DOABA TIMES : ਸਟੂਡੈਂਟਸ ਵਲੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਨਾ ਹੋਣ ਤੇ ਬੀਐਮਸੀ ਚੌਂਕ ਜਲੰਧਰ ਬੰਦ ਰੱਖਿਆ ਗਿਆ

ਜਲੰਧਰ (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ ) ਐਚ ਐਮ ਬੀ ਕਾਲਜ,ਸੀਟੀ ਕਾਲਜ ਸ਼ਾਹਪੁਰ ਕੈਂਪਸ ਤੇ ਸੀਟੀ ਕਾਲਜ ਮਕਸੂਦਾਂ ਦੇ ਸਟੂਡੈਂਟਸ ਵਲੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਨਾ ਹੋਣ ਕਰਕੇ ਤੇ ਕਾਲਜਾ ਵਲੋ ਰਜਿਸਟਰੇਸ਼ਨ ਨੰਬਰ ਨਾ ਦੇਣ ਤੇ ਭਾਰੀ ਜੁਰਮਾਨਾ ਵਸੂਲਨ ਕਰਕੇ ਅੱਜ ਬੀਐਮਸੀ ਚੌਂਕ ਜਲੰਧਰ ਕਾਫੀ ਸਮੇਂ ਤੱਕ ਬੰਦ ਰੱਖਿਆ ਗਿਆ ਤੇ ਆਵਾਜਾਈ ਠੱਪ ਰੱਖੀ ਜਿਸਦੇ ਸਿੱਟੇ ਵਜੋਂ ਬਾ-ਸ਼ਰਤ ਕਾਲਜਾਂ ਨੇ ਬੱਚਿਆ ਦੀਆਂ ਸਾਰੀਆਂ ਮੰਗਾ ਮੰਨੀਆ ਤੇ ਜਿਨਾ ਬੱਚਿਆ ਦੇ ਰਜਿਸ਼ਟਰਸ਼ੇਨ ਨੰਬਰ ਰੁਕੇ ਸਨ ਅਤੇ ਜਿਨ੍ਹਾਂ ਆਨਲਾਈਨ 1200 ਰੁਪਏ ਭਰੇ ਹਨ

 

ਉਨ੍ਹਾਂ ਸਭ ਵਿਦਿਆਰਥੀਆਂ ਨੂੰ ਕੱਲ ਰਜਿਸਟਰੇਸ਼ਨ ਨੰਬਰ ਦਿੱਤੇ ਜਾਣਗੇ ਬਾਕੀ ਜਿਨ੍ਹਾ ਵਿਦਿਆਰਥੀਆਂ ਦੇ 7000 ਤੋਂ ਉਪਰ ਪੈਸੇ ਕਾਲਜਾ ਵਲੋਂ ਲਏ ਗਏ ਹਨ ਉਹ ਵੀ ਅਗਲੇ ਸਾਲ ਐਡਜਸਟਮੈਂਟ ਕਰ ਦਿੱਤੇ ਜਾਣਗੇ ਮੌਕੇ ਤੇ ਸੁਖਵਿੰਦਰ ਕੋਟਲੀ,ਜੱਸੀ ਤੱਲਣ,ਠੇਕੇਦਾਰ ਰਜਿੰਦਰ ਸਿੰਘ ਰੀਹਲ, ਜਗਦੀਸ ਰਾਣਾ, ਬਾਬਾ ਸੁਖਦੇਵ ਸੁੱਖੀ, ਅਜੈ ਖੋਸਲਾ ਪ੍ਰਧਾਨ ਵਾਲਮੀਕ ਟਾਈਗਰ ਫੋਰਸ , ਕਮਲਜੀਤ ਜੰਡੂਸਿੰਘਾ ,ਸੰਨੀ ਜੱਸਲ ਪ੍ਰਧਾਨ ਅੰਬੇਡਕਰ ਸੈਨਾ ਜਲੰਧਰ , ਬਲਵਿੰਦਰ ਬੁੱਗਾ ਪ੍ਰਧਾਨ ਅੰਬੇਡਕਰ ਸੈਨਾ ,ਰਮੇਸ਼ ਚੋਹਕਾ,ਬਲਵਿੰਦਰ ਬੰਗਾ,ਵਿੱਕੀ ਚਿੱਦਾ ਵਾਈਸ ਪ੍ਰਧਾਨ ਵਾਲਮੀਕਿ ਟਾਈਗਰ ਫੋਰਸ , ਜਗਦੀਸ਼ ਦੀਸ਼ਾ, ਭੁਵਨੇਸ਼ ਰੱਤੂ,ਦੀਪਕ ਬਾਲੀ,ਨਵਦੀਪ ਦਕੋਹਾ,ਦਿਲਬਾਗ ਸੱਲਣ, ਮੁਕੇਸ਼ ਸਰਮਸਤਪੁਰ,ਮੀਕਾ ਆਦਿ ਮੌਜੂਦ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply