ਜਿਲਾ ਹੁਸ਼ਿਆਰਪੁਰ ਚ ਕਾਂਗਰਸ ਦੀ ਵੱਡੀ ਜਿੱਤ, ਭਾਜਪਾ ਤੇ ਬਾਦਲ ਦਲ ਚਾਰੋਂ ਖਾਨੇ ਕੀਤੇ ਚਿੱਤ

 

– ਡੀਸੀ ਕਾਲੀਆ ਦੇ ਅਨੁਸ਼ਾਸ਼ਿਤ ਪ੍ਰਬੰਧਾਂ ਹੇਠ ਸ਼ਾਂਤੀਪੂਰਵਕ ਹੋਈ ਵੋਟ ਗਿਣਤੀ ਪ੍ਰਕ੍ਰਿਆ

-ਸਭ ਤੋਂ ਵੱਧ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਰਹੀ ਪਹਿਲੇ ਸਥਾਨ ‘ਤੇ
-ਜ਼ਿਲ•ਾ ਪ੍ਰੀਸ਼ਦ ਦੀਆਂ 25 ਸੀਟਾਂ ‘ਚੋਂ ਕਾਂਗਰਸ ਨੇ 24 ਸੀਟਾਂ ‘ਤੇ ਪ੍ਰਾਪਤ ਕੀਤੀ ਜਿੱਤ
-211 ਪੰਚਾਇਤ ਸੰਮਤੀਆਂ ਦੀਆਂ ਸੀਟਾਂ ‘ਚੋਂ 153 ‘ਤੇ ਕਾਂਗਰਸ ਪਾਰਟੀ ਜੇਤੂ 
ਹੁਸ਼ਿਆਰਪੁਰ, 22 ਸਤੰਬਰ  
ਜ਼ਿਲ•ੇ ਵਿੱਚ ਜ਼ਿਲ•ਾ ਪ੍ਰੀਸ਼ਦ ਦੀਆਂ 25 ਅਤੇ 10 ਬਲਾਕ ਸੰਮਤੀਆਂ ਦੇ 208 ਜ਼ੋਨਾਂ ਦੀਆਂ ਪਈਆਂ ਵੋਟਾਂ ਦੀ ਗਿਣਤੀ ਪ੍ਰਕ੍ਰਿਆ ਅੱਜ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ• ਗਈ ਹੈ ਅਤੇ ਜ਼ਿਲ•ੇ ਵਿੱਚ ਸਭ ਤੋਂ ਵੱਧ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਪਹਿਲੇ ਸਥਾਨ ‘ਤੇ ਰਹੀ ਹੈ, ਜਦਕਿ  ਭਾਜਪਾ  ਦੂਜੇ ਅਤੇ ਸ਼੍ਰੋਮਣੀ ਅਕਾਲੀ ਦਲ ਤੀਜੇ ਸਥਾਨ ‘ਤੇ ਰਿਹਾ। ਜੇਤੂ ਉਮੀਦਵਾਰਾਂ ਨੂੰ ਸਬੰਧਤ ਰਿਟਰਨਿੰਗ ਅਫ਼ਸਰਾਂ ਵਲੋਂ ਜੇਤੂ ਸਰਟੀਫਿਕੇਟ ਵੀ ਸੌਂਪ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਵੋਟ ਪ੍ਰਕ੍ਰਿਆ ਤੋਂ ਬਾਅਦ ਗਿਣਤੀ ਪ੍ਰਕ੍ਰਿਆ ਵੀ ਸਫ਼ਲਤਾਪੂਰਵਕ ਸੰਪਨ ਹੋ ਗਈ ਹੈ।

ਚੋਣ ਪ੍ਰਕ੍ਰਿਆ ਅਮਨ-ਅਮਾਨ ਨਾਲ ਹੋਣ ‘ਤੇ ਉਨ•ਾਂ ਚੋਣ ਪ੍ਰਕ੍ਰਿਆ ਨਾਲ ਜੁੜੇ ਚੋਣ ਅਮਲੇ ਤੋਂ ਇਲਾਵਾ ਜ਼ਿਲ•ਾ ਵਾਸੀਆਂ ਅਤੇ ਮੀਡੀਆ ਦਾ ਵੀ ਧੰਨਵਾਦ ਪ੍ਰਗਟਾਇਆ ਹੈ।
ਜ਼ਿਲ•ਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ•ਾ ਪ੍ਰੀਸ਼ਦ ਦੀਆਂ 25 ਸੀਟਾਂ ਵਿੱਚੋਂ 24 ਸੀਟਾਂ ਕਾਂਗਰਸ ਪਾਰਟੀ ਨੇ ਜਿੱਤੀਆਂ ਹਨ, ਜਦਕਿ ਇਕ ਸੀਟ ਨੰਗਲ ਬਿਹਾਲਾ ਜ਼ੋਨ ਤੋਂ ਭਾਰਤੀ ਜਨਤਾ ਪਾਰਟੀ ਨੇ ਜਿੱਤੀ ਹੈ। ਉਨ•ਾਂ ਦੱਸਿਆ ਕਿ ਜ਼ਿਲ•ਾ ਪ੍ਰੀਸ਼ਦ ਦੇ ਰਿਟਰਨਿੰਗ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਵਲੋਂ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਸੌਂਪ ਦਿੱਤੇ ਗਏ ਹਨ।
ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਇਸੇ ਤਰ•ਾਂ ਪੰਚਾਇਤ ਸੰਮਤੀਆਂ ਦੀਆਂ 211 ਸੀਟਾਂ ‘ਤੇ ਕਾਂਗਰਸ ਪਾਰਟੀ ਨੇ 153 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਪਹਿਲੇ ਸਥਾਨ ‘ਤੇ, ਭਾਰਤੀ ਜਨਤਾ ਪਾਰਟੀ ਨੇ 25 ਸੀਟਾਂ ਜਿੱਤ ਕੇ ਦੂਜਾ ਅਤੇ ਸ਼੍ਰੋਮਣੀ ਅਕਾਲੀ ਦਲ 22 ਸੀਟਾਂ ਜਿੱਤ ਕੇ ਤੀਜੇ ਸਥਾਨ ‘ਤੇ ਰਹੀ। ਇਸ ਤੋਂ ਇਲਾਵਾ ਸੀ.ਪੀ.ਆਈ. (ਐਮ) ਨੇ 2 ਅਤੇ 9 ਆਜ਼ਾਦ ਉਮੀਦਵਾਰ ਜੇਤੂ ਰਹੇ। ਉਨ•ਾਂ  ਦੱÎਿਸਆ ਕਿ 10 ਬਲਾਕਾਂ ਵਿੱਚ ਹੁਸ਼ਿਆਰਪੁਰ-1 ਬਲਾਕ ਵਿੱਚ ਪੰਚਾਇਤ ਸੰਮਤੀਆਂ ਦੀਆਂ 25 ਸੀਟਾਂ ਵਿੱਚ ਕਾਂਗਰਸ ਪਾਰਟੀ ਨੇ 22, ਭਾਰਤੀ ਜਨਤਾ ਪਾਰਟੀ ਨੇ 2 ਅਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਪ੍ਰਾਪਤ ਕੀਤੀ।

ਬਲਾਕ ਹੁਸ਼ਿਆਰਪੁਰ-2 ਵਿੱਚ ਪੰਚਾਇਤ ਸੰਮਤੀਆਂ ਦੀਆਂ 25 ਸੀਟਾਂ ਵਿੱਚ ਕਾਂਗਰਸ ਪਾਰਟੀ ਨੇ 18, ਭਾਰਤੀ ਜਨਤਾ ਪਾਰਟੀ ਨੇ 2, ਸ਼੍ਰੋਮਣੀ ਅਕਾਲੀ ਦਲ 2 ਅਤੇ 3 ਆਜ਼ਾਦ ਉਮੀਦਵਾਰਾਂ ਨੇ  ਸੀਟਾਂ ਪ੍ਰਾਪਤ ਕੀਤੀਆਂ। ਬਲਾਕ ਭੂੰਗਾ ਵਿੱਚ ਪੰਚਾਇਤ ਸੰਮਤੀਆਂ ਦੀਆਂ 23 ਸੀਟਾਂ ਵਿੱਚ ਕਾਂਗਰਸ ਪਾਰਟੀ ਨੇ 15, ਸ਼੍ਰੋਮਣੀ ਅਕਾਲੀ ਦਲ  ਨੇ 2 ਅਤੇ ਭਾਰਤੀ ਜਨਤਾ ਪਾਰਟੀ ਨੇ 6 ਸੀਟਾਂ ਪ੍ਰਾਪਤ ਕੀਤੀਆਂ। ਬਲਾਕ ਟਾਂਡਾ ਵਿੱਚ ਪੰਚਾਇਤ ਸੰਮਤੀਆਂ ਦੀਆਂ 19 ਸੀਟਾਂ ਵਿੱਚ ਕਾਂਗਰਸ ਪਾਰਟੀ ਨੇ 13, ਸ਼੍ਰੋਮਣੀ ਅਕਾਲੀ ਦਲ ਨੇ 6 ਸੀਟਾਂ ਪ੍ਰਾਪਤ ਕੀਤੀਆਂ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਦਸੂਹਾ ਪੰਚਾਇਤ ਸੰਮਤੀਆਂ ਦੀਆਂ 20 ਸੀਟਾਂ ਵਿੱਚ ਕਾਂਗਰਸ ਪਾਰਟੀ ਨੇ 15 , ਭਾਰਤੀ ਜਨਤਾ ਪਾਰਟੀ ਨੇ 1 ਅਤੇ ਸ਼੍ਰੋਮਣੀ ਅਕਾਲੀ ਦਲ ਨੇ 3 ਅਤੇ ਆਜ਼ਾਦ ਉਮੀਦਵਾਰ ਨੇ 1 ਸੀਟ ਪ੍ਰਾਪਤ ਕੀਤੀ। ਬਲਾਕ ਮੁਕੇਰੀਆਂ ਪੰਚਾਇਤ ਸੰਮਤੀਆਂ ਦੀਆਂ 20 ਸੀਟਾਂ ਵਿੱਚ ਕਾਂਗਰਸ ਪਾਰਟੀ ਨੇ 11 , ਭਾਰਤੀ ਜਨਤਾ ਪਾਰਟੀ ਨੇ 7 ਅਤੇ ਸ਼੍ਰੋਮਣੀ ਅਕਾਲੀ ਦਲ  ਨੇ 2 ਸੀਟਾਂ ਪ੍ਰਾਪਤ ਕੀਤੀਆਂ। ਬਲਾਕ ਹਾਜੀਪੁਰ ਪੰਚਾਇਤ ਸੰਮਤੀਆਂ ਦੀਆਂ 15 ਸੀਟਾਂ ਵਿੱਚ ਕਾਂਗਰਸ ਪਾਰਟੀ ਨੇ 10 , ਭਾਰਤੀ ਜਨਤਾ ਪਾਰਟੀ ਨੇ 3 ਅਤੇ ਸ਼੍ਰੋਮਣੀ ਅਕਾਲੀਦਲ  ਨੇ 2 ਸੀਟਾਂ ਪ੍ਰਾਪਤ ਕੀਤੀਆਂ। ਬਲਾਕ ਤਲਵਾੜਾ ਪੰਚਾਇਤ ਸੰਮਤੀਆਂ ਦੀਆਂ 15 ਸੀਟਾਂ ਵਿੱਚ ਕਾਂਗਰਸ ਪਾਰਟੀ ਨੇ 11 ਅਤੇ ਭਾਰਤੀ ਜਨਤਾ ਪਾਰਟੀ ਨੇ 4 ਸੀਟਾਂ ਪ੍ਰਾਪਤ ਕੀਤੀਆਂ। ਬਲਾਕ ਮਾਹਿਲਪੁਰ ਪੰਚਾਇਤ ਸੰਮਤੀਆਂ ਦੀਆਂ 24 ਸੀਟਾਂ ਵਿੱਚ ਕਾਂਗਰਸ ਪਾਰਟੀ ਨੇ 20, ਸ਼੍ਰੋਮਣੀ ਅਕਾਲੀ ਦਲ ਨੇ 2 ਅਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ਪ੍ਰਾਪਤ ਕੀਤੀਆਂ, ਜਦਕਿ ਬਲਾਕ ਗੜ•ਸ਼ੰਕਰ ਪੰਚਾਇਤ ਸੰਮਤੀਆਂ ਦੀਆਂ 25 ਸੀਟਾਂ ਵਿੱਚ ਕਾਂਗਰਸ ਪਾਰਟੀ ਨੇ 18, ਸ਼੍ਰੋਮਣੀ ਅਕਾਲੀ ਦਲ ਨੇ 2, ਸੀ.ਪੀ.ਆਈ. (ਐਮ)ਪਾਰਟੀ ਨੇ 2 ਅਤੇ ਆਜ਼ਾਦ ਉੁਮੀਦਵਾਰਾਂ ਨੇ 3 ਸੀਟਾਂ ਪ੍ਰਾਪਤ ਕੀਤੀਆਂ।
ਜ਼ਿਕਰਯੋਗ ਹੈ ਕਿ ਪੰਚਾਇਤ ਸੰਮਤੀਆਂ ਲਈ 211 ਜ਼ੋਨਾਂ ਦੀ ਚੋਣ ਹੋਣੀ ਸੀ, ਪਰ ਤਿੰਨ ਪੰਚਾਇਤ ਸੰਮਤੀਆਂ ਵਿਚੋਂ ਗੜ•ਸ਼ੰਕਰ ਜ਼ੋਨ ਦੇ ਮਾਨਸੋਵਾਲਾ, ਟਾਂਡਾ ਦੇ ਘੋੜਾਵਾਹਾ ਅਤੇ ਤਲਵਾੜਾ ਦੇ ਬਰਿੰਗਲੀ ਜ਼ੋਨਾਂ ਵਿੱਚ ਸਰਬਸੰਮਤੀ ਨਾਲ ਚੋਣ ਹੋ ਗਈ ਸੀ, ਜਿਸ ਨਾਲ ਇਹ ਗਿਣਤੀ 208 ਰਹਿ ਗਈ ਸੀ।

Related posts

Leave a Reply