ਐਨ.ਸੀ.ਡੀ. ਪ੍ਰੋਗਰਾਮ ਅਧੀਨ ਲਗਾਏ ਸਕਰੀਨਿੰਗ ਕੈਂਪ
ਪਠਾਨਕੋਟ, 20 ਫਰਵਰੀ ( RAJINDER RAJAN BUREAU CHIEF ):– ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ. ਪ੍ਰੋਗਰਾਮ ਅਧੀਨ ਕਬੀਰ ਨਗਰ ਮੁਹੱਲਾ ਪਠਾਨਕੋਟ ਅਤੇ ਸਬ ਸੈਂਟਰ ਪਰਮਾਨੰਦ ਵਿਖੇ ਸਕਰੀਨਿੰਗ ਕੈਂਪ ਲਗਾਏ ਗਏ। ਇਨ•ਾਂ ਕੈਂਪਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਮੁਆਇਨਾ ਕੀਤਾ ਗਿਆ। ਇੰਨ•ਾਂ ਕੈਂਪਾਂ ਵਿਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ, ਸਰਵਿਕਸ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ ।
ਜ਼ਿਲ•ਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਦੱਸਿਆ ਕਿ ਇਨ•ਾਂ ਦੋਨਾਂ ਕੈਪਾਂ ਵਿੱਚ 212 ਮਰੀਜਾਂ ਦਾ ਚੈੱਕ-ਅਪ ਕੀਤਾ ਗਿਆ, ਜਿਨ•ਾਂ ਵਿਚੋਂ ਬਲਡ ਪ੍ਰੈਸ਼ਰ ਦੇ 54 , ਸ਼ੂਗਰ ਦੇ 19, ਸ਼ੱਕੀ ਸਰਵਾਈਕਲ ਕੈਂਸਰ 01, ਸ਼ੱਕੀ ਬਰੈਸਟ ਕੈਂਸਰ 0 ਅਤੇ ਸ਼ੱਕੀ ਔਰਲ ਕੈਂਸਰ 01 ਦੇ ਮਰੀਜ ਪਾਏ ਗਏ। ਸੀਨੀਅਰ ਮੈਡੀਕਲ ਅਫਸਰ ਇੰਚ, ਸੀ.ਐਚ.ਸੀ. ਘਰੋਟਾ ਡਾ. ਬਿੰਦੂ ਗੁਪਤਾ ਨੇ ਦੱਸਿਆ ਕਿ ਜਿਨ•ਾਂ ਮਰੀਜਾਂ ਨੂੰ ਬਿਮਾਰੀ ਸੀ, ਉਨ•ਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ। ਇਨ•ਾਂ ਕੈਂਪਾ ਵਿੱਚ ਮੈਡੀਕਲ ਅਫਸਰ ਡਾ. ਸੁਰਭੀ ਡੋਗਰਾ, ਡਾ. ਵਿਨੈ, ਡਾਕਟਰ ਅਵਨੀਤ ਕੌਰ, ਡਾ. ਸੁਭਾਸ਼, ਸੀ.ਐਚ. ਓ. ਮਨਜੀਤ ਕੌਰ, ਆਰ.ਬੀ.ਐਸ.ਕੇ. ਦੇ ਡਾ. ਰਾਜਨ, ਹਿਮਾਨੀ, ਐਚ.ਆਈ. ਗੁਰਮੁੱਖ ਸਿੰਘ, ਐਲ.ਐਚ.ਵੀ. ਸੀਤਾ, ਏ.ਐਨ.ਐਮ. ਹਰਪ੍ਰੀਤ, ਬਿਮਲਾ, ਸਰਬਜੀਤ ਆਸ਼ਾ ਵਰਕਰ ਰੇਣੂ, ਕੁਲਵਿੰਦਰ, ਮਮਤਾ, ਪਰਮਜੀਤ, ਸੁਨੀਤਾ, ਰਾਮਪਿਆਰੀ, ਸੁਰਕਸ਼ਾ, ਸਰਿਸ਼ਟਾ, ਕਮਲਜੀਤ, ਨੀਲਮ ਅਤੇ ਪ੍ਰਿਆ ਜ਼ਿਲ•ਾ ਅੰਕੜਾ ਸਹਾਇਕ ਆਦਿ ਹਾਜ਼ਿਰ ਹੋਏ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp