ਸਰਕਾਰੀ ਨੌਕਰੀਆਂ ਦੀਆਂ ਪ੍ਰੀਖਿਆਂਵਾ ਅਤੇ ਇੰਟਰਵਿਊ ਦੀ ਤਿਆਰੀ ਲਈ ਕੀਤਾ ਨਿਵੇਕਲਾ ਉਪਰਾਲਾ
ਗੁਰਦਾਸਪੁਰ ( Ashwani BUREAU ) :-– ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਸਥਾਨਕ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸਰਕਾਰੀ ਨੌਕਰੀਆਂ ਦੀਆਂ ਪ੍ਰੀਖਿਆਂਵਾ ਅਤੇ ਇੰਟਰਵਿਊ ਦੀ ਤਿਆਰੀ ਕਰਵਾਉਣ ਲਈ ‘ਮਿਸ਼ਨ ਫਤਿਹ’ ਦਾ ਅੱਜ ਉਦਘਾਟਨ ਕੀਤਾ ਗਿਆ ਤੇ ਪਹਿਲੇ ਬੈਚ ਵਿਚ ਫੂਡ ਸੇਫਟੀ ਅਫਸਰਾਂ ਦੀ ਅਸਾਮੀ ਲਈ ਬਿਨੈਪੱਤਰ ਕਰਨ ਵਾਲਿਆਂ ਨੂੰ ਮੁਫਤ ਕੋਚਿੰਗ ਦਾ ਸ਼ੁੱਭ ਆਰੰਭ ਕੀਤਾ। ਇਸ ਪ੍ਰੀਖਿਆ ਦੀ ਤਿਆਰੀ ਕਰ ਰਹੇ 40 ਪ੍ਰਾਰਥੀਆਂ ਵਲੋਂ ਹੁਣ ਤਕ ਰਜਿਸ਼ਟਰੇਸ਼ਨ ਕਰਵਾਈ ਜਾ ਚੁੱਕੀ ਹੈ।
ਇਸ ਮੌਕੇ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਮੈਡਮ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ ) ਵੀ ਮੋਜੂਦ ਸਨ।
‘ਮਿਸ਼ਨ ਫਤਿਹ’ ਦੀ ਇਕ ਹੋਰ ਖਾਸੀਅਤ ਤਹਿਤ ਜਿਹੜੇ ਪ੍ਰਾਰਥੀਆਂ ਕੋਚਿੰਗ ਲੈਣ ਲਈ ਨਹੀਂ ਆ ਸਕਦੇ ਉਨਾਂ ਲਈ ਲਾਈਵ ਫੈਸਬੁੱਕ ਪੇਜ਼ missionfatehdbeegurdaspur ਰਾਹੀਂ ਸਹੂਲਤ ਪੁਜਦਾ ਕੀਤੀ ਗਈ ਹੈ ਤਾਂ ਜੋ ਉਹ ਘਰ ਬੈਠੇ ਫੇਸਬੁੱਕ ਪੇਜ਼ ਨੂੰ ਲਾਈਕ ਕਰਕੇ ਇਮਤਿਹਾਨ ਦੀ ਤਿਆਰੀ ਕਰ ਸਕਣ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਨੌਕਰੀਆਂ ਵਿਚ ਗੁਰਦਾਸਪੁਰ ਜਿਲੇ ਦੇ ਨੌਜਵਾਨ ਲੜਕੇ-ਲੜਕੀਆਂ ਦੀ ਸ਼ਮੂਲੀਅਤ ਵਧਾਉਣ ਅਤੇ ਜਿਲੇ ਨੂੰ ਹੋਰ ਖੁਸ਼ਹਾਲੀ ਤੇ ਤਰੱਕੀ ਵੱਲ ਲਿਜਾਣ ਦੇ ਮੰਤਵ ਲਈ ਜਿਲਾ ਪ੍ਰਸ਼ਾਸਨ ਵਲੋਂ ‘ਮਿਸ਼ਨ ਫਤਿਹ ‘ ਦੀ ਸ਼ੁਰੂਆਤ ਕੀਤੀ ਗਈ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp