DOABA TIMES : ਲੈਫੀ. ਜਨਰਲ  ਟੀ.ਐਸ ਸ਼ੇਰਗਿੱਲ ਵਲੋਂ ਗਾਰਡੀਅਨ ਆਫ ਗਵਰਨੈੱਸ ਤਹਿਤ ਅਧਿਕਾਰੀਆਂ ਨਾਲ ਮੀਟਿੰਗ

ਵਿਭਾਗਾਂ ਦੇ ਅਧਿਕਾਰੀਆਂ ਨੂੰ ਆਨਲਾਈਨ ਪੋਰਟਲ ;ਤੇ ਦਰਜ ਸ਼ਿਕਾਇਤਾਂ ਦਾ ਜਲਦ ਹੱਲ ਕਰਨ ਦੇ ਦਿੱਤੇ ਨਿਰਦੇਸ਼
ਕਿਹਾ ਕਿ ਲੋੜਵੰਦ ਲੋਕਾਂ ਨੂੰ ਸਕੀਮਾਂ ਦਾ ਲਾਭ ਸਮੇਂ ਸਿਰ ਪੁਜਦਾ ਕੀਤਾ ਜਾਵੇ
ਗੁਰਦਾਸਪੁਰ, 26 ਫਰਵਰੀ ( ASHWANI ) :- ਪਰਮ ਵਿਸ਼ਿਸਟ ਸੇਵਾ ਮੈਡਲ ਲੈਫੀ. ਜਨਰਲ (ਸੇਵਾ ਮੁਕਤ) ਸ੍ਰੀ ਟੀ.ਐਸ ਸ਼ੇਰਗਿੱਲ ਸੀਨੀਅਰ
ਵਾਈਸ ਚੇਅਰਮੈਨ 'ਗਾਰਡੀਅਨ ਆਫ ਗਵਰਨੈੱਸ' ਅਤੇ ਸੀਨੀਅਰ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ ਵਲੋਂ ਸਥਾਨਕ ਪੰਚਾਇਤ ਭਵਨ ਵਿਖੇ
ਅਧਿਕਾਰੀਆਂ ਨਾਲ ਮੀਟਿੰਗ ਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਦਾ ਲੋੜਵੰਦ ਲੋਕਾਂ ਤਕ ਲਾਭ ਪੁਜਦਾ ਕਰਨ ਸਬੰਧੀ ਜਾਣਕਾਰੀ
ਹਾਸਿਲ ਕੀਤੀ ਅਤੇ ਜੀ.ਓ.ਜੀ ਵਲੰਟੀਅਰਜ਼ ਵਲੋਂ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਜੋ ਰਿਪੋਰਟਾਂ/ ਸ਼ਿਕਾਇਤਾਂ ਆਨ ਲਾਈਨ ਪੋਰਟਲ 'ਤੇ
ਦਰਜ ਕੀਤੀਆਂ ਗਈਆਂ ਸਨ ਉਨਾਂ ਦੀ ਪੈਡੇਂਸੀ ਦੂਰ ਕਰਨ ਦੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਮੌਕੇ
ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਕਰਮਵੀਰ ਸਿੰਘ
ਓ.ਐਸ.ਡੀ, ਹਰਵਿੰਦਰ ਸਿੰਘ ਸੰਧੂ ਐਸ.ਪੀ (ਡੀ) ਬ੍ਰਿਗੇਡੀਅਰ ਸ੍ਰੀ ਜੀ.ਐਸ ਕਾਹਲੋਂ ਜ਼ਿਲਾ ਮੁਖੀ ਜੀ.ਓ.ਜੀ ਗੁਰਦਾਸਪੁਰ ਮੋਜੂਦ ਸਨ।
ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸੋਚ ਹੈ ਅਤੇ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ '
ਗਾਰਡੀਅਨ ਆਫ ਗਵਰਨੈੱਸ' (ਖੁਸ਼ਹਾਲੀ ਦੇ ਰਖਵਾਲੇ) ਸਕੀਮ ਸ਼ੁਰੂ ਕੀਤੀ ਗਈ ਹੈ ਅਤੇ ਸੂਬੇ ਅੰਦਰ  ਵਲੰਟੀਅਰ ਨਿਯੁਕਤ ਕੀਤੇ ਗਏ
ਹਨ। ਜਿਲੇ ਗੁਰਦਾਸਪੁਰ ਅੰਦਰ 413 ਵਲੰਟੀਅਰ ਨਿਯੁਕਤ ਕੀਤੇ ਗਏ ਹਨ।

ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ' ਖੁਸ਼ਹਾਲੀ ਦੇ ਰਖਵਾਲੇ ' ਸਕੀਮ ਸ਼ੁਰੂ ਕਰਨ ਦਾ ਮੰਤਵ ਕੇਂਦਰ ਤੇ ਪੰਜਾਬ ਸਰਕਾਰ ਵਲੋਂ
ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੇ ਬਿਨਾਂ ਕਿਸੇ ਪੱਖਪਾਤ ਤੇ ਭ੍ਰਿਸ਼ਟਾਚਾਰ ਰਹਿਤ ਪੁਹੰਚਾਉਣਾ ਹੈ।
ਉਨਾਂ ਦੱਸਿਆ ਕਿ ਵਲੰਟੀਅਰ ਪਿੰਡ-ਪਿੰਡ ਘੁੰਮ ਰਹੇ ਹਨ ਅਤੇ ਚੱਲ ਰਹੀਆਂ ਸਕੀਮਾਂ ਦੀ ਸ਼ਨਾਖਤ ਕਰਕੇ ਰਿਪੋਰਟ ਕਰ ਰਹੇ ਹਨ।
ਸ੍ਰੀ ਸ਼ੇਰਗਿੱਲ ਨੇ ਵਾਟਰ ਸਪਲਾਈ ਸ਼ੈਨੀਟੇਸ਼ਨ ਵਿਭਾਗ, ਪਿੰਡਾਂ ਦੇ ਛੱਪੜਾਂ ਦੀ ਸਫਾਈ, ਆਂਗਣਵਾੜੀ ਸੈਂਟਰਾਂ ਦੀ ਚਾਰਦਿਵਾਰੀ ਬਣਾਉਣ,
ਆਸ਼ੀਰਵਾਦ ਸਕੀਮ ਸਬੰਧੀ, ਆਟਾ ਦਾਲ ਸਕੀਮ ਅਤੇ ਪਿੰਡਾਂ ਅੰਦਰ ਸਿਹਤ ਡਿਸਪੈਂਸਰੀਆਂ ਆਦਿ ਨਾਲ ਸਬੰਧਿਤ ਸਮੱਸਿਆਵਾਂ ਨੂੰ ਹੱਲ
ਕਰਨ ਲਈ ਸੰਬਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋੜਵੰਦ ਲਾਭਪਾਤਰੀਆਂ ਨੂੰ
ਵੱਖ-ਵੱਖ ਸਕੀਮਾਂ ਦਾ ਲਾਭ ਪੁਜਦਾ ਕਰਨ ਲਈ ਸੁਚਾਰੂ ਢੰਗ ਨਾਲ ਰਿਪੋਰਟ ਕਰਨ। ਉਨਾਂ ਦੱਸਿਆ ਕਿ ਆਨਲਾਈਨ ਪੋਰਟਲ 'ਤੇ ਵਾਟਰ
ਸਪਲਾਈ ਸੈਨੀਟੇਸ਼ਨ, ਫੂਡ ਸਪਲਾਈ , ਸਿੱਖਿਆ ਤੇ ਪਿੰਡਾਂ ਦੀ ਗੰਦੇ ਪਾਣੀ ਦੇ ਨਿਕਾਸ ਆਦਿ ਨਾਲ ਸ਼ਿਕਾਇਤਾਂ ਦੀ ਪੈਂਡੇਸੀ ਜਲਦ ਦੂਰ ਕਰਕੇ
ਲੋਕਾਂ ਨੂੰ ਲਾਭ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਜਾਵੇ।

Advertisements

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਧੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲਾ
ਪ੍ਰਸ਼ਾਸਨ ਵਲੋ 'ਗਾਰਡੀਅਨ ਆਫ ਗਵਰਨੈੱਸ' ਸਕੀਮ  ਸਫਲਤਾਪੂਰਵਕ ਲਾਗੂ ਕਰਨ ਲਈ ਹਰ ਤਰਾਂ ਦਾ ਪੂਰਨ ਸਹਿਯੋਗ ਦਿੱਤਾ ਜਾ ਰਿਹਾ
ਹੈ ਅਤੇ ਪ੍ਰਸ਼ਾਸਨ ਦੀ ਹਮੇਸ਼ਾ ਕੋਸ਼ਿਸ ਰਹੀ ਹੈ ਕਿ ਸੂਬਾ ਸਰਕਾਰ ਦੀਆਂ ਸਕੀਮਾਂ ਦਾ ਲਾਭ ਬਿਨਾਂ ਕਿਸੇ ਪੱਖਪਾਤ ਦੇ ਲੋੜਵੰਦ ਲਾਭਪਾਤੀ ਨੂੰ
ਜਰੂਰ ਪਹੁੰਚੇ।
ਇਸ ਮੌਕੇ ਬ੍ਰਿਗੇਡੀਅਰ ਸ੍ਰੀ ਜੀ.ਐਸ ਕਾਹਲੋਂ ਜੋ ਇਸ ਸਕੀਮ ਲਈ ਜ਼ਿਲਾ ਮੁਖੀ ਹਨ ਨੇ ਦੱਸਿਆ ਕਿ ' ਗਾਰਡੀਅਨ ਆਫ ਗਵਰਨੈੱਸ' ਸਕੀਮ
ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਹਨ। ਸੀਨੀਅਰ ਵਾਈਸ ਚੇਅਰਮੈਨ ਸਾਬਕਾ ਲੈਫੀ. ਜਨਰਲ  ਟੀ.ਐਸ
ਸ਼ੇਰਗਿੱਲ, ਵਾਈਸ ਚੇਅਰਮੈਨ ਸਾਬਕਾ ਮੇਜਰ ਜਨਰਲ ਐਸ.ਪੀ.ਐਸ ਗਰੇਵਾਲ ਹਨ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਵੱਖ-ਵੱਖ
ਵਿਭਾਗਾਂ ਵਲੋਂ ਲਾਗੂ ਕੀਤੀਆਂ ਕਰੀਬ 25 ਸਕੀਮਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply