HOSHIARPUR (ADESH) ਬਸਪਾ ਟੀਮ ਹੁਸ਼ਿਆਰਪੁਰ ਦੇ ਧਿਆਨ ਵਿੱਚ ਮਸਲਾ ਆਇਆ ਕਿ ਹੁਸ਼ਿਆਰਪੁਰ ਵਿਖੇ ਸਕੂਲ SBAC Sr Sec School Bajwara ਜੋ ਕਿ 130 ਸਾਲ ਪੁਰਾਣਾ ਚਲ ਰਿਹਾ ਹੈ ਜਿਸ ਵਿੱਚ 550 ਤੋਂ ਜਿਆਦਾ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ, ਇਹ ਸਕੂਲ ਕੁੱਝ ਦਿਨਾਂ ਬਾਅਦ ਬੰਦ ਕਰ ਦਿੱਤਾ ਜਾਵੇਗਾ ਤੇ ਵਿਦਿਆਰਥੀਆਂ ਨੂੰ ਇੱਧਰ-ਉੱਧਰ ਕਿਤੇ ਸ਼ਿਫਟ ਕੀਤਾ ਜਾਵੇਗਾ ਕਿਉਂਕਿ ਇਹ ਜਮੀਨ ਕਾਂਗਰਸ ਸਰਕਾਰ ਦੇ ਕਿਸੇ ਵੱਡੇ ਲੀਡਰ ਦੀ ਹੈ ਤੇ ਸੁਣਨ ਵਿੱਚ ਇਹ ਆਇਆ ਕਿ ਇਸ ਜਮੀਨ ਤੇ ਕੋਈ ਫੋਜੀ ਸਿਖਲਾਈ ਕੈਂਪ ਬਣਾਇਆ ਜਾਵੇਗਾ।
ਇਸ ਬਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਪਤਾ ਲੱਗਾ ਤਾਂ ਉਹ ਅਤੇ ਉਨ੍ਹਾਂ ਦੇ ਮਾਪੇ ਸਕੂਲ ਦੇ ਗੇਟ ਅੱਗੇ ਦਰੀਆ ਬਿਛਾ ਕੇ ਆਪਣਾ ਹੱਕ ਮੰਗਣ ਲਈ ਬੈਠ ਗਏ ਇਸ ਦੋਰਾਨ ਬਸਪਾ ਟੀਮ ਹੁਸ਼ਿਆਰਪੁਰ ਜਿਲਾ ਪ੍ਰਧਾਨ ਬਸਪਾ ਪ੍ਰਸ਼ੋਤਮ ਅਹੀਰ (9464386843) ਸੀਨੀਅਰ ਬਸਪਾ ਲੀਡਰ ਮਹਿੰਦਰ ਜੀ, ਉਕਾਰ ਝੱਮਟ ਜੀ, ਦਲਜੀਤ ਜੀ, ਪੂਰੀ ਟੀਮ ਨਾਲ ਪਹੁੰਚੇ ਤੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਬਸਪਾ ਵਲੋਂ ਆਸ਼ਵਾਸਨ ਦਿੱਤਾ ਕਿ ਅਸੀਂ ਸਕੂਲ ਬੰਦ ਨਹੀਂ ਹੋਣ ਦੇਵਾਂਗੇ ਉਸ ਤੋਂ ਬਾਅਦ ਸਕੂਲ ਅਧਿਆਪਕਾਂ ਤੇ ਮੁੱਖੀ ਨਾਲ ਗੱਲਬਾਤ ਦੌਰਾਨ ਸਾਰਾ ਪਤਾ ਲੱਗਾ ਕਿ ਸਰਕਾਰ 550 ਬੱਚਿਆਂ ਦਾ ਭਵਿੱਖ ਹਨੇਰੇ ਵੱਲ ਧੱਕ ਰਹੀ ਹੈ ਫੋਜੀ ਸਿਖਲਾਈ ਕੈਂਪ ਲਈ ਹੁਸ਼ਿ ਵਿਚ ਕੋਈ ਹੋਰ ਜਗਾ ਦੇਣ ਦੀ ਬਜਾਏ 130 ਸਾਲ ਪਹਿਲਾਂ ਦਾ ਸਕੂਲ ਬੰਦ ਕਰਨ ਬਾਰੇ ਚਰਚਾ ਹੈ।
ਇਸ ਦੌਰਾਨ ਪ੍ਸ਼ਾਸ਼ਨ ਵਲੋਂ ਤਹਿਸੀਲਦਾਰ ਸਾਹਿਬ ਪਹੁੰਚੇ ਮਸਲੇ ਦਾ ਕੋਈ ਹੱਲ ਨਾ ਹੁੰਦਾ ਦੇਖ ਤਹਿਸੀਲਦਾਰ ਸਾਹਿਬ ਨੇ ਮਾਨਯੋਗ ਡੀ ਸੀ ਸਹਿਬ ਜੀ ਕੋਲੋਂ ਸਮਾ ਲਿਆ ਤੇ ਬਸਪਾ ਦਾ ਵਫਦ ਬੱਚਿਆਂ ਦੇ ਮਾਪਿਆ ਨੂੰ ਨਾਲ ਲੈਕੇ ਡੀ ਸੀ ਸਹਿਬ ਨੂੰ ਮਿਲਿਆ ਤੇ ਡੀ ਸੀ ਸਹਿਬ ਨੇ ਆਸ਼ਵਾਸਨ ਦਿੱਤਾ ਕਿ ਸਕੂਲ ਬੰਦ ਨਹੀਂ ਕੀਤਾ ਜਾਵੇਗਾ ਇਸ ਬਾਰੇ ਪ੍ਸ਼ਾਸਨ ਦਾ ਉਚ ਅਧਿਕਾਰੀ ਕਲ ਸਕੂਲ ਜਾ ਕੇ ਬੱਚਿਆਂ ਦੀ ਹਾਜਰੀ ਵਿੱਚ ਇਹ ਸਭ ਕੁੱਝ ਦੱਸ ਕੇ ਆਵੇਗਾ ਅਤੇ ਅਜੇ ਇਸ ਤੇ ਕੋਈ ਵੀ ਫੈਸਲਾ ਫਾਈਨਲ ਨਹੀਂ ਕੀਤਾ ਕੇ ਫੋਜੀ ਸਿਖਲਾਈ ਕੈਂਪ ਉਸ ਜਗ੍ਹਾ ਤੇ ਹੀ ਬਣਾਇਆ ਜਾਵੇਗਾ।
ਇਸ ਮੌਕੇ ਬਿੰਦਰ ਸਰੋਆ ਲਾਡੀ ਅਸਲਾਮਾਬਾਦ, ਮੁਨੀਸ਼ ਬੂਲਾਵੜੀ, ਪਰੇਮ ਕਿਕਰਾ ਬਸੀ, ਪਰਿਨਸ ਬਜਵਾੜਾ ,ਲੱਕੀ ਬਜਵਾੜਾ,ਰਮੇਸ਼ ਬਹਾਦਰ ਪੁਰ ਤੇ ਹੋਰ ਜਿੰਮੇਵਾਰ ਸਾਥੀ ਵੱਡੀ ਗਿਣਤੀ ਵਿੱਚ ਪਹੁੰਚੇ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp