DOABA TIMES LATEST : ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਫ਼ਸਰਸ਼ਾਹੀ ਦੇ ਬੇਲੋੜੇ ਦਬਾਅ ਤੋਂ ਮੁਕਤ ਕਰਕੇ ਸਕੂਲਾਂ ਵਿੱਚ ਪੜ੍ਹਾਉਣ ਲਈ ਆਜ਼ਾਦਾਨਾ ਮਾਹੌਲ ਦਿੱਤਾ ਜਾਵੇ-ਗੌਰਮਿੰਟ ਟੀਚਰਜ਼ ਯੂਨੀਅਨ

HOSHIARPUR (ADESH) ਜ਼ਿਲ੍ਹੇ ਦੇ ਅਧਿਆਪਕਾਂ ਦੀ ਇੱਕ ਅਹਿਮ ਬੈਠਕ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਅਜੀਬ ਦਿਵੇਦੀ, ਜ਼ਿਲ੍ਹਾ ਜਥੇਬੰਦਕ ਸਕੱਤਰ ਇੰਦਰ ਸੁਖਦੀਪ ਸਿੰਘ ਓਢਰਾ, ਮੁੱਖ ਸਲਾਹਕਾਰ ਰਮੇਸ਼ ਹੁਸ਼ਿਆਰਪੁਰੀ, ਈ ਟੀ ਟੀ ਟੀਚਰਜ਼ ਯੂਨੀਅਨ ਦੇ ਸੂਬਾ ਜੁਆਇੰਟ ਸਕੱਤਰ ਗੁਰਜਿੰਦਰ ਸਿੰਘ ਮੰਝਪੁਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਬਲਜੀਤ ਸਿੰਘ ਮਹਿਮੋਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਹੋਈ।

ਮੀਟਿੰਗ ਵਿੱਚ ਸ਼ਾਮਿਲ ਸਮੂਹ ਅਧਿਆਪਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੀ ਜਨਤਾ ਦੇ ਬੱਚਿਆਂ ਦੀ ਸਿੱਖਿਆ ਪ੍ਰਤੀ ਬਿਲਕੁੱਲ ਵੀ ਗੰਭੀਰ ਨਹੀਂ ਹੈ। ਅਫ਼ਸਰਸ਼ਾਹੀ ਵਲੋਂ ਸਕੂਲਾਂ ਨੂੰ ਇੱਕ ਕਾਰਖਾਨਾ ਸਮਝ ਕੇ ਅਤੇ ਮਨਚਾਹਿਆ ਉਤਪਾਦਨ ਰੂਪੀ ਨਤੀਆ ਪ੍ਰਾਪਤ ਕਰਨ ਲਈ ਮਾਸੂਮ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਉੱਤੇ ਬੇਲੋੜੇ ਪ੍ਰਾਜੈਕਟਾਂ ਦੇ ਗ਼ੈਰ-ਵਿਗਿਆਨਿਕ ਟੀਚਿਆਂ ਅਤੇ ਮਿਸ਼ਨ ਸ਼ਤ-ਪ੍ਰਤੀਸ਼ਤ ਦਾ ਦਬਾਅ ਉਨ੍ਹਾਂ ਨੂੰ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਕੀਤਾ ਹੋਇਆ ਹੈ। ਬੀ.ਪੀ.ਈ.ਓਜ਼. ਤੋਂ ਲੈ ਕੇ ਸਿੱਖਿਆ ਸਕੱਤਰ ਤੱਕ ਸਮੁੱਚੀ ਅਫ਼ਸਰਸ਼ਾਹੀ ਨੇ ਜਿੱਥੇ ਵਿਦਿਆਰਥੀਆਂ ਨੂੰ ਨਿੱਤ-ਦਿਹਾੜੇ ਟੈਸਟਿੰਗਾਂ ਅਤੇ ਪ੍ਰੀਖਿਆਵਾਂ ਵਿੱਚ ਉਲਝਾਇਆ ਹੋਇਆ ਹੈ ਓਥੇ ਹੀ ਅਧਿਆਪਕਾਂ ਨੂੰ ਬੇਲੋੜੀਆਂ ਮੀਟਿੰਗਾਂ ਅਤੇ ਡਾਕਾਂ ਮੰਗ ਕੇ ਉਨ੍ਹਾਂ ਨੂੰ ਪੜ੍ਹਾਈ ਦੇ ਦਿਨਾਂ ਵਿੱਚ ਵਿਦਿਆਰਥੀਆਂ ਤੋਂ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪ੍ਰੀਖਿਆਵਾਂ ਦੀਆਂ ਤਿਆਰੀਆਂ ਦੇ ਦਿਨਾਂ ਵਿੱਚ ਬੀਤੇ ਦਿਨੀਂ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਵਲੋਂ ਸਕੂਲਾਂ ਵਿੱਚ ਕਿਚਨ-ਗਾਰਡਨਾਂ ਦੀ ਮਿਣਤੀ ਕਰਕੇ ਓਥੇ ਹੁੰਦੀ ਉਪਜ ਦੀ ਮਾਤਰਾ ਦੀ ਜਾਣਕਾਰੀ ਮੰਗਣ ਜਿਹੀ ਬੇਲੋੜੀ ਅਤੇ ਹਾਸੋਹੀਣੀ ਡਾਕ ਮੰਗੀ ਗਈ। ਇੱਥੇ ਹੀ ਬੱਸ ਨਹੀਂ ਸਰਕਾਰ ਵਲੋਂ ਅਧਿਆਪਕਾਂ ਨੂੰ ਡਰਾਉਣ ਲਈ ਆਨਲਾਈਨ ਅਨੁਸ਼ਾਸਨੀ ਕਾਰਵਾਈ ਦੇ ਪੱਤਰ ਜਾਰੀ ਕੀਤੇ ਜਾ ਰਹੇ ਹਨ।

Advertisements

ਉਨ੍ਹਾਂ ਪੰਜਾਬ ਸਰਕਾਰ, ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਬੀਤੇ ਵਰ੍ਹੇ ਦੇ ਅਧਿਆਪਕ ਸੰਘਰਸ਼ ਤੋਂ ਬਾਅਦ ਮੁੱਖ-ਮੰਤਰੀ ਪੰਜਾਬ ਵਲੋਂ ਬਣਾਈ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਕਮੇਟੀ ਦੀਆਂ ਲੜੀਵਾਰ ਮੀਟਿੰਗਾਂ ਕਰਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮੁੱਦੇ ਵਿਚਾਰੇ ਜਾਣ, ਅਧਿਆਪਕਾਂ ਦੇ ਮਨੋਬਲ ਨੂੰ ਤੋੜਨ ਵਾਲ਼ੇ ਫ਼ੈਸਲੇ ਵਾਪਿਸ ਲਏ ਜਾਣ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਕੰਮ ਕਰਨ ਲਈ ਆਜ਼ਾਦਾਨਾ ਮਾਹੌਲ ਪ੍ਰਦਾਨ ਕੀਤਾ ਜਾਵੇ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਨੰਦ ਰਾਮ, ਮਨਜੀਤ ਸਿੰਘ ਬਾਬਾ, ਬਲਕਾਰ ਸਿੰਘ ਪਰੀਕਾ, ਮਨਜੀਤ ਸਿੰਘ ਖੁਣ-ਖੁਣ, ਸਰਬਜੀਤ ਸਿੰਘ ਰਾਜਨੀ, ਸੰਦੀਪ ਕੁਮਾਰ ਪਿੱਪਲਾਂਵਾਲਾ, ਵਿਕਾਸ ਅਰੋੜਾ, ਨਿਰਮਲ ਸਿੰਘ ਨਿਹਾਲਪੁਰ ਅਤੇ ਮਨਜੀਤ ਸਿੰਘ ਦਸੂਹਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply