ਮਿਸਨ ਸਤ ਪ੍ਰਤੀਸਤ ਤੇ ਈਚ ਵਨ ਬਰਿੰਗ ਵਨ ਨੂੰ ਲੈ ਕੇ ਸਰਕਾਰੀ ਮਿਡਲ ਸਕੂਲ ਕਾਹਨਪੁਰ ਅਤੇ ਸਰਕਾਰੀ ਹਾਈ ਸਕੂਲ ਰਾਣੀਪੁਰ ਦੇ ਅਧਿਆਪਕਾਂ ਨਾਲ ਕੀਤੀ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ.ਬਲਬੀਰ ਸਿੰਘ ਨੇ ਮੀਟਿੰਗ।
ਪਠਾਨਕੋਟ: 27 ਫਰਵਰੀ 2020 ( RAJINDER RAJAN BUREAU ) ਸਕੂਲ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਦੀ ਪ੍ਰੇਰਨਾ ਸਦਕਾ ਜਿਲ•ਾ ਸਿੱਖਿਆ ਅਧਿਕਾਰੀਆਂ ਵੱਲੋਂ ਰੋਜਾਨਾ ਜਿਲ•ੇ ਦੇ ਸਕੂਲਾਂ ਵਿੱਚ ਜਾ ਕੇ ਅਧਿਆਪਕਾਂ ਅਤੇ ਮਾਪਿਆਂ ਨੂੰ ਮਿਸਨ ਸਤ ਪ੍ਰਤੀਸਤ ਅਤੇ ਈਚ ਵਨ ਬਰਿੰਗ ਵਨ’ ਮੁਹਿੰਮ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਅੱਜ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ.ਬਲਬੀਰ ਸਿੰਘ ਜੀ ਵੱਲੋਂ ਮਿਸਨ ਸਤ ਪ੍ਰਤੀਸਤ ਤਹਿਤ ਸੌ ਫੀਸਦੀ ਨਤੀਜੇ ਅਤੇ ਈਚ ਵਨ, ਬਰਿੰਗ ਵਨ ਦੇ ਤਹਿਤ ਨਵੇਂ ਦਾਖਲੇ ਨੂੰ ਲੈ ਕੇ ਸਰਕਾਰੀ ਮਿਡਲ ਸਕੂਲ ਕਾਹਨਪੁਰ ਅਤੇ ਸਰਕਾਰੀ ਹਾਈ ਸਕੂਲ ਰਾਣੀਪੁਰ ਦੇ ਸਟਾਫ ਅਤੇ ਬੱਚਿਆਂ ਨਾਲ ਸਕੂਲ ਪਹੁੰਚ ਕੇ ਪ੍ਰੇਰਨਾਤਮਕ ਮੀਟਿੰਗ ਕੀਤੀ ।
ਇਸ ਦੌਰਾਨ ਸੰਬੋਧਨ ਕਰਦਿਆਂ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ. ਬਲਬੀਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਨਾਲ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਹੋਇਆ ਹੈ। ਉਨ•ਾਂ ਕਿਹਾ ਕਿ ਅਧਿਆਪਕਾਂ ਵੱਲੋ ਸੌ ਫੀਸਦੀ ਨਤੀਜੇ ਲਈ ਮਿਹਨਤ ਕਰਵਾਈ ਜਾ ਰਹੀ ਹੈ , ਜਿਸ ਕਰਕੇ ਸਰਕਾਰੀ ਸਕੂਲਾਂ ਦਾ ਨਤੀਜਾ ਵਧੀਆ ਰਹੇਗਾ। ਉਨ•ਾਂ ਜਾਣਕਾਰੀ ਦਿੱਤੀ ਕਿ ਅਧਿਆਪਕਾਂ ਵੱਲੋ ਤਨਦੇਹੀ ਨਾਲ ਕਾਰਜ ਕਰਕੇ ਅਨਾਊਂਸਮੈਂਟ , ਇਸਤਿਹਾਰਬਾਜੀ ਦੁਆਰਾ ਘਰ ਘਰ ਜਾ ਕੇ ਸਰਕਾਰੀ ਸਹੂਲਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਸਦਕਾ ਨਵੇ ਸੈਸਨ ਦੌਰਾਨ ਸਰਕਾਰੀ ਸਕੂਲਾਂ ਵਿੱਚ ਬੱਚਿਆ ਦੇ ਦਾਖਲਿਆਂ ਵਿੱਚ ਮਿਸਾਲੀ ਵਾਧਾ ਹੋਵੇਗਾ।
ਜਿਲ•ਾ ਸਾਇੰਸ ਸੁਪਰਵਾਈਜਰ ਸ੍ਰੀ ਰਾਜੇਸਵਰ ਸਲਾਰੀਆ ਅਤੇ ਡੀਐਸਐਮ ਸ੍ਰੀ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਬਿਹਤਰ ਨਤੀਜੇ ਦਾਖਲਾ ਮੁਹਿੰਮ ਨੂੰ ਬੂਰ ਪਾਉਣਗੇ। ਉਨ•ਾਂ ਕਿਹਾ ਕਿ ਅਧਿਆਪਕਾਂ ਵੱਲੋ ਕਰਵਾਈ ਜਾ ਰਹੀ ਮਿਹਨਤ ਕਾਬਲੇ ਤਾਰੀਫ ਹੈ ਤੇ ਵਿਭਾਗ ਵੱਲੋਂ ਤਿਆਰ ਕੀਤਾ ਈ ਕੰਨਟੈਟ ਬੱਚਿਆ ਲਈ ਵਰਦਾਨ ਸਾਬਤ ਹੋ ਰਿਹਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp