ਭਾਜਪਾ ਵਲੋਂ ਸ਼ਤਰੂਘਣ ਦੀ ਥਾਂ ਸੁਸ਼ੀਲ ਮੋਦੀ ਨੂੰ ਪਟਨਾ ਸਾਹਿਬ ਤੋਂ ਚੋਣ ਲੜਾਉਣ ਦੀ ਤਿਆਰੀ!  ਖਾਮੋਸ਼!

 

ਨਵੀਂ ਦਿੱਲੀ; ਭਾਰਤੀ ਜਨਤਾ ਪਾਰਟੀ ਬਿਹਾਰ ਦੀ ਪਟਨਾ ਸਾਹਿਬ ਸੀਟ ਤੋਂ ਮੌਜੂਦਾ ਐੱਮ. ਪੀ. ਸ਼ਤਰੂਘਨ ਸਿਨ੍ਹਾ ਦੀ ਟਿਕਟ ਕੱਟ ਸਕਦੀ ਹੈ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਇਥੋਂ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੀ ਕਈ ਵਾਰ ਜਨਤਕ ਸਟੇਜਾਂ ’ਤੇ ਆਲੋਚਨਾ ਕਰ ਚੁੱਕੇ ਸ਼ਤਰੂਘਨ ਸਿਨ੍ਹਾ ਨੂੰ ਟਿਕਟ ਦੇਣ ਤੋਂ ਨਾਂਹ ਕੀਤੀ ਜਾ ਸਕਦੀ ਹੈ।

 

ਸੂਤਰਾਂ ਦੀ ਮੰਨੀਏ ਤਾਂ ਭਾਜਪਾ ਨੇ ਇਹ ਗੱਲ ਸਪੱਸ਼ਟ ਕੀਤੀ ਹੋਈ ਹੈ ਕਿ ਇਸ ਵਾਰ ਸ਼ਤਰੂਘਨ ਸਿਨ੍ਹਾ ਨੂੰ ਟਿਕਟ ਨਹੀਂ ਦਿੱਤੀ ਜਾਏਗੀ। ਭਾਜਪਾ ਦੇ ਸੀਨੀਅਰ ਨੇਤਾ ਸ਼ਤਰੂਘਨ ਸਿਨ੍ਹਾ 2014 ’ਚ  ਪਟਨਾ ਸਾਹਿਬ ਤੋਂ ਵੋਟਾਂ ਦੇ ਭਾਰੀ ਫਰਕ ਨਾਲ ਜਿੱਤੇ ਸਨ। ਉਹ 2009 ਵਿਚ ਵੀ ਇਥੋਂ ਜਿੱਤ ਚੁੱਕੇ ਹਨ। ਉਹ ਵਾਜਪਾਈ ਸਰਕਾਰ  ਵਿਚ ਮੰਤਰੀ ਵੀ ਰਹਿ ਚੁੱਕੇ ਹਨ।

Related posts

Leave a Reply