਤੰਬਰ
ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਸੀ.ਏ.ਪੀ.ਐਫਜ਼, ਐਨ.ਆਈ.ਏ, ਐਸ.ਐਸ.ਐਫ. ਵਿੱਚ 55000 ਕਾਂਸਟੇਬਲਾਂ ਅਤੇ ਅਸਾਮ ਰਾਈਫਲਜ਼ ਵਿੱਚ ਰਾਈਫਲਮੈਨ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਤਾਰੀਕ ਵਿੱਚ ਵਾਧਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਹੁਣ ਚਾਹਵਾਨ ਨੌਜਵਾਨ 30 ਸਤੰਬਰ ਸ਼ਾਮ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਇਹ ਐਪਲੀਕੇਸ਼ਨ ਆਪਣੀ ਨਵੀਂ ਵੈੱਬਸਾਈਟ ‘ਤੇ ਅਪਲੋਡ ਕੀਤੀ ਸੀ ਜਿਸ ਕਰਕੇ ਅਪਲਾਈ ਕਰਨ ਵਾਲਿਆਂ ਨੂੰ ਸ਼ੁਰੂਆਤੀ ਕੁਝ ਦਿਨਾਂ ਵਿੱਚ ਕੁਝ ਸਮੱਸਿਆਵਾਂ ਪੇਸ਼ ਆਈਆਂ ਅਤੇ ਨਾਲ ਹੀ ਇਹ ਦੇਖਿਆ ਗਿਆ ਕਿ ਕਮਿਸ਼ਨ ਦੀ ਵੈੱਬਸਾਈਟ ਹੌਲੀ ਚੱਲ ਰਹੀ ਸੀ, ਜਿਸ ਕਾਰਨ ਕੁਝ ਬਿਨੈਕਾਰ ਆਨਲਾਈਨ ਅਪਲਾਈ ਕਰਨ ਤੋਂ ਰਹਿ ਗਏ ਸਨ। ਇਸ ਸਬੰਧੀ ਪੇਸ਼ ਆਈਆਂ ਦਿੱਕਤਾਂ ਬਾਰੇ ਬਿਨੈਕਾਰਾਂ ਨੇ ਕਮਿਸ਼ਨ ਨੂੰ ਰਿਪੋਰਟ ਕੀਤੀ ਸੀ। ਇਸ ਲਈ ਕੁਝ ਬਿਨੈਕਾਰਾਂ ਨੂੰ ਪੇਸ਼ ਆਈਆਂ ਮੁਸ਼ਕਿਲਾਂ ਅਤੇ ਉਨ•ਾਂ ਦੇ ਉਤਸ਼ਾਹ ਨੂੰ ਧਿਆਨ ਵਿੱਚ ਰੱਖਦਿਆਂ ਸਮਰੱਥ ਅਧਿਕਾਰੀਆਂ ਵਲੋਂ ਸਬੰਧਤ ਇਮਤਿਹਾਨ ਲਈ ਆਨਲਾਈਨ ਫਾਰਮ ਭਰਨ ਦੀ ਤਾਰੀਕ ਵਧਾ ਕੇ 30-09-2018 ਕਰਨ ਦਾ ਫੈਸਲਾ ਕੀਤਾ ਗਿਆ।

ਸ੍ਰੀਮਤੀ ਈਸ਼ਾ ਕਾਲੀਆ ਨੇ ਅੱਗੇ ਕਿਹਾ ਕਿ ਉਕਤ ਇਮਤਿਹਾਨ ਲਈ ਚਲਾਨ ਸਬੰਧੀ ਕੀਤੇ ਗਏ ਭੁਗਤਾਨ ਸਬੰਧੀ ਦੱਸਿਆ ਜਾਂਦਾ ਹੈ ਕਿ ਜਿਨ•ਾਂ ਕੇਸਾਂ ਵਿੱਚ ਚਲਾਨ 30-09-2018 ਸ਼ਾਮ 5 ਵਜੇ ਤੱਕ ਜਨਰੇਟ ਹੋ ਜਾਣਗੇ, ਬਿਨੈਕਾਰ ਉਨ•ਾਂ ਦਾ ਭੁਗਤਾਨ ਐਸ.ਬੀ.ਆਈ. ਦੀਆਂ ਨਾਮਜ਼ਦ ਸ਼ਾਖਾਵਾਂ ਵਿੱਚ ਜਾ ਕੇ 03-10-2018 ਤੱਕ ਕਰ ਸਕਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ  ਸਟਾਫ਼ ਸਿਲੈਕਸ਼ਨ ਕਮਿਸ਼ਨ ਵਲੋਂ ਜਾਰੀ ਕੀਤੀ ਸੂਚਨਾ ਅਨੁਸਾਰ 30-09-2018 (ਸ਼ਾਮ 5:00 ਵਜੇ) ਤੋਂ ਬਾਅਦ ਉਕਤ ਇਮਤਿਹਾਨ ਲਈ ਆਨਲਾਈਨ ਅਪਲਾਈ ਕਰਨ ਲਈ ਕੋਈ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ। ਕਮਿਸ਼ਨ ਦੀ ਵੈੱਬਸਾਈਟ ‘ਤੇ 25-07-2018 ਨੂੰ ਅਪਲੋਡ ਐਗਜਾਮੀਨੇਸ਼ਨ ਨੋਟਿਸ ਦੀਆਂ ਹੋਰ ਨਿਯਮ ਅਤੇ ਸ਼ਰਤਾਂ ਵਿੱਚ ਕੋਈ ਬਦਲਾਉ ਨਹੀਂ ਹੋਵੇਗਾ।
ਉਨ•ਾਂ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਪੀ੍ਰਖਿਆ ਵਿੱਚ ਭਾਗ ਲੈਣ ਦੇ ਚਾਹਵਾਨ ਬਿਨੈਕਾਰਾਂ ਨੂੰ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ‘ਤੇ ਸਿੱਧੇ ਤੌਰ ‘ਤੇ ਆਨਲਾਈਨ ਅਪਲਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਪੁਲੀਸ ਲਾਈਨਜ਼ ਵਿਖੇ ਉਹ ਪੰਜਾਬ ਸਰਕਾਰ ਵਲੋਂ ਪ੍ਰਦਾਨ ਮੁਫ਼ਤ ਸਿਖਲਾਈ ਲਈ ਉਹ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਉਨ•ਾਂ ਇਹ ਵੀ ਕਿਹਾ ਕਿ ਜਿਨ•ਾਂ ਨੇ ਪੁਲੀਸ ਲਾਈਨਜ਼ ਵਿਖੇ ਰਿਪੋਰਟਿੰਗ ਕਰ ਦਿੱਤੀ ਹੈ, ਪਰ ਅਜੇ ਅਪਲਾਈ ਨਹੀਂ ਕੀਤਾ, ਉਹ ਹੁਣ ਸਿੱਧੇ ਤੌਰ ‘ਤੇ ਸਟਾਫ਼ ਸਿਲੈਕਸ਼ਨ ਕਮਿਸ਼ਨ ਕੋਲ ਆਨਲਾਈਨ ਅਪਲਾਈ ਕਰ ਸਕਦੇ ਹਨ

Related posts

Leave a Reply